ਇੰਟਰਨੈਟ ਸਪੀਡ 'ਚ ਫਿਰ ਏਅਰਟੈਲ ਨੰਬਰ ਵਨ
ਏਬੀਪੀ ਸਾਂਝਾ | 06 Oct 2017 12:46 PM (IST)
ਨਵੀਂ ਦਿੱਲੀ: ਭਾਰਤੀ ਏਅਰਟੈੱਲ ਲਈ ਲੰਮੇਂ ਸਮੇਂ ਬਾਅਦ ਚੰਗੀ ਖਬਰ ਆਈ ਹੈ। ਏਅਰਟੈਲ 3G ਤੇ 4G ਇੰਟਰਨੈਟ ਸਪੀਡ 'ਚ ਨੰਬਰ ਵਨ ਬਣ ਗਿਆ ਹੈ। ਵਾਇਰਲੈਸ ਕਵਰੇਜ਼ ਮੈਪਿੰਗ ਕੰਪਨੀ ਓਪਨਸਿਗਨਲ ਮੁਤਾਬਕ ਏਅਰਟੈਲ ਇੰਟਰਨੈਟ ਸਪੀਡ ਦੇ ਮਾਮਲੇ 'ਚ ਸਭ ਤੋਂ ਅੱਗੇ ਹੈ। ਉੱਥੇ ਜੀਓ ਦੀ ਵੀ ਸਪੀਡ 'ਚ ਸੁਧਾਰ ਹੋਇਆ ਹੈ ਪਰ ਇਹ ਤੀਜੇ ਨੰਬਰ 'ਤੇ ਹੈ। ਰੈਕਿੰਗ ਦੇ ਮੁਤਾਬਕ 3G/4G ਐਵਰੇਜ਼ ਡਾਉਨਲੋਡ ਸਪੀਡ ਦੇ ਮਾਮਲੇ 'ਚ ਏਅਰਟੈਲ 9.15Mbps ਸਪੀਡ ਨਾਲ ਸਭ ਤੋਂ ਉਪਰ ਹੈ। ਉੱਥੇ 5.05Mbps ਸਪੀਡ ਦੇ ਨਾਲ ਵੋਡਾਫੋਨ ਦੂਜੇ ਨੰਬਰ 'ਤੇ ਹੈ। ਏਅਰਟੈਲ ਨੂੰ ਸਭ ਤੋਂ ਵੱਡਾ ਮੁਕਾਬਲਾ ਦੇਣ ਵਾਲੀ ਕੰਪਨੀ ਜੀਓ ਐਵਰੇਜ਼ ਡਾਊਨਲੋਡ ਸਪੀਡ ਦੇ ਮਾਮਲੇ 'ਚ 4.06Mbps ਸਪੀਡ ਦੇ ਨਾਲ ਨੰਬਰ ਤਿੰਨ 'ਤੇ ਹੈ। ਦੂਜੇ ਪਾਸੇ ਡਾਊਨਲੋਡ ਓਵਰਆਲ ਸਪੀਡ ਨੂੰ ਵੇਖੀਏ ਤਾਂ ਸਿਰਫ 5.81Mbps ਸਪੀਡ ਹੋਣ ਕਾਰਨ ਜੀਓ ਨੰਬਰ ਵਨ 'ਤੇ ਹੈ। ਏਅਰਟੈਲ 5.05Mbps ਸਪੀਡ ਦੇ ਨਾਲ ਇੱਥੇ ਨੰਬਰ ਦੋ 'ਤੇ ਹੈ। ਵੋਡਾਫੋਨ 4.06Mbps ਸਪੀਡ ਦੇ ਨਾਲ ਤੀਜੇ ਨੰਬਰ 'ਤੇ ਹੈ। ਖਾਸ ਗੱਲ ਇਹ ਹੈ ਕਿ ਇਹ ਅੰਕੜੇ ਦੋਹਾਂ ਨੈਟਵਰਕ ਤੋਂ ਇਕੱਠੇ ਕੀਤੇ ਗਏ ਹਨ ਤੇ ਅਜਿਹੇ 'ਚ ਧਿਆਨ ਦੇਣ ਵਾਲੀ ਗੱਲ ਹੈ ਕਿ ਜੀਓ ਕੋਲ ਕੋਈ 3G/4G ਨੈਟਵਰਕ ਯੂਜ਼ਰ ਬੇਸ ਨਹੀਂ। ਇਸ ਤੋਂ ਇਲਾਵਾ ਓਪਨਸਿਗਲ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਜੀਓ ਦੀ ਫਰੀ ਡਾਟਾ ਸਕੀਮ ਖਤਮ ਹੋਣ ਤੋਂ ਬਾਅਦ ਇਸ ਦੀ ਸਪੀਡ 'ਚ ਕਾਫੀ ਤੇਜ਼ੀ ਆਈ ਹੈ। ਮਾਰਚ 2017 'ਚ 3.9Mbps ਵਾਲੀ ਇਹ ਸਪੀਡ ਹੁਣ 5.8Mbps 'ਤੇ ਜਾ ਚੁੱਕੀ ਹੈ।