ਨਵੀਂ ਦਿੱਲੀ: ਮੁਲਕ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ ਨੇ ਆਪਣੇ 4G ਹੌਟਸਪੌਟ ਦੀ ਕੀਮਤ ਘਟਾਉਣ ਦਾ ਐਲਾਨ ਕੀਤਾ ਹੈ। ਹੁਣ ਇਹ ਸਿਰਫ 999 ਰਪਏ ਵਿੱਚ ਖਰੀਦਿਆ ਜਾ ਸਕੇਗਾ। ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਏਅਰਟੈੱਲ ਦੇ 4G ਹੌਟਸਪੌਟ ਗਾਹਕਾਂ ਨੂੰ ਸਫਰ ਵਿੱਚ ਇੰਟਰਨੈਟ ਦਿੰਦਾ ਹੈ ਤੇ ਇਸ ਨੂੰ ਵਰਤਣਾ ਅਸਾਨ ਵੀ ਹੈ। ਇਸ ਵਿੱਚ ਉਹ ਏਅਰਟੈਲ ਦੇ ਹਾਈ ਸਪੀਡ ਡਾਟਾ ਨੈੱਟਵਰਕ ਨਾਲ ਤੇਜ਼ੀ ਨਾਲ ਇੰਟਰਨੈੱਟ ਇਸਤੇਮਾਲ ਕਰ ਸਕਦੇ ਹਨ।
ਬਿਆਨ ਵਿੱਚ ਕਿਹਾ ਗਿਆ ਹੈ ਕਿ 4G ਹੌਟਸਪੌਟ ਗਾਹਕ ਕਿਤੇ ਵੀ ਇਸਤੇਮਾਲ ਕਰ ਸਕਦੇ ਹਨ। ਏਅਰਟੈੱਲ 4G ਹੌਟਸਪੌਟ ਮੁਲਕ ਦੇ ਸਾਰੇ ਸਟੋਰ 'ਤੇ ਮੌਜੂਦ ਹੈ। ਜਲਦ ਹੀ ਇਸ ਨੂੰ ਅਮੇਜ਼ਨ ਇੰਡੀਆ 'ਤੋਂ ਵੀ ਖਰੀਦਿਆ ਜਾ ਸਕਦਾ ਹੈ।
ਭਾਰਤੀ ਏਅਰਟੈੱਲ ਦੇ ਚੀਫ ਆਪਰੇਟਿੰਗ ਆਫੀਸਰ ਅਜੇ ਪੁਰੀ ਨੇ ਕਿਹਾ ਕਿ ਏਅਰਟੈੱਲ ਵਿੱਚ ਅਸੀਂ ਗਾਹਕਾਂ ਨੂੰ ਇਕ ਚੰਗਾ ਨੈੱਟਵਰਕ ਦੇਣ ਤੇ ਕੀਮਤਾਂ ਘੱਟ ਰੱਖਣ ਲਈ ਕੰਮ ਕਰ ਰਹੇ ਹਾਂ। ਇਸ ਡਿਵਾਇਸ ਨਾਲ ਕਿਸੇ ਵੀ ਇੰਟਰਨੈੱਟ ਇਸਤੇਮਾਲ ਕੀਤਾ ਜਾ ਸਕਦਾ ਹੈ।