ਨਵੀਂ ਦਿੱਲੀ: ਐਪਲ ਦਾ ਪਹਿਲਾ ਬੇਜਲ-ਲੈਸ ਸਮਾਰਟਫੋਨ ਆਈਫੋਨ-10 ਅੱਜ ਤੋਂ ਭਾਰਤ ਸਮੇਤ ਦੁਨੀਆ ਭਰ ਦੇ 55 ਮੁਲਕਾਂ 'ਚ ਪ੍ਰੀ-ਆਰਡਰ ਲਈ ਮੌਜੂਦ ਹੋਵੇਗਾ। ਤਿੰਨ ਨਵੰਬਰ ਤੋਂ ਇਸ ਦੀ ਸੇਲ ਸ਼ੁਰੂ ਹੋਵੇਗੀ।


ਜੇਕਰ ਤੁਸੀਂ ਵੀ ਆਈਫੋਨ-10 ਦੀ ਪ੍ਰੀ-ਬੁਕਿੰਗ ਕਰਵਾਉਣਾ ਚਾਹੰਦੇ ਹੋ ਤਾਂ ਇਸ ਲਈ ਅਮੇਜ਼ਨ ਜਾਂ ਫਲਿਪਕਾਰਟ 'ਤੇ ਜਾਓ ਤੇ ਆਪਣੇ ਆਈਫੋਨ ਲਈ ਬੁਕਿੰਗ ਕਰ ਸਕਦੇ ਹੋ। ਇਹ ਪ੍ਰੀ-ਬੁਕਿੰਗ ਅੱਜ ਦੁਪਹਿਰ ਸਾਢੇ 12 ਵਜੇ ਹੀ ਸ਼ੁਰੂ ਹੋਈ ਹੈ। ਇਸ ਤੋਂ ਇਲਾਵਾ ਐਪਲ ਦੇ ਰਿਟੇਲ ਸਟੋਰ ਤੇ ਆਥੋਰਾਈਜ਼ ਸਟੋਰ 'ਤੇ ਜਾ ਕੇ ਵੀ ਬੁਕਿੰਗ ਕਰਵਾਈ ਜਾ ਸਕਦੀ ਹੈ।

ਭਾਰਤ 'ਚ ਆਈਫੋਨ-10 ਦੇ 64 ਜੀਬੀ ਮਾਡਲ ਦੀ ਕੀਮਤ 89,000 ਰੁਪਏ ਤੇ 256 ਜੀਬੀ ਮਾਡਲ ਦੀ ਕੀਮਤ 1,02,000 ਰੁਪਏ ਹੋਵੇਗੀ। ਆਈਫੋਨ-10 'ਚ 5.8 ਇੰਚ ਦੀ ਸਕਰੀਨ ਦਿੱਤੀ ਗਈ ਹੈ ਜਿਹੜੀ ਬੇਜਲ ਲੈਸ ਸਕਰੀਨ ਨਾਲ ਆਉਂਦਾ ਹੈ। ਇਹ ਹੁਣ ਤੱਕ ਦੇ ਕਿਸੇ ਵੀ ਆਈਫੋਨ ਦੀ ਸਭ ਤੋਂ ਵੱਡੀ ਸਕਰੀਨ ਹੈ। ਬੇਜਲ ਲੈਸ ਸਕਰੀਨ ਦਾ ਭਾਵ ਹੈ ਕਿ ਪੂਰੀ ਫਰੰਟ ਸਕਰੀਨ।

ਇਸ ਤੋਂ ਪਹਿਲਾਂ ਆਈਫੋਨ-7 ਪਲੱਸ 'ਚ 5.5 ਇੰਚ ਦੀ ਸਕਰੀਨ ਦਿੱਤੀ ਗਈ ਹੈ। ਐਪਲ ਨੇ ਇਸ ਦੇ ਸੁਪਰ ਰੇਟੀਨਾ ਡਿਸਪਲੇ ਦਾ ਨਾਂ ਦਿੱਤਾ ਗਿਆ ਹੈ। ਇਹ 1125x2436 ਪਿਕਸਲ ਰਿਜ਼ੋਲਿਊਸ਼ਨ ਤੇ 458 ਪਿਕਸਲ ਡੈਨਸਿਟੀ ਦੇ ਨਾਲ ਆਉਂਦਾ ਹੈ। ਪ੍ਰੋਸੈਸਰ ਨੂੰ ਅਪਗ੍ਰੇਡ ਕਰਦੇ ਹੋਏ ਇਸ A11 Bionic ਚਿੱਪ ਦਿੱਤੀ ਗਈ ਹੈ।

ਆਈਫੋਨ-10 ਤੋਂ ਟੱਚ ਆਈਡੀ ਨੂੰ ਹਟਾ ਦਿੱਤਾ ਗਿਆ ਹੈ ਤੇ ਹੁਣ ਫੇਸ ਆਈਡੀ ਨੇ ਇਹ ਦੀ ਥਾਂ ਲੈ ਲਈ ਹੈ। ਆਈਫੋਨ-10 ਨੂੰ ਵੇਖ ਕੇ ਹੀ ਅਨਲੌਕ ਕੀਤਾ ਜਾ ਸਕਦਾ ਹੈ। ਆਈਫੋਨ-10 'ਚ ਹੈੱਡਫੋਨ ਜੈਕ ਵੀ ਨਹੀਂ ਹੈ। ਇਹ ਪੂਰੀ ਤਰ੍ਹਾਂ ਵਾਇਰਲੈੱਸ ਹੈ।