ਨਵੀਂ ਦਿੱਲੀ: ਲੰਮੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਵ੍ਹੱਟਸਐਪ ਨੇ ਵਾਪਸ ਬੁਲਾਉਣਾ ਯਾਨੀ ਰੀਕਾਲ ਜਾਂ ਰੀਵੇਕ ਨਾਂ ਦੇ ਫੀਚਰ ਨੂੰ ਸ਼ੁਰੂ ਕਰ ਦਿੱਤਾ ਹੈ। ਇਹ ਫ਼ੀਚਰ ਇੱਕ ਵਾਰ ਭੇਜੇ ਜਾ ਚੁੱਕੇ ਮੈਸੇਜ ਨੂੰ ਵਾਪਸ ਕਰਵਾਇਆ ਯਾਨੀ ਅਨਸੈਂਡ ਕੀਤਾ ਜਾ ਸਕਦਾ ਹੈ। ਇਹ ਫੀਚਰ ਐਂਡ੍ਰੌਇਡ ਤੇ iOS ਦੇ ਨਾਲ-ਨਾਲ ਵਿੰਡੋਜ਼ ਯੂਜ਼ਰ ਲਈ ਸ਼ੁਰੂ ਕੀਤਾ ਜਾ ਰਿਹਾ ਹੈ।

ਪਰ ਖਾਸ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਇਹ ਸੁਵਿਧਾ ਉੱਥੇ ਹੀ ਕੰਮ ਕਰੇਗੀ ਜਿੱਥੇ ਦੋਵੇਂ ਪਾਸੇ WhatsApp ਦੇ ਨਵੀਨਤਮ ਯਾਨੀ ਅਪਡੇਟਿਡ ਵਰਸ਼ਨ ਹੋਣਗੇ।

ਇਹ ਸੁਵਿਧਾ ਨਾ ਸਿਰਫ ਲਿਖਤੀ ਸੁਨੇਹੇ ਬਲਕਿ ਤਸਵੀਰ (ਕੋਈ ਵੀ ਇਮੇਜ ਫਾਰਮੈਟ) ਤੇ ਵੀਡੀਓ ਮੈਸੇਜ ਮਿਟਾ ਸਕਣ ਦੇ ਸਮਰੱਥ ਬਣਾਵੇਗੀ। ਹਾਲਾਂਕਿ, ਮੈਸੇਜ ਭੇਜਣ ਤੋਂ 7 ਮਿੰਟ ਤੋਂ ਬਾਅਦ ਅਜਿਹਾ ਕਰਨਾ ਸੰਭਵ ਨਹੀਂ ਹੋ ਸਕੇਗਾ।

ਇੱਕ ਗੱਲ ਹੋਰ ਜਿਸ ਦਾ ਧਿਆਨ ਰੱਖਣਾ ਬਣਦਾ ਹੈ ਕਿ ਜੇਕਰ ਤੁਸੀਂ ਕਿਸੇ ਨੂੰ ਸੰਬੋਧਨ ਕਰ ਕੇ ਕੋਈ ਮੈਸੇਜ ਭੇਜਿਆ ਹੈ ਤਾਂ ਉਹ ਕਮਾਨ ਵਿੱਚੋਂ ਛੱਡੇ ਤੀਰ ਵਾਂਗ ਹੈ। ਮਤਲਬ ਤੁਸੀਂ ਕੋਟ ਕਰ ਕੇ ਭੇਜੇ ਮੈਸੇਜ ਨੂੰ ਹਟਾ ਨਹੀਂ ਸਕੋਂਗੇ।

ਹੁਣ ਅਗਲੀ ਵਾਰ ਜੇਕਰ ਤੁਸੀਂ ਆਪਣੇ ਦੋਸਤ, ਗਰਲਫ੍ਰੈਂਡ, ਪਰਿਵਾਰ, ਬੌਸ ਜਾਂ ਆਪਣੇ ਸਹਿਕਰਮੀਆਂ ਨੂੰ ਭੁਲੇਖੇ ਨਾਲ ਕੋਈ ਸੰਦੇਸ਼ ਭੇਜ ਗਏ ਤਾਂ ਪਛਤਾਉਣ ਦੀ ਲੋੜ ਨਹੀਂ, ਕਿਉਂਕਿ ਉਸ ਨੂੰ ਰੱਦ ਕਰਨ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਬੱਸ ਹੁਣ ਤੁਸੀਂ ਫਟਾਫਟ ਨਵੀਵਤਮ WhatsApp ਡਾਊਨਲੋਡ ਕਰੋ ਤੇ ਮੌਜਾਂ ਲਵੋ।