ਨਵੀਂ ਦਿੱਲੀ: ਨੋਕੀਆ ਨੇ ਆਪਣੇ ਨਵੇਂ ਸਮਾਰਟਫੋਨ ਨੋਕੀਆ 2 ਦੀ ਕੀਮਤ ਤੋਂ ਪਰਦਾ ਚੁੱਕ ਦਿੱਤਾ ਹੈ। ਇਸ ਮਹੀਨੇ ਦੀ ਸ਼ੁਰੂਆਤ 'ਚ ਲਾਂਚ ਹੋਏ ਇਸ ਨੋਕੀਆ ਫੋਨ ਦੀ ਭਾਰਤ 'ਚ ਕੀਮਤ ਕੀ ਹੋਵੇਗੀ, ਇਸ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ। ਹੁਣ ਭਾਰਤ 'ਚ ਇਸ ਦੀ ਕੀਮਤ ਸਾਹਮਣੇ ਆ ਗਈ ਹੈ। ਭਾਰਤ 'ਚ ਨੋਕੀਆ 2 ਦੀ ਕੀਮਤ ਸਿਰਫ 6999 ਰੁਪਏ ਹੈ।
ਇਸ ਕੀਮਤ ਦੇ ਨਾਲ ਇਸ ਦੀ ਸਿੱਧੀ ਟੱਕਰ ਰੇਡਮੀ 4-ਏ ਤੇ ਮੋਟੋ ਸੀ-ਪਲੱਸ ਨਾਲ ਮੰਨੀ ਜਾ ਰਹੀ ਹੈ। ਅੱਜ ਰਾਤ ਤੋਂ ਇਹ ਫੋਨ ਆਫਲਾਈਨ ਬਾਜ਼ਾਰ 'ਚ ਵਿਕਰੀ ਲਈ ਮੌਜੂਦ ਹੋਵੇਗਾ। ਨੋਕੀਆ 2 ਮੈਟਲ ਫ੍ਰੇਮ ਤੇ ਕਰਨਿੰਗ ਗੋਰਿੱਲਾ ਗਲਾਸ 3 ਪ੍ਰੋਟੈਕਸ਼ਨ ਨਾਲ ਆਉਂਦਾ ਹੈ। ਇਸ ਵੇਲੇ ਇਹ ਸਮਾਰਟਫੋਨ ਐਂਡ੍ਰਾਇਡ 7.1 ਨੌਗਟ ਓਐਸ ਨਾਲ ਆਉਂਦਾ ਹੈ। ਇਹ ਐਂਡ੍ਰਾਇਡ 8.0 ਓਰੀਓ 'ਚ ਅਪਗ੍ਰੇਡੇਬਲ ਹੋਵੇਗਾ।
ਨੋਕੀਆ 2 'ਚ 5 ਇੰਚ ਦੀ ਸਕਰੀਨ ਦਿੱਤੀ ਗਈ ਹੈ ਜਿਸ ਦੀ ਰੈਜ਼ਿਯੂਲੇਸ਼ਨ 720x1280 ਪਿਕਸਲ ਹੈ। ਇਸ ਸਮਾਰਟਫੋਨ ਦੀ ਸਭ ਤੋਂ ਵੱਡੀ ਖੂਬੀ ਇਸ ਦਾ ਬੈਟਰੀ ਬੈਕਅਪ ਹੈ। ਇਸ 'ਚ 4100 ਐਮਏਐਚ ਦੀ ਬੈਟਰੀ ਦਿੱਤੀ ਗਈ ਹੈ। ਐਚਐਮਡੀ ਗਲੋਬਲ ਦਾ ਦਾਅਵਾ ਹੈ ਕਿ ਇੱਕ ਵਾਰ ਚਾਰਜ ਕਰਨ 'ਤੇ ਇਸ ਦੀ ਬੈਟਰੀ 2 ਦਿਨ ਤੱਕ ਚਲ ਸਕਦੀ ਹੈ।
ਇਸ 'ਚ ਸਨੈਪਡ੍ਰੈਗਨ 212 ਪ੍ਰੋਸੈਸਰ ਤੇ ਇੱਕ ਜੀਬੀ ਰੈਮ ਦਿੱਤੀ ਗਈ ਹੈ। 8 ਜੀਬੀ ਇੰਟਰਨਲ ਮੈਮੋਰੀ ਵਾਲੇ ਇਸ ਸਮਾਰਟਫੋਨ ਦੀ ਮੈਮਰੀ 128 ਜੀਬੀ ਤੱਕ ਵਧਾਈ ਜਾ ਸਕਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਕੀਮਤ 'ਚ ਨੋਕੀਆ 2 ਪਹਿਲਾ ਸਮਾਰਟਫੋਨ ਹੈ ਜਿਹੜਾ ਗੂਗਲ ਅਸਿਸਟੈਂਟ ਨਾਲ ਆਉਂਦਾ ਹੈ। ਗੱਲ ਫੋਟੋਗ੍ਰਾਫੀ ਫ੍ਰੰਟ ਦੀ ਕਰੀਏ ਤਾਂ ਇਸ 'ਚ ਐਲਈਡੀ ਫਲੈਸ਼ ਦੇ ਨਾਲ 8 ਮੈਗਾਪਿਕਸਲ ਦਾ ਰਿਅਰ ਤੇ 5 ਮੈਗਾਪਿਕਸਲ ਦਾ ਫ੍ਰੰਟ ਫੇਸਿੰਗ ਕੈਮਰਾ ਦਿੱਤਾ ਗਿਆ ਹੈ। ਇਸ 'ਚ ਗੂਗਲ ਅਸਿਸਟੈਂਟ, ਜੀਪੀਐਸ, ਵਾਈ-ਫਾਈ ਵੀ ਦਿੱਤਾ ਗਿਆ ਹੈ।