ਨਵੀਂ ਦਿੱਲੀ: ਜੀਓ ਦੇ ਬਾਜ਼ਾਰ 'ਚ ਆਉਣ ਤੋਂ ਕੰਪਨੀਆਂ 'ਚ ਛਿੜਿਆ ਮੁਕਾਬਲਾ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਦੀਵਾਲੀ ਮੌਕੇ ਜੀਓ ਨੇ ਧਨ ਧਨਾ ਧਨ ਪਲਾਨ ਉਤਾਰਿਆ ਸੀ। ਇਸ ਤਹਿਤ 399 ਰੁਪਏ ਦੇ ਪਨਾਲ 'ਚ ਗਾਹਕਾਂ ਨੁੰ 100 ਫ਼ੀਸਦੀ ਕੈਸ਼ਬੈਕ ਦੇ ਰਹੀ ਸੀ। ਇਹ ਪਲਾਨ ਸੀਮਤ ਸਮੇਂ ਲਈ ਦਿੱਤਾ ਜਾ ਰਿਹਾ ਸੀ। ਹੁਣ ਇਸ ਨੂੰ ਟੱਕਰ ਦੇਣ ਲਈ ਏਅਰਟੈੱਲ ਨੇ ਆਪਣਾ ਪ੍ਰੀਪੇਡ ਗਾਹਕਾਂ ਲਈ 100 ਫੀਸਦ ਕੈਸ਼ਬੈਕ ਆਫ਼ਰ ਲੈ ਕੇ ਆਇਆ ਹੈ। ਏਅਰਟੈੱਲ ਆਪਣੇ ਗਾਹਕਾਂ ਨੂੰ 349 ਰੁਪਏ ਦੇ ਪਨਾਲ 'ਚ 100 ਫੀਸਦ ਕੈਸ਼ਬੈਕ ਦੇ ਰਿਹਾ ਹੈ। ਕੰਪਨੀ ਦਾ ਇਹ ਆਫ਼ਰ ਕੁਝ ਸਮੇਂ ਲਈ ਦਿੱਤਾ ਜਾ ਰਿਹਾ ਹੈ। ਹਾਲਾਂਕਿ ਗਾਹਕਾਂ ਨੂੰ ਇਹ ਕੈਸ਼ਬੈਕ ਕਿਸ਼ਤਾਂ 'ਚ ਮਿਲੇਗਾ ਤੇ ਨਾਲ ਹੀ ਇਸ ਦੇ ਨਾਲ ਕੰਪਨੀ ਨੇ ਕੁੱਝ ਖਾਸ ਸ਼ਰਤਾਂ ਵੀ ਰੱਖੀਆਂ ਹਨ। ਕੰਪਨੀ 7 ਕਿਸ਼ਾਂ 'ਚ ਕੈਸ਼ ਬੈਕ ਦਵੇਗੀ ਤੇ ਇੱਕ ਵਾਰ 'ਚ ਵੱਧ ਤੋਂ ਵੱਧ 50 ਰੁਪਏ ਦਾ ਕੈਸ਼ਬੈਕ ਮਿਲੇਗਾ। ਇਸ ਤਰ੍ਹਾਂ ਕੁੱਲ 7 ਮਹੀਨੇ 'ਚ 50 ਰੁਪਏ ਦੇ ਹਿਸਾਬ ਨਾਲ 350 ਰੁਪਏ ਕੈਸ਼ਬੈਕ ਮਿਲ ਜਾਵੇਗਾ। ਏਅਰਟੈੱਲ ਦੇ 349 ਰੁਪਏ ਦੇ ਪਲਾਨ 'ਚ 28 ਜੀਬੀ ਡਾਟਾ ਤੇ ਅਸੀਮਿਤ ਕਾਲਿੰਗ ਮਿਲਦੀ ਹੈ। ਡਾਟਾ ਹਰ ਦਿਨ 1 ਜੀਬੀ ਮਿਲਦਾ ਹੈ।