ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਗੂਗਲ ਅਸਿਸਟੈਂਟ ਨਾਲ ਜੀਓਫੋਨ ਦਾ ਨਵਾਂ ਵਰਜ਼ਨ ਲਾਂਚ ਕੀਤਾ ਹੈ। ਗੂਗਲ ਦੇ ਏਆਈ (ਆਰਟੀਫੀਸ਼ੀਅਲ ਇੰਟੈਲੀਜੈਂਸ) ਨਾਲ ਆਉਣ ਵਾਲਾ ਇਹ ਪਹਿਲਾ ਫੀਚਰ ਫੋਨ ਹੈ। ਇਸ ਦੀ ਖਾਸ ਗੱਲ ਇਹ ਹੈ ਕਿ ਜੀਓਫੋਨ ਨੂੰ ਲਾਂਚ ਕਰਦੇ ਵੇਲੇ ਹੀ ਉਸ 'ਚ ਵਾਇਸ ਅਸਿਸਟੈਂਟ ਦਿੱਤਾ ਗਿਆ ਸੀ। ਅਜਿਹੇ 'ਚ ਇਹ ਫੀਚਰ ਨਾਲ ਜੀਓਫੋਨ ਦਾ ਇਹ ਦੂਜਾ ਡਿਜੀਟਲ ਅਸਿਟੈਂਟ ਹੈ।


ਗੂਗਲ ਅਸਿਸਟੈਂਟ ਹਿੰਦੀ ਤੇ ਇੰਗਲਿਸ਼ ਨੂੰ ਸਪੋਰਟ ਕਰਦਾ ਹੈ। ਗੂਗਲ ਫੌਰ ਇੰਡੀਆ ਇਵੈਂਟ 'ਚ ਗੂਗਲ ਵੱਲੋਂ ਇਹ ਐਲਾਨ ਕੀਤਾ ਗਿਆ ਸੀ। ਇਸ ਦੇ ਨਾਲ ਹੀ ਕੰਪਨੀ ਨੇ ਡੈਮੋ ਵੀ ਵਿਖਾਇਆ ਸੀ। ਗੂਗਲ ਅਸਿਸਟੈਂਟ ਨਾਲ ਟੈਕਸਟ ਭੇਜਣਾ, ਮਿਊਜ਼ਿਕ ਚਲਾਉਣਾ ਸੌਖਾ ਹੋ ਜਾਵੇਗਾ। ਜੀਓ ਫੋਨ ਦੀ ਗੱਲ ਕਰੀਏ ਤਾਂ ਇਸ 'ਚ 2.4 ਇੰਚ ਦੀ ਸਕਰੀਨ ਹੈ। ਇਸ ਦੀ ਰੈਜ਼ੁਲਏਸ਼ਨ 320*240 ਪਿਕਸਲ ਹੈ। ਇਹ ਨਿਊਮੈਰਿਕ ਕੀਬੋਰਡ ਨਾਲ ਆਪਰੇਟ ਹੁੰਦਾ ਹੈ।

ਫੋਨ 'ਚ ਮਾਇਕ੍ਰੋ ਐਸਡੀ ਕਾਰਡ ਸਪੋਰਟ ਦਿੱਤਾ ਗਿਆ ਹੈ। ਇਸ ਦੀ ਇੰਟਰਨਲ ਸਟੋਰਜ 4 ਜੀਬੀ ਹੈ ਜਿਸ ਨੂੰ 128 ਜੀਬੀ ਤੱਕ ਵਧਾਇਆ ਜਾ ਸਕਦਾ ਹੈ। ਇਸ 'ਚ 512 ਐਮਬੀ ਦੀ ਰੈਮ ਦਿੱਤੀ ਗਈ ਹੈ। ਫੋਨ 'ਚ 2000 ਐਮਏਐਚ ਦੀ ਬੈਟਰੀ ਹੈ ਜਿਹੜੀ 12 ਘੰਟੇ ਦਾ ਟੌਕ ਟਾਈਮ ਦੇਵੇਗੀ। ਫੋਟੋਗ੍ਰਾਫੀ ਫ੍ਰੰਟ 'ਤੇ ਵੇਖੀਏ ਤਾਂ ਇਸ ਦਾ ਪਿਛਲਾ ਕੈਮਰਾ 2 ਮੈਗਾਪਿਕਸਲ ਤੇ ਸਾਹਮਣੇ ਵਾਲਾ 0.3 ਮੈਗਾਪਿਕਸਲ ਦਾ ਹੈ।

ਫੋਨ 'ਚ 3.5 ਐਮਐਮ ਦਾ ਹੈਡਫੋਨ ਜੈਕ ਵੀ ਹੈ। ਇਸ ਦੇ ਨਾਲ ਹੀ ਫੋਨ 'ਚ ਐਫਐਮ ਰੇਡੀਓ ਤੋਂ ਇਲਾਵਾ ਬੇਸਿਕ ਕੈਮਰਾ ਵੀ ਦਿੱਤਾ ਗਿਆ ਹੈ। ਭਾਰਤੀ ਲੋਕਾਂ ਦੇ ਮੱਦੇਨਜ਼ਰ ਇਸ ਫੋਨ 'ਚ 22 ਭਾਰਤੀ ਭਾਸ਼ਾਵਾਂ ਦਾ ਸਪੋਰਟ ਵੀ ਦਿੱਤਾ ਗਿਆ ਹੈ। ਇਹ ਓਐਸ 'ਤੇ ਚਲਦਾ ਹੈ। ਇਹ ਸਿਰਫ ਵਟਸਐਪ ਸਪੋਰਟ ਨਹੀਂ ਕਰਦਾ। ਮੈਸਜ਼ਿੰਗ ਤੇ ਐਂਟਰਟੇਨਮੈਂਟ ਲਈ ਜੀਓ ਫੋਨ 'ਚ ਕਈ ਐਪਸ ਵੀ ਦਿੱਤੇ ਗਏ ਹਨ। ਇਸ 'ਚ ਖਾਸ ਤੌਰ 'ਤੇ ਟੀਵੀ ਹੈ। ਇਸ 'ਚ 400 ਤੋਂ ਵੱਧ ਟੀਵੀ ਚੈਨਲ ਵੇਖੇ ਜਾ ਸਕਦੇ ਹਨ।