ਨਵੀਂ ਦਿੱਲੀ: ਭਾਰਤ ਦੀ ਪ੍ਰਮੁੱਖ ਟੈਲੀਕਾਮ ਕੰਪਨੀ ਏਅਰਟੈੱਲ ਨੇ ਆਪਣੇ ਗਾਹਕਾਂ ਲਈ 799 ਰੁਪਏ ਦਾ ਨਵਾਂ ਪਲਾਨ ਲਿਆਂਦਾ ਹੈ। ਇਸ ਪਲਾਨ 'ਚ ਯੂਜਰਜ਼ ਨੂੰ 84ਜੀ ਬੀ ਡਾਟਾ ਮਿਲੇਗਾ। ਇਹ ਪਨਾਲ 28 ਦਿਨ ਦੀ ਵੈਲਿਡੀਟੀ ਨਾਲ ਆਵੇਗਾ। ਇਸ 'ਚ ਹਰ ਦਿਨ 3ਜੀ ਬੀ ਡਾਟਾ ਹਰ ਦਿਨ ਗਾਹਕਾਂ ਨੂੰ ਮਿਲੇਗਾ। ਇਹ ਪਲਾਨ ਸਿਰਫ਼ ਪ੍ਰੀਪੇਡ ਯੂਜਰਜ਼ ਲਈ ਹੋਵੇਗਾ। ਇਯ ਦੇ ਨਾਲ ਹੀ ਇਸ 'ਚ ਯੂਜਰਜ਼ ਨੂੰ ਅਸੀਮਤ ਐਸ ਟੀ ਡੀ ਅਤੇ ਲੋਕਲ ਕਾਲ ਕਰਨ ਦਾ ਵੀ ਵਿਕਲਪ ਮਿਲੇਗਾ।


ਏਅਰਟੈੱਲ ਵੱਲੋਂ ਇਸ ਪੈਕ 'ਚ ਵੀ ਅਸੀਮਿਤ ਕਾਲਾਂ ਦੇ ਲਈ ਕੁੱਝ ਸੀਮਾਵਾਂ ਨਿਰਧਾਰਿਤ ਕੀਤੀਆਂ ਗਈਆਂ ਹਨ। ਜਿਵੇਂ ਯੂਜਰਜ਼ ਨੂੰ ਇੱਕ ਦਿਨ 'ਚ 250 ਮਿੰਨ ਜਦਕਿ ਹਫ਼ਤੇ 'ਚ 1000 ਮਿੰਟ ਗੱਲ ਕਰਨ ਦੀ ਛੋਟ ਹੋਵੇਗੀ। ਹਾਲਾਂਕਿ ਏਅਰਟੈੱਨ ਪੇਮੈਂਟ ਬੈਂ ਤੋਂ ਰਿਚਾਰਜ ਕਰਨ 'ਤੇ ਗਾਹਕਾਂ ਨੂੰ 75 ਰੁਪਏ ਕੈਸ਼ਬੈਕ ਵੀ ਮਿਲੇਗਾ।

ਏਅਰਟੈੱਲ ਦਾ ਇਹ ਪਲਾਨ 549 ਅਤੇ 999 ਰੁਪਏ ਦੇ ਉਨ੍ਹਾਂ ਆਫਰਾਂ ਵਿਚਕਾਰਲਾ ਹੈ ਜਿਨ੍ਹਾਂ 'ਚ ਕ੍ਰਮਵਾਰ 2 ਜੀ ਬੀ ਅਤੇ 4ਜੀ ਬੀ ਡਾਟਾ ਪ੍ਰਤੀਦਿਨ ਲੋਕਾਂ ਨੂੰ ਮਿਲਦਾ ਹੈ। ਇਨ੍ਹਾਂ ਦੋਨਾਂ ਆਫਰਾਂ 'ਚ ਗਾਹਕਾਂ ਨੂੰ ਮੁਫ਼ਤ ਕਾਲਿੰਗ ਕਰਨ ਦਾ ਆਫ਼ਰ ਮਿਲੇਗਾ। ਇਸ ਤੋਂ ਇਲਾਵਾ ਕੰਪਨੀ ਦੇ 499 ਰੁਪਏ ਦੇ ਪਲਾਨ 'ਚ ਹਰ ਦਿਨ 1.5 ਜੀ ਬੀ ਡਾਟਾ ਗਾਹਕਾਂ ਨੂੰ ਮਿਲਦਾ ਹੈ।