ਨਵੀਂ ਦਿੱਲੀ: ਆਈਫੋਨ X ਪਹਿਲਾ ਅਜਿਹਾ ਸਮਾਰਟਫੋਨ ਸੀ ਜੋ ਫੇਸ ਅਨਲੌਕ ਫੀਚਰ ਨਾਲ ਆਇਆ ਸੀ। ਹਾਲਾਂਕਿ ਪਿਛਲੇ ਇੱਕ ਸਾਲ ਤੋਂ ਕਈ ਸਮਾਰਟਫੋਨ ਇਸ ਫੀਚਰ ਨਾਲ ਆ ਰਹੇ ਹਨ। ਇੱਥੇ ਤਹਾਨੂੰ ਦੱਸ ਰਹੇ ਹਾਂ ਪੰਜ ਅਜਿਹੇ ਫੇਸ ਅਨਲੌਕ ਫੀਚਰ ਵਾਲੇ ਸਮਾਰਟਫੋਨ ਜੋ ਤੁਸੀਂ ਸਿਰਫ 10,000 ਰੁਪਏ 'ਚ ਹੀ ਖਰੀਦ ਸਕਦੇ ਹੋ।


ਸ਼ਿਓਮੀ ਰੈਡਮੀ ਨੋਟ 5



ਇਸ ਫੋਨ ਦਾ ਹਾਰਡਵੇਅਰ ਕਾਫੀ ਚੰਗਾ ਹੈ ਪਰ ਫੋਨ ਦਾ ਸਭ ਤੋਂ ਅਹਿਮ ਫੀਚਰ ਇਸ ਦਾ ਫ੍ਰੰਟ ਕੈਮਰਾ ਹੈ ਜੋ ਪੰਜ ਮੈਗਾਪਿਕਸਲ ਨਾਲ ਆਉਂਦਾ ਹੈ। ਕੈਮਰਾ ਫੇਸ ਰੈਕੇਗਨਿਸ਼ਨ ਤੇ ਫੇਸ ਅਨਲੌਕ ਫੀਚਰ ਨਾਲ ਆਉਂਦਾ ਹੈ। ਸੈਲਫੀ ਲਈ ਫੋਨ 'ਚ ਐਲਈਡੀ ਫਲੈਸ਼ ਦੀ ਸੁਵਿਧਾ ਵੀ ਦਿੱਤੀ ਗਈ ਹੈ।

ਸ਼ਿਓਮੀ ਰੈਡਮੀ Y2



ਇਹ ਸੈਲਫੀ ਕੈਮਰਾ ਫੋਨ ਹੈ ਜਿਸ ਦੀ ਕੀਮਤ 9,999 ਰੁਪਏ ਹੈ। ਹਾਲ ਹੀ 'ਚ ਲਾਂਚ ਕੀਤੇ ਗਏ ਇਸ ਫੋਨ 'ਚ 16 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ ਜੋ ਏਆਈ ਟੈਕਨਾਲੋਜੀ ਨਾਲ ਆਉਂਦਾ ਹੈ। ਰੈਡਮੀ Y2 ਦਾ ਕੈਮਰਾ ਤਾਂ ਸ਼ਾਨਦਾਰ ਹੈ ਪਰ ਫੇਸ ਅਨਲੌਕ ਤੇਜ਼ੀ ਨਾਲ ਕੰਮ ਨਹੀਂ ਕਰਦਾ।

ਓਪੋ ਰੀਅਲ ਮੀ1



ਓਪੋ ਨੇ ਹਾਲ ਹੀ 'ਚ ਰੀਅਲ ਮੀ1 ਲਾਂਚ ਕੀਤਾ ਜਿਸ ਦੇ ਡਿਜ਼ਾਇਨ ਤੇ ਫ੍ਰੰਟ ਕੈਮਰੇ ਤੇ ਖਾਸ ਧਿਆਨ ਦਿੱਤਾ ਗਿਆ ਹੈ। ਰੀਅਲ ਮੀ1 'ਚ 18 ਮੈਗਾਪਿਕਸਲ ਫ੍ਰੰਟ ਕੈਮਰਾ ਦਿੱਤਾ ਗਿਆ ਹੈ ਜੋ ਏਆਈ ਹੈ ਤੇ ਫੇਸ ਅਨਲਾਕ ਨੂੰ ਵੀ ਤੇਜ਼ ਕਰਦਾ ਹੈ।

ਆਨਰ 7C



ਇਸ ਫੋਨ ਦੀ ਕੀਮਤ 9,999 ਰੁਪਏ ਹੈ ਜੋ 8 ਮੈਗਾਪਿਕਸਲ ਦੇ ਕੈਮਰੇ ਨਾਲ ਆਉਂਦਾ ਹੈ। ਫੋਨ ਦੇ ਕੈਮਰੇ 'ਚ ਹੋਰ ਵੀ ਕਈ ਸ਼ਾਨਦਾਰ ਫੀਚਰ ਦਿੱਤੇ ਗਏ ਹਨ। ਆਨਰ 7C 'ਚ ਡਿਊਲ ਕੈਮਰਾ ਸੈੱਟਅਪ ਹੈ ਜੋ 18:9 ਦੇ ਫੁਲ ਵਿਊ ਡਿਸਪਲੇਅ ਨਾਲ ਆਉਂਦਾ ਹੈ।

ਆਨਰ 7A



ਇਸ ਫੋਨ ਦਾ 5.7 ਇੰਚ ਫੁੱਲ ਵਿਊ ਡਿਸਪਲੇਅ ਹੈ। ਫੋਨ 'ਚ ਕੁਇਕ ਫੇਸ ਅਨਲਾਕ ਫੀਚਰ ਹੈ ਨਾਲ ਹੀ 8 ਮੈਗਾ ਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਇਸ ਫੋਨ ਦੀ ਕੀਮਤ 8,999 ਰੁਪਏ ਹੈ।