ਨਵੀਂ ਦਿੱਲੀ: ਜੇਕਰ ਤੁਸੀਂ ਹੁਣ ਤੱਕ ਛੋਟੇ ਡਿਸਪਲੇ ਵਾਲੇ ਸਮਾਰਟਫੋਨ ਪਸੰਦ ਕਰਦੇ ਹੋ ਤੇ ਫੈਬਲੇਟ ਵਾਲੇ ਜ਼ਮਾਨੇ 'ਚ ਵੀ ਛੋਟੀ ਸਕਰੀਨ ਵਾਲਾ ਫੋਨ ਲੱਭ ਰਹੇ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਐਪਲ ਦੇ ਕਾਮਯਾਬ ਫੋਨ ਆਈਫੋਨ iPhone SE ਦਾ ਨਵਾਂ ਮਾਡਲ ਆਈਫੋਨ iPhone SE2 ਲਾਂਚ ਹੋਣ ਜਾ ਰਿਹਾ ਹੈ।


ਸਾਲ 2016 'ਚ ਮਾਰਚ ਮਹੀਨੇ 'ਚ ਲਾਂਚ ਹੋਏ ਆਈਫੋਨ iPhone SE ਨੂੰ ਦੁਨੀਆ ਭਰ 'ਚ ਚੰਗਾ ਹੁੰਗਾਰਾ ਮਿਲਿਆ ਸੀ। ਹੁਣ ਮੀਡੀਆ ਰਿਪੋਰਟਜ਼ ਦੀ ਮੰਨੀਏ ਤਾਂ ਐਪਲ ਸਾਲ 2018 ਦੀ ਪਹਿਲੀ ਤਿਮਾਹੀ 'ਚ ਹੀ ਆਈਫੋਨ iPhone SE2 ਲਾਂਚ ਕਰ ਸਕਦਾ ਹੈ।

macrumors ਦੀ ਰਿਪੋਰਟ ਮੁਤਾਬਕ ਤਾਇਵਾਨੀ ਕੰਪਨੀ Wistron ਆਉਣ ਵਾਲੇ ਆਈਫੋਨ ਦਾ ਪ੍ਰੋਡਕਸ਼ਨ ਬੰਗਲੁਰੂ ਦੇ ਫੈਕਟਰੀ ਪਲਾਂਟ 'ਚ ਕਰਨ ਜਾ ਰਹੀ ਹੈ। ਇਸ ਦਾ ਮਤਲਬ ਇਹ ਹੈ ਕਿ ਆਈਫੋਨ iPhone SE2 'ਮੇਡ ਇਨ ਇੰਡੀਆ' ਹੋਵੇਗਾ।

ਇਸ ਫੋਨ ਬਾਰੇ ਲੀਕ ਹੋਈਆਂ ਰਿਪੋਰਟਾਂ ਮੁਤਾਬਕ ਆਈਫੋਨ iPhone SE2 'ਚ ਐਪਲ ਦੀ ਏ-10 ਚਿਪ ਹੋ ਸਕਦੀ ਹੈ। ਇਹ ਪਹਿਲਾਂ ਆਈਫੋਨ 7 'ਚ ਇਸਤੇਮਾਲ ਕੀਤੀ ਗਈ ਸੀ। ਇਸ ਫੋਨ 'ਚ 4 ਇੰਚ ਦੀ ਸਕ੍ਰੀਨ ਹੋਵੇਗੀ। ਕੁਝ ਰਿਪੋਰਟਾਂ 'ਚ ਇਸ ਦੀ ਸਕ੍ਰੀਨ 4.2 ਇੰਚ ਹੋਣ ਦਾ ਦਾਅਵਾ ਵੀ ਕੀਤਾ ਗਿਆ ਹੈ। ਉਮੀਦ ਹੈ ਕਿ ਇਸ 'ਚ ਕਰੀਬ 32 ਜੀਬੀ ਅਤੇ 128 ਜੀਬੀ ਦੋ ਇੰਟਰਨਲ ਮੈਮਰੀ ਵੈਰੀਐਂਟ ਹੋਣਗੇ। ਬੈਟਰੀ 1700 ਐਮਏਐਚ ਹੋ ਸਕਦੀ ਹੈ।