ਏਅਰਟੇਲ ਦੇ ਸਭ ਤੋਂ ਛੋਟੇ ਪਲਾਨ ‘ਚ ਵੱਡਾ ਧਮਾਕਾ
ਏਬੀਪੀ ਸਾਂਝਾ | 17 Nov 2018 12:16 PM (IST)
ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਏਅਰਟੇਲ ਨੇ ਹਾਲ ਹੀ ‘ਚ ਐਮੇਜ਼ੌਨ ਪ੍ਰਾਈਮ ਸਬਸਕ੍ਰਿਪਸ਼ਨ ਦਾ ਐਲਾਨ ਕੀਤਾ ਹੈ। ਇਹ ਪਲਾਨ ਪੋਸਟਪੇਡ ਯੂਜ਼ਰਸ ਲਈ ਹੈ ਜਿੱਥੇ ਯੂਜ਼ਰਸ 499 ਰੁਪਏ ਦਾ ਪਲਾਨ ਚੁਣ ਸਕਦੇ ਹਨ। ਟੇਲਕੋ ਨੇ ਕਿਹਾ ਕਿ 399 ਰੁਪਏ ਦੇ ਪੋਸਟਪੇਡ ਪਲਾਨ ‘ਚ ਵੀ ਹੁਣ ਯੂਜ਼ਰਸ ਮੁਫਤ ‘ਚ ਐਮੇਜ਼ੌਨ ਪ੍ਰਾਈਮ ਮੈਂਬਰਸ਼ਪਿ ਦਾ ਫਾਈਦਾ ਚੁੱਕ ਸਕਦੇ ਹਨ। 399 ਰੁਪਏ ਦੇ ਪਲਾਨ ‘ਚ ਯੂਜ਼ਰਸ ਨੂੰ 40 ਜੀਬੀ ਡੇਟਾ ਮਿਲ ਸਕਦਾ ਹੈ, ਉਹ ਵੀ ਡੇਟਾ ਰੋਲਆਊਟ ਫੇਸੀਲਿਟੀ ਦੇ ਨਾਲ 200ਜੀਬੀ ਤਕ ਹੈ। ਇਸ ਦੇ ਨਾਲ ਏਅਰਟੇਲ ਵਿੰਕ ਮਿਊਜ਼ਿਕ ਅਤੇ ਏਅਰਟੇਲ ਟੀਵੀ ਦਾ ਸਬਸਕ੍ਰਿਪਸ਼ਨ ਵੀ ਦੇ ਰਿਹਾ ਹੈ। ਇਸ ਪਲਾਨ ‘ਚ ਯੂਸਰਸ ਨੂੰ ਅਨਲਿਮਟੀਡ ਕੋਲ ਦੇ ਨਾਲ ਐਸ.ਐਮ.ਐਸ ਦੀ ਸੁਵੀਧਾ ਵੀ ਹੈ। ਇਸ ਦੇ ਨਾਲ ਏਅਰਟੇਲ ਪੋਸਟਪੇਡ ਯੂਜ਼ਰਸ ਨੂੰ ਐਮੇਜ਼ੌਨ ਪੇ ਗਿਫਟ ਕਾਰਡ ਵੀ ਮਿਲ ਰਿਹਾ ਹੈ ਜਿਸ ਦੀ ਕੀਮਤ 51 ਰੁਪਏ ਅਤੇ 50 ਰੁਪਏ ਡਿਸਕਾਉਂਟ ਵੀ ਹੈ ਉਹ ਵੀ ਪਹਿਲੇ 6 ਮਹੀਨਿਆਂ ਲਈ। 399 ਰੁਪਏ ਦਾ ਆਫਰ ਲੈਣ ਲਈ ਯੂਜ਼ਰਸ ਨੂੰ ਸਭ ਤੋਂ ਪਹਿਲਾਂ ਮਾਈ ਏਅਰਟੇਲ ਟੀਵੀ ਐਪ ਡਾਊਨਲੋਡ ਕਰਨਾ ਪਵੇਗਾ ਅਤੇ ਐਮੇਜ਼ੌਨ ਪ੍ਰਾਈਮ ਮੈਂਬਰਸ਼ੀਪ ਬੈਨਰ ‘ਤੇ ਕਲੀਕ ਕਰਨਾ ਪਵੇਗਾ।