ਨਵੀਂ ਦਿੱਲੀ: ਐਪਲ ਦੇ iPhone X ਦੀ ਜ਼ਿਆਦਾ ਕੀਮਤ ਕਾਰਨ ਕਈ ਲੋਕ ਚਾਹੁੰਦਿਆਂ ਹੋਇਆਂ ਵੀ ਇਸ ਨੂੰ ਖ਼ਰੀਦ ਨਹੀਂ ਪਾਉਂਦੇ ਪਰ ਏਅਰਟੈਲ ਦੇ EMI ਆਫ਼ਰ ਰਾਹੀਂ 89 ਹਜ਼ਾਰ ਕੀਮਤ ਵਾਲੇ ਇਸ ਫੋਨ ਨੂੰ ਮਹਿਜ਼ 29 ਹਜ਼ਾਰ ਵਿੱਚ ਆਪਣਾ ਬਣਾਇਆ ਜਾ ਸਕਦਾ ਹੈ।
ਆਈਫੋਨ ਸਣੇ ਏਅਰਟੈਲ ਹੋਰ ਵੀ ਕਈ ਪ੍ਰੀਮੀਅਮ ਸਮਾਰਟਫੋਨ ਜਿਵੇਂ ਸੈਮਸੰਗ ਗੈਲੇਕਸੀ S9, ਗੈਲੇਕਸੀ S9+ ਤੇ ਗੈਲੇਕਸੀ ਨੋਟ 8 ’ਤੇ ਵੀ EMI ਆਫ਼ਰ ਦੇ ਰਹੀ ਹੈ।
iPhone X ’ਤੇ ਏਅਰਟੈਲ ਦਾ ਆਫ਼ਰ
ਐਪਲ ਦੇ 89 ਹਜ਼ਾਰ ਦੀ ਸ਼ੁਰੂਆਤੀ ਕਾਮਤ ਵਾਲੇ ਇਸ ਫੋਨ ਨੂੰ 29 ਹਜ਼ਾਰ ਵਿੱਚ ਖ਼ਰੀਦਣ ਦਾ ਸ਼ਾਨਦਾਰ ਮੌਕਾ ਦੇ ਰਿਹਾ ਹੈ। ਸ਼ਰਤ ਇਹ ਹੈ ਕਿ iPhone X ਦੇ 64 GB ਮਾਡਲ ਲਈ 29 ਹਜ਼ਾਰ ਦੀ ਡਾਊਨ ਪੇਅਮੈਂਟ ਕਰਨੀ ਪਵੇਗੀ ਤੇ ਏਅਰਟੈਲ ਦਾ ਪੋਸਟ ਪੇਅਡ ਪਲਾਨ ਲੈਣਾ ਪਵੇਗਾ ਜਿਸ ਤਹਿਤ 24 ਮਹੀਨਿਆਂ ਲਈ 2,799 ਰੁਪਏ ਦਾ ਪਲਾਨ ਲੈਣਾ ਪਵੇਗਾ। ਸਿੱਧੇ ਸ਼ਬਦਾਂ ਵਿੱਚ ਕਹੋ ਤਾਂ ਦੋ ਸਾਲਾਂ ਤਕ ਪ੍ਰਤੀ ਮਹੀਨੇ 2799 ਰੁਪਏ ਦਾ ਭੁਗਤਾਨ ਕਰਨਾ ਪਵੇਗਾ।
ਇਸ ਪਲਾਨ ਵਿੱਚ ਏਰਟੈਲ iPhone X ਯੂਜ਼ਰਸ ਨੂੰ ਹਰ ਮਹੀਨੇ 40 GB ਡੇਟਾ ਦੇਵੇਗਾ। ਇਸ ਨਾਲ ਹੀ ਅਨਲਿਮਟਿਡ ਕਾਲਿੰਗ ਤੇ ਇੱਕ ਸਾਲ ਲਈ ਅਮੇਜ਼ੋਨ ਪ੍ਰਾਈਮ ਦਾ ਫ਼ਰੀ ਸਬਸਕਰਿਪਸ਼ਨ ਵੀ ਦਿੱਤਾ ਜਾਵੇਗਾ। ਫੋਨ ਦਾ ਡੈਮੇਜ ਕੰਟਰੋਲ ਪ੍ਰੋਟੈਕਸ਼ਨ ਵੀ ਦਿੱਤਾ ਜਾਵੇਗਾ।
ਕਿਵੇਂ ਖ਼ਰੀਦੀਏ ?
- ਏਅਰਟੈਲ ਦੇ ਆਨਲਾਈਨ ਸਟੋਰ ’ਤੇ ਜਾਓ। airtel.in/onlinestore/
- ਇਸ ਦੇ ਬਾਅਦ ਇੱਥੇ ਦਿੱਤੀ ਸਮਾਰਟਫੋਨ ਦੀ ਲਿਸਟ ਵਿੱਚੋਂ iPhone X ਚੁਣੋ। ਇਸ ਪਿੱਛੋਂ ਤੁਹਾਨੂੰ ਮੋਬਾਈਲ ਨੰਬਰ ਦੀ ਜਾਣਕਾਰੀ ਦਿੱਤੀ ਜਾਏਗੀ।
- ਤੁਹਾਡੇ ਨੰਬਰ ’ਤੇ ਇੱਕ OTP ਆਏਗਾ, ਇਸ ਨੂੰ ਵੈਬਸਾਈਟ ’ਤੇ ਪਾਓ।
- ਇਸ ਦੇ ਬਾਅਦ ਇੱਕ ਨਵਾਂ ਪੈਜ ਖੁੱਲ੍ਹੇਗਾ ਜਿਸ ਵਿੱਚ ਆਪਣੀ ਪੈਨ-ਆਧਾਰ ਆਦਿ ਸਬੰਧਤ ਜਾਣਕਾਰੀ ਦਿਓ।
- ਇਸ ਪਿੱਛੋਂ ਤੁਸੀਂ ਪਹਿਲੀ ਕਿਸ਼ਤ ਦਾ ਭੁਗਤਾਨ ਕਰ ਸਕੋਗੇ ਤੇ iPhone X ਤੁਹਾਡਾ ਹੋ ਜਾਏਗਾ।