ਵਾਸ਼ਿੰਗਟਨ: ਫੇਸਬੁੱਕ ਫੇਕ ਨਿਊਜ਼ 'ਤੇ ਸ਼ਿਕੰਜਾ ਕਸਣ ਜਾ ਰਿਹਾ ਹੈ। ਫੇਸਬੁੱਕ ਇਹ ਨਵੇਂ ਬਟਨ ਦੀ ਟੈਸਟਿੰਗ ਕਰ ਰਿਹਾ ਹੈ ਜੋ ਯੂਜਰਜ਼ ਨੂੰ ਫੇਸਬੁੱਕ ਆਪਰੇਟ ਕਰਨ ਵੇਲੇ ਇਸ ਤੋਂ ਬਾਹਰ ਆਏ ਬਗੈਰ ਇੱਕ ਕਲਿੱਕ 'ਤੇ ਕਿਸੇ ਖ਼ਬਰ ਦੇ ਅਸਲੀ ਸੋਰਸ ਤੱਕ ਲੈ ਜਾਏਗਾ। ਇਸ ਜ਼ਰੀਏ ਲੋਕ ਆਸਾਨੀ ਨਾਲ ਵਾਧੂ ਜਾਣਕਾਰੀ ਹਾਸਲ ਕਰ ਸਕਣਗੇ। ਵਾਧੂ ਜਾਣਕਾਰੀ ਫੇਸਬੁੱਕ ਤੇ ਦੂਜੇ ਸਾਧਨਾਂ ਤੋਂ ਲਈ ਜਾਵੇਗੀ। ਕੁਝ ਮਾਮਲਿਆਂ 'ਚ ਜੇਕਰ ਇਹ ਜਾਣਕਾਰੀ ਉਪਲਬਧ ਨਾ ਹੋਈ ਤਾਂ ਫੇਸਬੁੱਕ ਇਸ ਬਾਰੇ 'ਚ ਦੱਸੇਗਾ।
ਇੰਝ ਮਿਲੇਗੀ ਜਾਣਕਾਰੀ
ਨਵੇਂ ਅਪਡੇਟ ਤੋਂ ਬਾਅਦ ਫੇਸਬੁੱਕ ਦੇ ਨਿਊਜ਼ ਫੀਡ 'ਚ ਦਿਖ ਰਹੇ ਨਿਊਜ਼ ਆਰਟੀਕਲ ਦੇ ਨਾਲ ਇੱਕ ਬਟਨ ਨਜ਼ਰ ਆਵੇਗਾ। ਇਸ 'ਤੇ ਕਲਿੱਕ ਕਰਨ ਨਾਲ ਨਿਊਜ਼ ਪਬਲਿਸ਼ਰ ਬਾਰੇ ਪੂਰੀ ਜਾਣਕਾਰੀ ਮਿਲ ਜਾਵੇਗੀ। ਇਸ ਨੂੰ ਕਲਿਕ ਕਰਦੇ ਹੀ ਨਿਊਜ਼ ਪਬਲਿਸ਼ਰ ਦਾ ਵਿਕੀਪੀਡੀਆ ਪੇਜ਼ ਖੁੱਲ੍ਹੇਗਾ। ਜੇਕਰ ਇਸ ਦਾ ਵਿਕੀਪੀਡੀਆ ਪੇਜ਼ ਨਹੀਂ ਹੋਵੇਗਾ ਤਾਂ ਫੇਸਬੁੱਕ ਦੂਜੇ ਸੋਰਸ ਤੋਂ ਪਬਲਿਸ਼ਰ ਦੀ ਪ੍ਰੋਫਾਈਲ ਯੂਜਰਜ਼ ਨੂੰ ਉਪਲਬਧ ਕਰਾਵੇਗਾ।
ਆਰਟੀਕਲ ਨਾਲ ਸਬੰਧਤ ਦੂਜੀ ਖ਼ਬਰ ਵੀ ਆਵੇਗੀ ਨਜ਼ਰ
ਇਸ ਬਟਨ ਨਾਲ ਉਸ ਆਰਟੀਕਲ ਨਾਲ ਸਬੰਧਤ ਦੂਜੀ ਖ਼ਬਰ ਵੀ ਦਿਖਾਈ ਦੇਵੇਗੀ ਜਿਸ ਨਾਲ ਯੂਜਰਜ਼ ਨੂੰ ਪਤਾ ਲੱਗ ਜਾਵੇਗਾ ਕਿ ਉਸ ਨਿਊਜ਼ ਨੂੰ ਕਿਹੜੇ ਮੀਡੀਆ ਹਾਊਸ ਨੇ ਪਬਲਿਸ਼ ਕੀਤਾ ਹੈ। ਹਾਲਾਂਕਿ ਇਹ ਤਾਂ ਹੀ ਹੋਵੇਗਾ ਜਦੋਂ ਫੇਸਬੁੱਕ ਨੂੰ ਇਸ ਦੇ ਫੇਕ ਹੋਣ ਦਾ ਸ਼ੱਕ ਹੋਵੇਗਾ। ਵਿਕੀਪੀਡੀਆ 'ਤੇ ਮੌਜੂਦ ਗਲਤ ਜਾਣਕਾਰੀ ਦੇ ਬਾਰੇ 'ਚ ਫੇਸਬੁੱਕ ਦਾ ਕਹਿਣਾ ਹੈ ਕਿ ਉਹ ਇਸ ਬਾਰੇ 'ਚ ਵਿਕੀਪੀਡੀਆ ਨਾਲ ਗੱਲ ਕਰ ਰਿਹਾ ਹੈ। ਉਸ ਨੂੰ ਸਹੀ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।