ਨਵੀਂ ਦਿੱਲੀ: ਭਾਰਤੀ ਟੈਲੀਕੌਮ ਰੈਗੂਲੇਟਰੀ ਅਥਾਰਟੀ (ਟ੍ਰਾਈ) ਮੁਤਾਬਕ 4ਜੀ ਡਾਊਨਲੋਡ ਸਪੀਡ ਦੇ ਲਿਹਾਜ਼ ਪੱਖੋਂ ਸਤੰਬਰ ਵਿੱਚ ‘ਰਿਲਾਇੰਸ ਜੀਓ’ ਇੱਕ ਵਾਰ ਫਿਰ ਸਿਖਰ ’ਤੇ ਰਹੀ ਹੈ।
ਆਪਣਾ ਪਿਛਲਾ ਰਿਕਾਰਡ ਤੋੜਦਿਆਂ 21.9 ਐਮਬੀਪੀਐਸ 4ਜੀ ਡਾਊਨਲੋਡ ਸਪੀਡ ਨਾਲ ਜੀਓ ਨੇ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ।ਜੀਓ ਆਪਣੀ ਮੁੱਖ ਮੁਕਾਬਲੇਬਾਜ਼ ਵੋਡਾਫੋਨ ਨੈੱਟਵਰਕ ਤੋਂ ਕਰੀਬ 2.5 ਗੁਣਾ ਜ਼ਿਆਦਾ ਡਾਊਨਲੋਡ ਸਪੀਡ ਦੇਣ ਵਿੱਚ ਸਫ਼ਲ ਰਹੀ ਹੈ।