ਨਵੀਂ ਦਿੱਲੀ: ਏਅਰਟੈਲ ਨੇ ਜੀਓ ਤੇ ਵੋਡਾਫੋਨ ਦੇ ਜਵਾਬ 'ਚ ਨਵਾਂ ਸਸਤਾ ਪਲਾਨ ਲਾਂਚ ਕੀਤਾ ਹੈ। ਇਸ ਪਲਾਨ 'ਚ ਏਅਰਟੈਲ 198 ਰੁਪਏ 'ਚ ਹਰ ਦਿਨ ਇੱਕ ਜੀਬੀ 3ਜੀ-4ਜੀ ਡਾਟਾ ਦੇ ਰਿਹਾ ਹੈ। ਇਸ ਪਲਾਨ ਦੀ ਮਿਆਦ 28 ਦਿਨ ਹੋਵੇਗੀ।


ਏਅਰਟੈੱਲ ਦੇ ਇਸ ਪਲਾਨ ਨੂੰ ਵੋਡਾਫੋਨ ਦੇ 199 ਰੁਪਏ ਵਾਲੇ ਪਲਾਨ ਨਾਲ ਸਿੱਧੀ ਟੱਕਰ ਵਜੋਂ ਵੇਖਿਆ ਜਾ ਰਿਹਾ ਹੈ। ਵੋਡਾਫੋਨ ਆਪਣੇ 199 ਰੁਪਏ 'ਚ ਇੱਕ ਜੀਬੀ ਡਾਟਾ ਤੇ ਅਣਲਿਮਿਟਿਡ ਕਾਲ ਦੇ ਰਿਹਾ ਹੈ। ਇੱਕ ਜੀਬੀ ਡਾਟਾ ਦੀ ਵੈਲਿਡਿਟੀ 28 ਦਿਨ ਹੋਵੇਗੀ। ਏਅਰਟੈਲ ਦਾ ਇਹ ਨਵਾਂ ਪਲਾਨ ਡਾਟਾ ਗਾਹਕਾਂ ਲਈ ਹੈ। ਇਸ 'ਚ ਹਰ ਦਿਨ 1 ਜੀਬੀ ਡਾਬਾ 28 ਦਿਨਾਂ ਤੱਕ ਮਿਲੇਗਾ ਪਰ ਪਲਾਨ 'ਚ ਕਾਲਿੰਗ ਨਹੀਂ ਦਿੱਤੀ ਜਾ ਰਹੀ। ਇਸ ਦਾ ਮਤਲਬ ਹੈ ਕਿ ਏਅਰਟੈਲ ਦਾ ਇਹ ਪਲਾਨ ਸਿਰਫ ਡਾਟਾ ਦਿੰਦਾ ਹੈ ਤੇ ਇਸ 'ਚ ਕਾਲਿੰਗ ਦੀ ਆਪਸ਼ਨ ਕਸਟਮਰ ਨੂੰ ਨਹੀਂ ਮਿਲੇਗੀ।

ਇਸ ਪਲਾਨ ਨੂੰ ਸਭ ਤੋਂ ਪਹਿਲਾਂ ਟੈਲੀਕਾਮ ਟੌਕ ਨੇ ਰਿਪੋਰਟ ਕੀਤਾ ਹੈ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਇਹ ਏਅਰਟੈਲ ਦੇ ਚੁਨੀਂਦਾ ਗਾਹਕਾਂ ਲਈ ਮੌਜੂਦ ਹੈ। ਇਸ ਵੇਲੇ ਏਅਰਟੈਲ ਦੇ ਆਂਧਰਾ ਪ੍ਰਦੇਸ਼ ਦੇ ਏਅਰਟੈਲ ਗਾਹਕ ਇਸ ਪਲਾਨ ਨੂੰ ਮਾਈ ਏਅਰਟੈਲ ਐਪ ਰਾਹੀਂ ਲੈ ਸਕਦੇ ਹਨ। ਖਾਸ ਗੱਲ ਇਹ ਹੈ ਕਿ ਹੁਣ ਤੱਕ ਏਅਰਟੈਲ ਵੱਲੋਂ ਇਸ ਪਲਾਨ ਨੂੰ ਲੈ ਕੇ ਕੋਈ ਐਲਾਨ ਨਹੀਂ ਕੀਤਾ ਗਿਆ ਹੈ।

ਵੋਡਾਫੋਨ ਦੇ ਪਲਾਨ ਦੀ ਗੱਲ ਕਰੀਏ ਤਾਂ ਇਸ 'ਚ 199 ਰੁਪਏ 'ਚ ਇੱਕ ਜੀਬੀ ਡਾਟਾ ਅਤੇ ਅਸੀਮਤ ਕਾਲਿੰਗ ਦਿੱਤੀ ਜਾ ਰਹੀ ਹੈ ਪਰ ਇੱਥੇ ਕੰਪਨੀ ਨੇ ਕਾਲਿੰਗ ਦੀ ਲਿਮਟ ਰੱਖੀ ਹੈ। ਇੱਕ ਦਿਨ 'ਚ 250 ਮਿੰਟ ਲੋਕਲ ਤੇ ਐਸਟੀਡੀ ਕਾਲ ਕੀਤੀ ਜਾ ਸਕਦੀ ਹੈ। ਇੱਕ ਹਫਤੇ 'ਚ 1000 ਮਿੰਟ ਕਾਲ ਕੀਤੀ ਜਾ ਸਕਦੀ ਹੈ। ਲਿਮਟ ਤੋਂ ਬਾਅਦ 30 ਪੈਸੇ ਪ੍ਰਤੀ ਮਿੰਟ ਪੈਸੇ ਦੇਣੇ ਪੈਣਗੇ।