ਏਅਰਟੈਲ ਦਾ ਵੱਡਾ ਧਮਾਕਾ: 999 'ਚ 50 ਜੀਬੀ ਡੇਟਾ
ਏਬੀਪੀ ਸਾਂਝਾ | 13 Oct 2017 12:29 PM (IST)
ਨਵੀਂ ਦਿੱਲੀ: ਜੀਓ ਨੂੰ ਟੱਕਰ ਦੇਣ ਵਿੱਚ ਏਅਰਟੈਲ ਕੰਪਨੀ ਬਿੱਲਕੁਲ ਪਿੱਛੇ ਨਹੀਂ ਰਹਿਣਾ ਚਾਹੁੰਦੀ। ਇਸੇ ਕੜੀ ਵਿੱਚ ਏਅਰਟੈੱਲ ਨੇ ਆਪਣੇ ਯੂਜਰਜ਼ ਲਈ ਨਵਾਂ ਟੈਰਿਫ ਪਲਾਨ ਉਤਾਰਿਆ ਹੈ। ਏਅਰਟੈੱਲ ਨੇ ਆਪਣੇ ਪੋਸਟਪੇਡ ਗਾਹਕਾਂ ਲਈ ਮਾਈਪਲਾਨ ਇਨਫੀਨਿਟੀ ਤਹਿਤ ਨਵਾਂ ਪਲਾਨ ਉਤਾਰਿਆ ਹੈ ਜਿਸ ਵਿੱਚ ਗਾਹਕਾਂ ਨੂੰ 50 ਜੀਬੀ ਡੇਟਾ ਤੇ ਅਨਲਿਮਿਟਿਡ ਵਾਈਸ ਕਾਲ ਮਿਲੇਗਾ। ਖ਼ਾਸ ਗੱਲ ਇਹ ਹੈ ਕਿ ਪਲਾਨ ਕੰਪਨੀ ਨੇ ਆਪਣੇ ਪੋਸਟਪੇਡ ਦੇ ਉਨ੍ਹਾਂ ਗਾਹਕਾਂ ਲਈ ਉਤਾਰਿਆ ਹੈ ਜੋ ਵਧੇਰੇ ਡੇਟਾ ਦੀ ਖਪਤ ਕਰਦੇ ਹਨ। ਇਸ ਪਲਾਨ ਵਿੱਚ ਰੋਮਿੰਗ ਵਿੱਚ ਵੀ ਫਰੀ ਕਲਿੰਗ ਆਫਰ ਦਿੱਤਾ ਜਾ ਰਿਹਾ ਹੈ। ਨਵਾਂ ਪਲਾਨ ਨਵੇਂ ਤੇ ਪੁਰਾਣੇ ਦੋਹਾਂ ਹੀ ਕਸਮਰਜ਼ ਲਈ ਉਪਲੱਭਧ ਹੋਵੇਗਾ ਤੇ ਕੰਪਨੀ ਦੇ ਡੇਟਾ ਐਕਸਟੈਨਸ਼ਨ ਦੀ ਸੁਵਿਧਾ ਨਾਲ ਆਵੇਗਾ। ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ ਆਪਣਾ ਡੇਟਾ ਪੂਰਾ ਇਸਤੇਮਾਲ ਨਹੀਂ ਕੀਤਾ ਤਾਂ ਇਹ ਤੁਹਾਨੂੰ ਅਗਲੇ ਮਹੀਨੇ ਦੇ ਅਕਾਊਂਟ ਵਿੱਚ ਜੁੜ ਕੇ ਮਿਲੇਗਾ। ਇਹ ਸੁਵਿਧਾ ਕੇਵਲ ਪੋਸਟਪੇਡ ਯੂਜਰਜ਼ ਨੂੰ ਹੀ ਦਿੱਤੀ ਜਾ ਰਹੀ ਹੈ। ਇਸ ਪਲਾਨ ਨੂੰ ਲੈਣ ਵਾਲੇ ਨੂੰ ਏਅਰਟੈਲ ਵੱਲੋਂ ਸਿਕਿਓਰ ਸਰਵਿਸ 6 ਮਹੀਨੇ ਲਈ ਦਿੱਤੀ ਜਾ ਰਹੀ ਹੈ। ਮਤਲਬ ਜੇਕਰ ਪਲਾਨ ਲੈਣ ਦੇ 6 ਮਹੀਨੇ ਦੇ ਅੰਦਰ-ਅੰਦਰ ਕਸਟਮਰ ਦੇ ਫੋਨ ਵਿੱਚ ਲਿਕੁਇਡ ਜਾਂ ਕੋਈ ਵੀ ਡੈਮੇਜ਼ ਹੁੰਦਾ ਹੈ ਤਾਂ ਤੁਹਾਡੇ ਫੋਨ ਨੂੰ ਏਅਰਟੈਲ ਆਉਥੋਰਾਇਜ਼ ਸਰਵਿਸ ਸੈਂਟਰ ਤੋਂ ਰਿਪੇਅਰ ਕਰਵਾਵੇਗਾ। ਕੰਪਨੀ ਨੇ ਇਸ ਤੋਂ ਪਹਿਲਾਂ ਆਪਣੇ ਪਰੀਪੇਡ ਯੂਜਰਜ਼ ਲਈ ਵੀ 999 ਰੁਪਏ ਦਾ ਪਲਾਨ ਉਤਾਰਿਆ ਸੀ। ਇਸ ਵਿੱਚ ਇਸ ਪਲਾਨ ਵਿੱਚ ਪ੍ਰੀਪੇਡ ਯੂਜਰਜ਼ ਨੂੰ ਹਰ ਦਿਨ 4 ਜੀਬੀ 3ਜੀ/4ਜੀ ਡੇਟਾ 28 ਦਿਨਾਂ ਲਈ ਮਿਲੇਗਾ। ਏਅਰਟੈਲ ਆਪਣੇ ਇਸ ਪਲਾਨ ਵਿੱਚ 28 ਦਿਨਾਂ ਤੱਕ 3ਜੀ/4ਜੀ ਡੇਟਾ ਨਾਲ ਹੀ ਅਨਲਿਮਿਟਿਡ ਲੋਕਲ-ਐਸਟੀਡੀ ਕਲਿੰਗ ਮਿਲੇਗੀ।