ਨਵੀਂ ਦਿੱਲੀ: ਹਾਲ ਹੀ ਵਿੱਚ ਰਿਲਾਇੰਸ ਜੀਓ ਨੇ ਆਪਣੇ ਲਗਪਗ ਸਾਰੇ ਪਲਾਨਾਂ ਵਿੱਚ ਫੇਰਬਦਲ ਕੀਤਾ ਹੈ। ਇਸ ਮੁਤਾਬਕ ਜੀਓ ਤੇ ਪਲਾਨਾਂ ਵਿੱਚ ਮਿਲਣ ਵਾਲੇ ਪਲਾਨਾਂ ਤੋਂ ਇਲਾਵਾ ਵੀ ਰੋਜ਼ਾਨਾ 1.5 GB ਵਾਧੂ ਡੇਟਾ ਦਿੱਤਾ ਜਾਂਦਾ ਹੈ। ਇਸੇ ਤਹਿਤ ਜੀਓ ਦੇ 799 ਰੁਪਏ ਪਲਾਨ ਵਿੱਚ ਵੀ ਵਾਧੂ 1.5 GB ਮਿਲਾ ਕੇ ਹੁਣ ਰੋਜ਼ਾਨਾ 6.5 GB ਡੇਟਾ ਮਿਲੇਗਾ।

ਪਹਿਲਾਂ ਇਸ ਪਲਾਨ ਦੇ ਤਹਿਤ ਰੋਜ਼ਾਨਾ 5 GB ਡੇਟਾ ਮਿਲਦਾ ਸੀ। ਇਸ ਤਰ੍ਹਾਂ ਇਸ ਪਲਾਨ ਵਿੱਚ ਹੁਣ ਕੁੱਲ 182 GB ਡੇਟਾ ਦਿੱਤਾ ਜਾਏਗਾ ਜੋ ਪਹਿਲਾਂ 140 GB ਦਿੱਤਾ ਜਾਂਦਾ ਸੀ। ਇਸ ਦੇ ਇਲਾਵਾ ਇਸ ਪਲਾਨ ਵਿੱਚ ਰੋਜ਼ਾਨਾ 100 SMS, ਅਸੀਮਤ ਲੋਕਲ, ਐਸਟੀਡੀ ਤੇ ਨੈਸ਼ਨਲ ਰੋਮਿੰਗ ਕਾਲਾਂ ਵੀ ਦਿੱਤੀਆਂ ਜਾਂਦੀਆਂ ਹਨ। ਇਸ ਪਲਾਨ ਦੀ ਮਿਆਦ 28 ਦਿਨ ਤਕ ਹੁੰਦੀ ਹੈ।

ਰਿਲਾਇੰਸ ਜੀਓ ਨੇ ਆਪਣੇ 299 ਰੁਪਏ ਵਾਲੇ ਪਲਾਨ ਵਿੱਚ ਵੀ ਫੇਰਬਦਲ ਕੀਤਾ ਹੈ। ਇਸ ਵਿੱਚ ਵੀ 1.5 GB ਡੇਟਾ ਵਾਧੂ ਮਿਲਿਆ ਕਰੇਗਾ। ਪਹਿਲਾਂ ਇਹ ਪਲਾਨ 28 ਦਿਨਾਂ ਤਕ 85 GB ਡੇਟਾ ਨਾਲ ਆਉਂਦਾ ਸੀ ਪਰ ਹੁਣ ਇਸ ਵਿੱਚ 126 GB ਰੋਜ਼ਾਨਾ ਦਿੱਤਾ ਜਾ ਰਿਹਾ ਹੈ। ਖ਼ਾਸ ਗੱਲ ਇਹ ਹੈ ਕਿ ਇਸ ਪਲਾਨ ਵਿੱਚ ਮਿਲਣ ਵਾਲੇ ਫਾਇਦੇ 30 ਜੂਨ ਤਕ ਕੀਤੇ ਰਿਚਾਰਜਾਂ ’ਤੇ ਹੀ ਮਿਲਣਗੇ।