ਨਵੀਂ ਦਿੱਲੀ: ਫੇਸਬੁੱਕ ਦੀ ਮਾਲਕੀ ਵਾਲੀ ਕੰਪਨੀ ਵਟਸਐਪ ਨੇ ਗਰੁੱਪ ਮੈਂਬਰਾਂ ਤੇ ਐਡਮਿਨ ਵਾਸਤੇ ਨਵਾਂ ਫੀਚਰ ਲਾਂਚ ਕੀਤਾ ਹੈ। ਹੁਣ ਐਡਮਿਨ ਨੂੰ ਹੋਰ ਤਾਕਤਾਂ ਮਿਲ ਗਈਆਂ ਹਨ। ਨਵੇਂ ਫੀਚਰ ਤਹਿਤ ਜੇਕਰ ਐਡਮਿਨ ਦੀ ਮਰਜ਼ੀ ਹੋਵੇ ਤਾਂ ਉਹ ਬਾਕੀ ਮੈਂਬਰਾਂ ਨੂੰ ਗਰੁੱਪ ਮੈਸੇਜ, ਫੋਟੋ, ਵੀਡੀਓ ਭੇਜਣ 'ਤੇ ਰੋਕ ਲਾ ਸਕਦਾ ਹੈ।


ਵਟਸਐਪ ਦੀਆਂ ਜਾਣਕਾਰੀਆਂ ਲੀਕ ਕਰਨ ਵਾਲੀ ਵੈੱਬਸਾਈਟ @WABetaInfo ਮੁਤਾਬਕ ਵਟਸਐਪ ਨੇ ਐਂਡ੍ਰਾਇਡ ਬੀਟਾ ਪ੍ਰੋਗਰਾਮ 'ਤੇ ਨਵੇਂ ਵਰਜ਼ਨ 'ਚ ਇਹ ਫੀਚਰ ਦਿੱਤਾ ਹੈ। ਇਸ ਤਹਿਤ ਕਿਸੇ ਨੂੰ ਬੈਨ ਸਿਰਫ ਗਰੁੱਪ ਐਡਮਿਨ ਹੀ ਕਰ ਸਕਦਾ ਹੈ। ਇਸ ਤੋਂ ਬਾਅਦ ਐਡਮਿਨ ਤਾਂ ਅਜਿਹਾ ਕਰ ਸਕਦਾ ਹੈ ਪਰ ਬਾਕੀ ਅਜਿਹਾ ਨਹੀਂ ਕਰ ਸਕਦੇ।

ਬੈਨ ਕੀਤੇ ਮੈਂਬਰ ਦੂਜਿਆਂ ਦੇ ਮੈਸੇਜ ਪੜ੍ਹ ਤਾਂ ਸਕਣਗੇ ਪਰ ਉਹ ਰਿਪਲਾਈ ਜਾਂ ਹੋਰ ਕੁਝ ਨਹੀਂ ਕਰ ਸਕਦੇ। ਉਹ ਆਪਣੇ ਮੈਸੇਜ ਐਡਮਿਨ ਨੂੰ ਭੇਜ ਸਕਦੇ ਹਨ। ਇਸ ਤੋਂ ਬਾਅਦ ਐਡਮਿਨ ਦੀ ਮਰਜ਼ੀ ਹੋਵੇਗੀ ਕਿ ਉਹ ਇਹ ਮੈਸੇਜ ਨੂੰ ਐਪਰੂਵ ਕਰਦਾ ਹੈ ਕਿ ਨਹੀਂ। ਜੇਕਰ ਉਸ ਨੇ ਇਸ ਨੂੰ ਪਾਸ ਕਰ ਦਿੱਤਾ ਤਾਂ ਮੈਸੇਜ ਗਰੁੱਪ 'ਚ ਪੋਸਟ ਹੋ ਜਾਵੇਗਾ।

ਇਸ ਤੋਂ ਪਹਿਲਾਂ ਵਟਸਐਪ ਨੇ ਆਪਣੇ ਆਈਓਐਸ ਯੂਜ਼ਰਾਂ ਲਈ ਪਿਕਚਰ ਯੂਟਿਊਬ ਤੇ ਲੌਕ ਵਾਇਸ ਮੈਸੇਜ ਵਰਗੇ ਦੋ ਫੀਚਰ ਦਿੱਤੇ ਹਨ। ਇੱਕ ਫੀਚਰ 'ਚ ਯੂਟਿਊਬ ਵੀਡੀਓ ਵੇਖਦੇ ਹੋਏ ਚੈਟ ਵੇਖੀ ਜਾ ਸਕਦੀ ਹੈ ਤੇ ਦੂਜੇ 'ਚ ਬਿਨਾ ਬਟਨ ਪ੍ਰੈਸ ਕੀਤੇ ਵੌਇਸ ਮੈਸੇਜ ਭੇਜਿਆ ਜਾ ਸਕਦਾ ਹੈ।