ਨਵੀਂ ਦਿੱਲੀ: WhatsApp ਨੇ ਕੁਝ ਸਮਾਂ ਪਹਿਲਾਂ ਹੀ ਡਿਲੀਟ ਫਾਰ ਐਵਰੀਵਨ ਫ਼ੀਚਰ ਸ਼ੁਰੂ ਕੀਤਾ ਹੈ। ਇਹ ਫ਼ੀਚਰ ਐਂਡਰਾਇਡ ਅਤੇ ਆਈ.ਓ.ਐਸ. ਦੋਹਾਂ ਹੀ ਯੂਜ਼ਰਸ ਲਈ ਚਾਲੂ ਹੈ। ਫ਼ੀਚਰ ਵਿੱਚ ਯੂਜ਼ਰ ਇੱਕ ਵਾਰ ਭੇਜੇ ਗਏ ਮੈਸੇਜ ਨੂੰ ਡਿਲੀਟ ਕਰ ਸਕਦਾ ਹੈ। ਮਤਲਬ ਜੇਕਰ ਤੁਸੀਂ ਗ਼ਲਤੀ ਨਾਲ ਕਿਸੇ ਨੂੰ ਮੈਸੇਜ ਭੇਜਿਆ ਹੈ ਤਾਂ ਤੁਸੀਂ ਸੱਤ ਮਿੰਟ ਦੇ ਅੰਦਰ ਉਸ ਨੂੰ ਡਿਲੀਟ ਕਰ ਸਕਦੇ ਹੋ। ਇਸ ਤੋਂ ਬਾਅਦ ਮੈਸੇਜ ਰਿਸੀਵਰ ਨੂੰ ਨਹੀਂ ਨਜ਼ਰ ਆਉਂਦਾ।


ਪਰ ਜੇਕਰ ਤੁਹਾਨੂੰ ਪਤਾ ਲੱਗੇ ਕਿ ਮੈਸੇਜ ਡਿਲੀਟ ਕਰਨ ਤੋਂ ਬਾਅਦ ਵੀ ਰਿਸੀਵਰ ਮਤਲਬ ਜਿਸ ਨੂੰ ਤੁਸੀਂ ਗ਼ਲਤੀ ਨਾਲ ਮੈਸੇਜ ਭੇਜਿਆ ਹੈ ਉਹ ਉਸਨੂੰ ਪੜ੍ਹ ਸਕਦਾ ਹੈ ਤਾਂ ਤੁਸੀਂ ਕੀ ਕਰੋਗੇ? ਜੀ ਹਾਂ, ਜਿਸ ਮੈਸੇਜ ਨੂੰ ਤੁਸੀਂ WhatsApp 'ਤੇ ਡਿਲੀਟ ਫਾਰ ਐਵਰੀਵਨ ਜ਼ਰੀਏ ਡਿਲੀਟ ਕਰ ਦਿੰਦੇ ਹੋ ਉਹ ਮੈਸੇਜ ਰਿਸੀਵਰ ਪੜ੍ਹ ਸਕਦਾ ਹੈ।

ਸਪੈਨਿਸ਼ ਬਲੌਗ ਐਂਡਰਾਇਡ jefe ਦੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਤੁਹਾਡੇ ਮੈਸੇਜ ਡਿਲੀਟ ਕਰਨ ਤੋਂ ਬਾਅਦ ਵੀ ਰਿਸੀਵਰ ਇਸ ਇਸ ਨੂੰ ਪੜ੍ਹ ਸਕਦਾ ਹੈ। ਇਹ ਡਿਲੀਟ ਮੈਸੇਜ ਐਂਡਰਾਇਡ ਡਿਵਾਈਸ ਦੇ ਨੋਟੀਫਿਕੇਸ਼ਨ ਲਾਗ ਵਿੱਚ ਸਟੋਰ ਹੁੰਦੇ ਹਨ। ਇਸ ਨੋਟੀਫਿਕੇਸ਼ਨ ਲਾਗ ਰਜਿਸਟਰ ਵਿੱਚ ਜਾ ਕੇ ਇਨ੍ਹਾਂ ਮੈਸੇਜਿਜ਼ ਨੂੰ ਪੜ੍ਹਿਆ ਜਾ ਸਕਦਾ ਹੈ।

ਇਸ ਬਲੌਗ ਵਿੱਚ ਦੱਸਿਆ ਗਿਆ ਹੈ ਕਿ ਯੂਜ਼ਰ ਡਿਲੀਟ ਮੈਸੇਜ ਥਰਡ ਪਾਰਟੀ ਐਪ ਨੋਟੀਫਿਕੇਸ਼ਨ ਹਿਸਟਰੀ ਦੀ ਮਦਦ ਨਾਲ ਵੀ ਵੇਖ ਸਕਦਾ ਹੈ। ਇਹ ਐਪ ਗੂਗਲ ਦੇ ਪਲੇਅ ਸਟੋਰ 'ਤੇ ਉਪਲੱਬਧ ਹੈ ਜਿੱਥੋਂ ਇਸ ਨੂੰ ਡਾਊਨਲੋਡ ਕੀਤਾ ਜਾ ਸਕਦਾ ਹੈ।

ਹੁਣ ਇਸ ਐਪ ਦੇ ਐਂਡਰਾਇਡ ਨੋਟੀਫਿਕੇਸ਼ਨ ਲਾਗ ਨੂੰ ਖੋਲ੍ਹੋ। ਇੱਥੇ ਤੁਸੀਂ ਉਨ੍ਹਾਂ ਮੈਸੇਜ ਨੂੰ ਪੜ੍ਹ ਸਕੋਂਗੇ ਜਿਨ੍ਹਾਂ ਨੂੰ ਭੇਜਣ ਵਾਲੇ ਨੇ ਡਿਲੀਟ ਕਰ ਦਿੱਤਾ ਸੀ। ਪਰ ਇਥੇ ਵੀ ਇੱਕ ਸੀਮਾ ਤੈਅ ਕੀਤੀ ਗਈ ਹੈ। ਤੁਸੀਂ ਇਸ ਤਰ੍ਹਾਂ ਦੇ ਡਿਲੀਟ ਕੀਤੇ ਗਏ ਮੈਸੇਜ ਦੇ 100 ਸ਼ਬਦਾਂ ਨੂੰ ਹੀ ਪੜ ਸਕੋਗੇ। ਮਤਲਬ ਜੇਕਰ ਤੁਹਾਨੂੰ ਭੇਜੇ ਜਾਣ ਵਾਲਾ ਮੈਸੇਜ 100 ਸ਼ਬਦਾਂ ਤੋਂ ਵੱਧ ਹੈ ਤਾਂ ਤੁਸੀਂ ਇਸਨੂੰ ਪੂਰਾ ਨਹੀਂ ਪੜ੍ਹ ਸਕੋਗੇ।

ਨੋਟੀਫਿਕੇਸ਼ਨ ਹਿਸਟਰੀ ਐਪ ਐਂਡਰਾਇਡ ਆਪਰੇਟਿੰਗ ਸਿਸਟਮ ਦੇ ਲਈ ਹੀ ਹੈ ਜੋ ਨੌਗਟ 7.0 ਓ.ਐਸ. 'ਤੇ ਹੀ ਚਲਦੀ ਹੈ। ਖਾਸ ਗੱਲ ਇਹ ਹੈ ਕਿ ਸਿਰਫ ਟੈਕਸਟ ਹੀ ਪੜ੍ਹਿਆ ਜਾ ਸਕਦਾ ਹੈ ਯਾਨੀ ਕਿ ਡਿਲੀਟ ਕੀਤੇ ਗਏ ਮੀਡੀਆ ਨਹੀਂ ਦੇਖੇ ਜਾ ਸਕਦੇ।

ਇਸ ਤੋਂ ਇਲਾਵਾ ਦੂਜਾ ਤਰੀਕਾ ਇਹ ਵੀ ਹੈ ਜਿਸ ਨਾਲ ਤੁਸੀਂ ਡਿਲੀਟ ਕੀਤੇ ਗਏ ਵ੍ਹੱਟਸਐਪ ਮੈਸੇਜ ਪੜ੍ਹ ਸਕਦੇ ਹੋ। ਜੇਕਰ ਤੁਸੀਂ ਨੋਵਾ (Nova) ਲੌਂਚਰ ਦੀ ਵਰਤੋਂ ਕਰਦੇ ਹੋ ਤਾਂ ਹੋਰ ਵੀ ਆਸਾਨੀ ਨਾਲ ਇਹ ਮੈਸੇਜ ਪੜ੍ਹ ਸਕਦੇ ਹੋ। ਇਸ ਲਈ ਹੋਮ ਸਕ੍ਰੀਨ 'ਤੇ ਥੋੜ੍ਹਾ ਪ੍ਰੈਸ ਕਰੋ, ਇਸ ਤੋਂ ਬਾਅਦ ਵਿਜਿਟ>ਐਕਟੀਵਿਟੀ>ਸੈਟਿੰਗ ਅਤੇ ਫਿਰ ਨੋਟੀਫਿਕੇਸ਼ਨ ਲਾਗ ਸੈਕਸ਼ਨ ਵਿੱਚ ਜਾਓ। ਇੱਥੇ ਤੁਸੀਂ ਡਿਲੀਟ ਮੈਸੇਜ ਪੜ੍ਹ ਸਕੋਗੇ।