ਨਵੀਂ ਦਿੱਲੀ: ਏਅਰਟੈੱਲ ਤੇ ਜੀਓ ਵਿਚਾਲੇ ਚੱਲ ਰਹੀ ਡੇਟਾ ਵਾਰ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ। ਜੀਓ ਨੂੰ ਟੱਕਰ ਦਿੰਦਿਆਂ ਹੁਣ ਏਅਰਟੈੱਲ 349 ਤੇ 549 ਰੁਪਏ ਦੇ ਪਲਾਨ ਵਿੱਚ ਮਿਲਣ ਵਾਲੇ ਡੇਟਾ ਦੀ ਲਿਮਟ ਵਧਾ ਦਿੱਤੀ ਹੈ। ਹੁਣ ਇਨ੍ਹਾਂ ਪਲਾਨਾਂ ਵਿੱਚ 500 ਐਮਬੀ ਵਧੇਰੇ ਡੇਟਾ ਮਿਲੇਗਾ। ਏਅਰਟੈੱਲ ਦੇ 349 ਰੁਪਏ ਦੇ ਪਲਾਨ ਵਿੱਚ ਪਹਿਲਾਂ 1 ਜੀਬੀ ਡੇਟਾ ਤੇ ਅਨਲਿਮਟਿਡ ਕਾਲ ਮਿਲਦੀ ਸੀ। ਇਸ ਦੇ ਨਾਲ ਹੀ 100 ਮੈਸੇਜ ਦਿੱਤੇ ਜਾਂਦੇ ਹਨ। ਨਵੰਬਰ ਮਹੀਨੇ ਵਿੱਚ ਏਅਰਟੈੱਲ ਨੇ ਇਸ ਪਲਾਨ ਨੂੰ ਰਿਵਾਈਜ਼ ਕੀਤਾ ਤੇ ਇਸ ਵਿੱਚ 1.5 ਜੀਬੀ ਡੇਟਾ ਹਰ ਦਿਨ ਤੇ ਅਨਲਿਮਟਿਡ ਕਾਲ-ਮੈਸੇਜ ਵਿੱਚ ਅਪਗਰੇਡ ਕਰ ਦਿੱਤਾ ਹੈ। ਪਰ ਜੀਓ ਤੋਂ ਮਿਲ ਕੰਪੀਟੀਸ਼ਨ ਨੂੰ ਦੇਖਦਿਆਂ ਹੋਇਆਂ ਏਅਰਟੈੱਲ ਨੇ ਇਸ ਪਲਾਨ ਨੂੰ ਫਿਰ ਰਿਵਾਈਜ਼ ਕੀਤਾ ਹੈ। ਹੁਣ ਇਸ ਪਲਾਨ ਵਿੱਚ ਹਰ ਦਿਨ 2 ਜੀਬੀ ਡੇਟਾ ਤੇ ਅਨਲਿਮਟਿਡ ਕਾਲ ਤੇ 100 ਮੈਸੇਜ ਦਿੱਤੇ ਜਾਣਗੇ। ਇਹ ਪਲਾਨ 28 ਦਿਨ ਦੀ ਵੈਲੀਡਿਟੀ ਨਾਲ ਆਵੇਗਾ। ਹੁਣ ਇਸ ਪਲਾਨ ਵਿੱਚ 56 ਜੀਬੀ 4ਜੀ ਡੇਟਾ ਮਿਲੇਗਾ। ਹੁਣ ਇਸ ਵਿੱਚ ਕੰਪਨੀ 3 ਜੀਬੀ ਡੇਟਾ ਹਰ ਦਿਨ ਤੇ ਲੋਕਲ-ਐਸਟੀਡੀ ਅਨਲਿਮਟਿਡ ਕਾਲ ਦੇ ਰਹੀ ਹੈ। ਇਸ ਤਰ੍ਹਾਂ ਏਅਰਟੈੱਲ ਗਾਹਕ ਇਸ ਪਲਾਨ ਵਿੱਚ ਕੁੱਲ 84 ਜੀਬੀ ਡੇਟਾ ਪਾ ਸਕਣਗੇ।