ਨਵੀਂ ਦਿੱਲੀ: ਟੈਲੀਕਾਮ ਕੰਪਨੀ ਏਅਰਟੈਲ ਬਾਜ਼ਾਰ ਵਿੱਚ ਉਪਲੱਭਧ ਸਭ ਤੋਂ ਬਿਹਤਰੀਨ ਐਂਡਰਾਇਡ ਸਮਾਰਟਫੋਨਾਂ ’ਚ ਸ਼ੁਮਾਰ ਗੂਗਲ ਪਿਕਸਲ 2 ਤੇ ਪਿਕਸਲ 2XL ਨੂੰ ਖਰੀਦਣ ਦਾ ਸ਼ਾਨਦਾਰ ਮੌਕਾ ਦੇ ਰਹੀ ਹੈ। ਦੋਵਾਂ ਸਮਾਰਟਫੋਨਾਂ ਨੂੰ 10,599 ਰੁਪਏ ਦੀ ਡਾਊਨ ਪੇਮੈਂਟ ਕਰ ਕੇ ਹਾਸਲ ਕੀਤਾ ਜਾ ਸਕਦਾ ਹੈ। ਇਨ੍ਹਾਂ ਦੋਵਾਂ ਫੋਨਜ਼ ਨੂੰ ਕੰਪਨੀ ਨੇ ਅਕਤੂਬਰ 2017 ਵਿੱਚ ਲਾਂਚ ਕੀਤਾ ਸੀ।
ਏਅਰਟੈਲ ਦੇ ਇਸ ਆਫਰ ਤਹਿਤ ਪਿਕਸਲ 2 ਦਾ 64 GB ਵਰਜਨ ਏਅਰਟੈਲ ਦੇ ਆਨਲਾਈਨ ਸਟੋਰਾਂ ’ਤੇ 10,599 ਰੁਪਏ ਦੀ ਡਾਊਨ ਪੇਮੈਂਟ ’ਤੇ ਉਪਲੱਭਧ ਹੈ ਇਸ ਦੇ ਬਾਅਦ ਗਾਹਕ ਨੂੰ 18 ਮਹੀਨਿਆਂ ਤਕ 2,799 ਰੁਪਏ ਦੀ ਕਿਸ਼ਤ ਭਰਨੀ ਪਏਗੀ। ਇਸ ਦੇ 128 GB ਮਾਡਲ ਨੂੰ ਖਰੀਦਣ ਲਈ 12,599 ਦੀ ਡਾਊਨ ਪੇਮੈਂਟ ਕਰ ਕੇ 18 ਮਹੀਨਿਆਂ ਤਕ 2,799 ਰੁਪਏ ਦਾ ਭੁਗਤਾਨ ਕਰਨਾ ਪਏਗਾ।
ਇਸੇ ਤਰ੍ਹਾਂ ਪਿਕਸਲ 2XL ਦਾ 64 GB ਵਰਜਨ ਖਰੀਦਣ ਲਈ 15,599 ਰੁਪਏ ਦੀ ਡਾਊਨ ਪੇਮੈਂਟ ਤੇ 18 ਮਹੀਨਿਆਂ ਤਕ 2,799 ਰੁਪਏ ਦੀ ਕਿਸ਼ਤ ਭਰਨੀ ਪਏਗੀ। 128 GB ਮਾਡਲ ਲੈਣ ਲਈ 22,599 ਰੁਪਏ ਦੀ ਡਾਊਨ ਪੇਮੈਂਟ ਤੇ 18 ਮਹੀਨਿਆਂ ਤਕ 2,799 ਰੁਪਏ ਦੀ ਇੰਸਟਾਲਮੈਂਟ ਦੇਣੀ ਪਏਗੀ।
ਦੋਵਾਂ ਫੋਨਜ਼ ਦੀ ਖਰੀਦ ’ਤੇ ਏਅਰਟੈਲ ਦੇ ਆਫਰ ਵੀ ਮਿਲਦੇ ਹਨ। ਫੋਨ ਨਾਲ ਏਅਰਟੈਲ ਟੀਵੀ ਤੇ 12 ਮਹੀਨਿਆਂ ਲਈ ਅਮੇਜ਼ਨ ਪ੍ਰਾਈਮ ਦਾ ਮੁਫ਼ਤ ਸਬਸਕਰਿਪਸ਼ਨ ਦਿੱਤਾ ਜਾਏਗਾ। ਇਸ ਦੇ ਇਲਾਵਾ ਫੋਨ ਦੀ ਟੁੱਟ-ਭੱਜ (ਹੈਂਡਸੈੱਟ ਡੈਮੇਜ ਪ੍ਰੋਟੈਕਸ਼ਨ) ਹੋਣ ’ਤੇ ਇੱਕ ਸਾਲ ਤਕ ਦਾ ਖਾਮਿਆਜ਼ਾ ਵੀ ਕੰਪਨੀ ਵੱਲੋਂ ਦਿੱਤਾ ਜਾਵੇਗਾ। ਸਮਾਰਟਫੋਨ ’ਤੇ 18 ਮਹੀਨਿਆਂ ਤਕ ਫਰੀ ਟੈਰਿਫ ਪਲਾਨ ਦਿੱਤੇ ਜਾਣਗੇ। ਪਲਾਨ ਵਿੱਚ ਹਰ ਮਹੀਨੇ 50 GB ਡੇਟਾ ਤੇ ਅਸੀਮਿਤ ਲੋਕਲ ਤੇ ਐਸਟੀਡੀ ਕਾਲਾਂ ਦਿੱਤੀਆਂ ਜਾਣਗੀਆਂ।
ਪਿਕਸਲ 2 ਵਿੱਚ 5 ਤੇ ਪਿਕਸਲ 2XL ਵਿੱਚ 6 ਇੰਚ ਦੀ ਸਕਰੀਨ ਦੀੱਤੀ ਗਈ ਹੈ। ਫੋਨ ਦੀ ਡਿਸਪਲੇਅ ਐਜ-ਟੂ-ਐਜ ਨਹੀਂ ਹੈ ਪਰ ਫੋਨ ਦੇ ਫਰੰਟ ਪੈਨਲ ਨੂੰ ਲਗਪਗ ਪੂਰੀ ਤਰ੍ਹਾਂ ਕਵਰ ਕਰਦੀ ਹੈ। ਪਿਕਸਲ 2 ਦੀ ਰੈਜ਼ੋਲਿਊਸ਼ਨ 1080 ਤੇ ਇਸ ਤੋਂ ਉੱਪਰਲੇ ਵਰਸ਼ਨ ਦੀ 2880x1440 ਪਿਕਸਲ ਹੈ।
ਦੋਵਾਂ ਫੋਨਜ਼ ਵਿੱਚ ਸਨੈਪਡ੍ਰੈਗਨ 835 ਪ੍ਰੋਸੈਸਰ ਤੇ 4 GB ਦੀ ਰੈਮ ਦਿੱਤੀ ਗਈ ਹੈ। ਇੰਟਰਨਲ ਸਟੋਰੇਜ ਲਈ 64 ਤੇ 128 GB ਦੇ ਦੋ ਵੇਰੀਐਂਟ ਉਪਲੱਭਧ ਹਨ। ਕੈਮਰੇ ਦੀ ਗੱਲ ਕੀਤੀ ਜਾਏ ਤਾਂ ਦੋਵਾਂ ਫੋਨਜ਼ ਵਿੱਚ ਡੂਅਲ ਪਿਕਸਲ ਸੈਂਸਰ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ। ਪਿਕਸਲ 2 ਤੇ 2XL ਵਿੱਚ 12.2 ਮੈਗਾਪਿਕਸਲ ਦਾ ਰੀਅਰ ਕੈਮਰਾ ਦਿੱਤਾ ਗਿਆ ਹੈ ਜੋ F1.8 ਅਪਰਚਰ ਤੇ ਆਪਟੀਕਲ ਇਮੇਜ ਸਟੇਬਲਾਈਜ਼ਰ ਨਾ ਆਉਂਦਾ ਹੈ। ਸੈਲਫੀ ਲਈ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਗੂਗਲ ਪਿਕਸਲ ਸੀਰੀਜ਼ ਦੇ ਫ਼ੋਨ ਆਪਣੇ ਕੈਮਰਿਆਂ ਲਈ ਜਾਣੇ ਜਾਂਦੇ ਹਨ।