ਨਵੀਂ ਦਿੱਲੀ: ‘ਗੂਗਲ’ ਵੱਲੋਂ ਇੰਟਰਨੈੱਟ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਘੱਟ ਕੀਮਤ ਵਾਲੇ ਸਮਾਰਟਫੋਨਾਂ ਲਈ ‘ਐਂਡਰਾਇਡ ਓਰੀਓ ਗੋ ਐਡੀਸ਼ਨ’ ਅਤੇ ਨਕਸ਼ਿਆਂ ਲਈ ਬਾਈਕ ਮੋਡ ਜਿਹੀਆਂ ਨਵੀਂਆਂ ਵਿਸ਼ੇਸ਼ਤਾਈਆਂ ਪੇਸ਼ ਕੀਤੀਆਂ ਗਈਆਂ ਹਨ।
ਕੰਪਨੀ ਨੇ ਗੂਗਲ ਵੱਲੋਂ ਪੇਸ਼ ਕੀਤੇ ਸਮਾਰਟ ਫੋਨਾਂ ਲਈ ‘ਗੂਗਲ ਅਸਿਸਟੈਂਟ’ ਵਰਜਨ ਪੇਸ਼ ਕਰਨ ਲਈ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਜੀਓ ਨਾਲ ਵੀ ਕੰਮ ਕੀਤਾ ਹੈ।
‘ਨੈਕਸਟ ਬਿਲੀਅਨ ਯੂਜਰਸ’ ਦੇ ਉਪ ਪ੍ਰਧਾਨ ਸੀਜਰ ਸੇਨਗੁਪਤਾ ਨੇ ਕਿਹਾ ਭਾਰਤ ਵਿੱਚ ਗੂਗਲ ਵੱਲੋਂ ਪੇਸ਼ ਉਤਪਾਦਾਂ ਅਤੇ ਵਿਸ਼ੇਸ਼ਤਾਵਾਂ ਦਾ ਮਕਸਦ ਵੱਧ ਤੋਂ ਵੱਧ ਲੋਕਾਂ ਨੂੰ ਇਹ ਦੱਸਣਾ ਹੈ ਕਿ ਕਿਵੇਂ ਇੰਟਰਨੈੱਟ ਜ਼ਿੰਦਗੀ ਨੂੰ ਸੌਖਾ ਅਤੇ ਆਸਾਨ ਬਣਾ ਸਕਦਾ ਹੈ।
ਉਨ੍ਹਾਂ ਕਿਹਾ,‘‘ਇਹ ਉਤਪਾਦ ਅਤੇ ਵਿਸ਼ੇਸ਼ਤਾਵਾਂ ਭਾਵੇਂ ਪਹਿਲੀ ਵਾਰ ਭਾਰਤ ’ਚ ਲਾਂਚ ਕੀਤੀਆਂ ਗਈਆਂ ਹਨ ਪਰ ਇਹ ਸਿਰਫ਼ ਭਾਰਤ ਲਈ ਨਹੀਂ ਹਨ। ਜਦੋਂ ਅਸੀਂ ਭਾਰਤ ਲਈ ਚੰਗੇ ਉਤਪਾਦ ਬਣਾਉਂਦੇ ਹਾਂ ਤਾਂ ਅਸੀਂ ਹਰੇਕ ਲਈ ਚੰਗੇ ਉਤਪਾਦ ਤਿਆਰ ਕਰਦੇ ਹਾਂ।’’