ਨਵੀਂ ਦਿੱਲੀ: ਗੂਗਲ ਸਰਚ ਇੰਜਣ ਤੋਂ ਹੁਣ ਤੱਕ ਤੁਸੀਂ ਬਹੁਤ ਸਾਰੀਆਂ ਜਾਣਕਾਰੀਆਂ ਸਰਚ ਕੀਤੀਆਂ ਹੋਣਗੀਆਂ ਪਰ ਹੁਣ ਤੁਸੀਂ ਇਸ ਤੋਂ ਪੈਸੇ ਵੀ ਕਮਾ ਸਕਦੇ ਹੋ। ਅਜਿਹੇ ਤਿੰਨ ਤਰੀਕੇ ਹਨ ਜਿਸ ਜ਼ਰੀਏ ਤੁਸੀਂ ਗੂਗਲ ਤੋਂ ਤੁਰਦੇ-ਫਿਰਦੇ ਕਮਾਈ ਕਰ ਸਕਦੇ ਹੋ।


ਪਹਿਲਾ ਤਰੀਕਾ- ਗੂਗਲ ਨੇ ਭਾਰਤ 'ਚ ਗੂਗਲ ਓਪੀਨੀਅਨ ਰਿਵਾਰਡਜ਼ ਲਾਂਚ ਕੀਤਾ ਹੈ। ਇਸ 'ਚ ਕੁਝ ਸਰਵੇ ਦੀ ਤੁਹਾਨੂੰ ਆਪਣੀ ਸਲਾਹ ਦੇਣੀ ਹੁੰਦੀ ਹੈ, ਜਿਸ ਦੇ ਬਦਲੇ ਤੁਹਾਨੂੰ ਪ੍ਰਤੀ ਸਰਵੇ 10  ਰੁਪਏ ਮਿਲਦੇ ਹਨ। ਜੇਕਰ ਤੁਸੀਂ ਹਰ ਰੋਜ਼ 10 ਸਰਵੇ ਕਰਦੋ ਹੋ ਤਾਂ ਮਹੀਨੇ ਦੇ 3000 ਰੁਪਏ ਘਰ ਬੈਠੇ ਹੀ ਕਮਾ ਸਕਦੇ ਹੋ। ਇਸ ਪੈਸੇ ਤੁਹਾਡੇ ਖਾਤੇ 'ਚ ਪਹੁੰਚ ਜਾਣਗੇ। ਜਿਨ੍ਹਾਂ ਦੀ ਵਰਤੋਂ ਤੁਸੀਂ ਗੂਗਲ ਪਲੇ ਸਟੋਰ ਤੋਂ ਗੇਮ, ਸੰਗੀਤ ਸਹਿਤ ਕਈ ਐਪ ਖਰੀਦਣ ਲਈ ਕਰ  ਸਕਦੇ ਹੋ। ਇਸ ਐਪ ਨੂੰ ਤੁਸੀਂ ਗੂਗਲ ਪਲੇ ਤੋਂ ਡਾਊਨਲੋਡ ਵੀ ਕਰ ਸਕਦੇ ਹੋ।


ਦੂਜਾ ਤਰੀਕਾ:  ਸਕ੍ਰੀਨਵਾਈਜ਼ ਮੀਡੀਆ ਪੈਨਲ ਨਾਮ ਦਾ ਐਪ ਹੈ। ਇਸ ਐਪ ਨੂੰ ਡਾਊਨਲੋਡ ਕਰਨ 'ਤੇ ਤੁਹਾਨੂੰ ਪੈਸੇ ਮਿਲਣਗੇ। ਇਸ ਲਈ ਤੁਹਾਨੂੰ ਸਿਰਫ਼ ਇਹ ਐਪ ਆਪਣੇ ਫੋਨ 'ਚ ਰੱਖਣਾ ਹੈ। ਇਸ 'ਤੇ ਸਾਈਨਅਪ ਕਰਨ ਲਈ ਤੁਹਾਨੂੰ 300 ਰੁਪਏ ਮਿਲਣਗੇ। ਇਸ 'ਚ ਹਰ ਮਹੀਨੇ 10-10 ਰੁਪਏ ਵਧਾਏ ਜਾਣਗੇ।


ਇਹ ਕੰਮ ਕਰਦਾ ਐਪ- ਦਰਅਸਲ ਇਸ ਐਪ ਜ਼ਰੀਏ ਗੂਗਲ ਇਹ ਟ੍ਰੈਕ ਕਰਦਾ ਹੈ ਕਿ ਤੁਸੀਂ ਕਿਹੜੀਆਂ ਸਾਈਟਸ 'ਤੇ ਜਾ ਰਹੇ ਹੋ ਤੇ ਕੀ ਲੱਭ ਰਹੇ ਹੋ। ਜੇਕਰ ਤੁਹਾਨੂੰ ਇਹ ਜਾਣਕਾਰੀ ਗੂਗਲ ਨਾਲ ਸਾਂਝੀ ਕਰਨ 'ਚ ਦਿੱਕਤ ਨਹੀਂ ਤਾਂ ਇਸ ਐਪ ਨਾਲ ਤੁਸੀਂ ਪੈਸੇ ਕਮਾ ਸਕਦੇ ਹੋ। ਇਸ ਐਪ ਦੀ ਵਰਤੋਂ ਕਰਨ ਨਾਲ ਤੁਹਾਡੇ ਖਾਤੇ 'ਚ ਜੋ ਪੈਸੇ ਆਉਣਗੇ, ਇਨ੍ਹਾਂ ਨੂੰ ਗੂਗਲ ਤੁਹਾਨੂੰ ਕੈਸ਼ਮਿੰਤਰਾ, ਸ਼ਾਪਰਸ ਸਟਾਪ ਤੇ ਲਾਈਫਸਟਾਈਲ ਦੇ ਕੂਪਨ ਦੇ ਤੌਰ 'ਤੇ ਦਿੰਦਾ ਹੈ, ਇਨ੍ਹਾਂ ਦਾ ਇਸਤੇਮਾਲ ਕਰ ਸ਼ਾਪਿੰਗ ਕਰਨ ਲਈ ਕਰ ਸਕਦੇ ਹੋ।


ਤੀਸਰਾ ਤਰੀਕਾ- ਇਸ ਤਰੀਕੇ 'ਚ ਤੁਸੀਂ ਗੂਗਲ ਮੈਪਸ 'ਤੇ ਫੋਟੋ ਅਪਲੋਡ ਕਰ ਪੈਸੇ ਕਮਾ ਸਕਦੇ ਹੋ। ਗੂਗਲ ਮੈਪਸ ਗਾਈਡ ਜ਼ਰੀਏ ਤੁਹਾਨੂੰ 'ਗੂਗਲ ਮੈਪਸ' 'ਤੇ ਕੁਝ ਸਵਾਲਾਂ ਦਾ ਜਵਾਬ ਦੇਣਾ ਹੁੰਦਾ ਹੈ। ਇਸ ਦੇ ਇਲਾਵਾ ਦੂਸਰਿਆਂ ਨੂੰ ਗਾਈਡ ਕਰਨ ਲਈ ਤੁਸੀਂ ਮਾਰਕਿਟ ਪਲੇਸ ਦੇ ਫੋਟੋ ਤੇ ਰੀਵਿਊ ਵੀ ਅਪਲੋਡ ਕਰ ਸਕਦੇ ਹੋ। ਦਰਅਸਲ ਇਸ ਨਾਲ ਗੂਗਲ ਮੈਪਸ 'ਤੇ ਸਰਚ ਕਰਨ ਵਾਲੇ ਦੂਜੇ ਲੋਕਾਂ ਦੀ ਮਦਦ ਮਿਲਦੀ ਹੈ।


ਨਵੇਂ ਪ੍ਰੋਡਕਟ ਨੂੰ ਸਰਵਜਨਕ ਤੌਰ ਲਾਂਚ ਕਰਨ ਤੋਂ ਪਹਿਲਾਂ ਤੁਹਾਨੂੰ ਅਕਸੇਸ ਮਿਲੇਗੀ। ਇਸ 'ਚ ਟਾਪ ਲੋਕਲ ਗਾਈਡਸ ਨੂੰ 'ਓਲਾ ਸੇਲੇਕਟ ਅਕਸੇਸ' ਕੂਪਨ ਵੀ ਦਿੱਤਾ ਜਾਂਦਾ ਹੈ। ਜਿਸ ਨਾਲ ਤੁਸੀਂ ਓਲਾ ਦੀ ਪ੍ਰਾਈਮ ਕਾਰ ਨੂੰ ਘੱਟ ਕਿਰਾਏ 'ਚ ਬੁੱਕ ਕਰ ਸਕਦੇ ਹੋ। ਨਾਲ ਹੀ ਤੁਹਾਨੂੰ ਓਲਾ ਏਅਰਪੋਰਟ ਲਾਈਂਜ ਅਕਸੇਸ ਵੀ ਮਿਲ ਸਕਦਾ ਹੈ। ਇਸ ਦੇ ਲਈ ਤੁਹਾਨੂੰ 539 ਰੁਪਏ ਦੇਣੇ ਪੈਂਦੇ ਹਨ।