ਨਵੀਂ ਦਿੱਲੀ: ਬੀਐਸਐਨਐਲ ਨੇ ਜੀਓਫੋਨ ਨੂੰ ਟੱਕਰ ਦੇਣ ਲਈ ਤਿਆਰੀ ਕਰ ਲਈ ਹੈ। ਬੀਐਸਐਨਐਲ ਨੇ ਸਮਾਰਟਫੋਨ ਬਣਾਉਣ ਵਾਲੀ ਕੰਪਨੀ ਲਾਵਾ ਤੇ ਮਾਈਕਰੋਮੈਕਸ ਨਾਲ ਹੱਥ ਮਿਲਾਇਆ ਹੈ ਤੇ ਫੋਨ ਬੀਐਸਐਨਐਲ ਦੇ ਬੰਡਲ ਆਫ਼ਰ ਨਾਲ ਆਉਣਗੇ ਜਿਸ ਦੀ ਕੀਮਤ 2500 ਜਾਂ ਇਸ ਤੋਂ ਘੱਟ ਹੋਵੇਗੀ। ਬੀਐਸਐਨਐਲ ਕੰਪਨੀ ਨੇ ਇਹ ਐਲਾਨ COAI ਦੀ ਰਿਪੋਰਟ ਦੇ ਆਉਣ ਤੋਂ ਬਾਅਦ ਕੀਤਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ 16 ਫੀਸਦੀ ਤੱਕ ਇੰਟਰਨੈੱਟ ਦੀ ਖ਼ਪਤ ਪੇਂਡੂ ਇਲਾਕਿਆਂ 'ਚ ਕੀਤੀ ਜਾਂਦੀ ਹੈ।

ਬੀਤੇ ਦਿਨੀਂ ਏਅਰਸੈਲ ਨੇ ਲਾਵਾ ਨਾਲ ਮਿਲ ਦੇ 153 ਰੁਪਏ 'ਚ ਅਸੀਮਤ ਡੇਟਾ ਤੇ ਕਾਲਿੰਗ ਦੇਣ ਦਾ ਐਲਾਨ ਕੀਤਾ ਹੈ। ਇਸ ਪਲਾਨ 'ਚ ਲਾਵਾ ਦੇ ਫੀਚਰ ਫੋਨ ਦੇ ਨਾਲ ਏਅਰਸੈੱਲ ਪਲਾਨ ਬੰਡਲ ਹੋਵੇਗਾ। ਇਸ ਫੀਚਰਫੋਨ ਦੀ ਕੀਮਤ 850 ਰੁਪਏ ਹੋਵੇਗੀ ਤੇ 24 ਮਹੀਨੇ ਬਾਅਦ ਇਸ 'ਤੇ 100 ਫੀਸਦੀ ਕੈਸ਼ਬੈਕ ਮਿਲੇਗਾ।

ਯਾਨੀ ਜੇਕਰ ਤੁਸੀਂ ਦੋ ਸਾਲ ਦੇ ਇਸਤੇਮਾਲ ਤੋਂ ਬਾਅਦ ਸਮਾਰਟਫੋਨ ਨੂੰ ਵਾਪਸ ਕਰਦੇ ਹੋ ਤਾਂ ਤੁਹਾਨੂੰ 850 ਰੁਪਏ ਕੰਪਨੀ ਵਾਪਸ ਦਵੇਗੀ। ਖ਼ਬਰ ਹੈ ਕਿ ਏਅਰਟੈਲ ਵੀ 2500 ਰੁਪਏ ਦੀ ਕੀਮਤ 'ਚ ਆਪਣਾ ਨਵਾਂ ਫੋਨ ਲਿਆਉਣ ਵਾਲੀ ਹੈ ਜੋ 4ਜੀ ਸਪੋਰਟਿਵ ਹੋਵੇਗਾ। ਹਾਲਾਂਕਿ ਏਅਰਟੈੱਲ ਦਾ ਫੋਲ ਕਦੋਂ ਤੱਕ ਆਵੇਗਾ ਇਸ ਨੂੰ ਲੈ ਕੇ ਕੋਈ ਐਲਾਨ ਨਹੀਂ ਕੀਤਾ ਗਿਆ ਹੈ।