ਨਿਊਯਾਰਕ: ਤੁਹਾਡੀ ਮਨਪਸੰਦ ਵੈੱਬਸਾਈਟ 'ਤੇ ਤੁਹਾਡਾ ਡੇਟਾ ਕਿੰਨਾ ਸੁਰੱਖਿਅਤ ਹੈ, ਇਸ ਬਾਰੇ ਹਮੇਸ਼ਾ ਸਵਾਲ ਖੜ੍ਹੇ ਹੁੰਦੇ ਰਹਿੰਦੇ ਹਨ। ਹੁਣ ਇੱਕ ਰਿਸਰਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਮਸ਼ਹੂਰ ਵੈੱਬਸਾਈਟਾਂ ਦੇ ਹੈਕ ਹੋਣ ਦਾ ਖਤਰਾ ਜ਼ਿਆਦਾ ਰਹਿੰਦਾ ਹੈ। ਇਸ ਨਾਲ ਤੁਹਾਡਾ ਡੇਟਾ ਵੀ ਖਤਰੇ ਵਿੱਚ ਹੋ ਸਕਦਾ ਹੈ।
ਅਮਰੀਕਾ ਦੀ ਕੈਲੀਫੋਰਨੀਆ ਦੇ ਸੇਨ ਡਿਆਗੋ ਯੂਨੀਵਰਸਿਟੀ ਦੇ ਪ੍ਰੋਫੈਸਰ ਤੇ ਇਸ ਰਿਸਰਚ ਦੇ ਲੇਖਕ ਅਲੈਕਸ ਸੀ ਸਨੋਰੇਨ ਨੇ ਕਿਹਾ ਕਿ ਕੋਈ ਵੀ ਇਸ ਤੋਂ ਉਪਰ ਨਹੀਂ ਹੈ। ਸਨੋਰੇਨ ਦੇ ਪੀਐਚਡੀ ਸਟੂਡੈਂਟ ਨੇ ਕਿਹਾ ਕਿ ਇੱਕ ਫੀਸਦੀ ਸ਼ਾਇਦ ਜ਼ਿਆਦਾ ਨਹੀਂ ਲੱਗਦਾ ਪਰ ਇੰਟਰਨੈੱਟ 'ਤੇ ਲੱਖਾਂ ਵੈਬਸਾਈਟਾਂ ਹਨ। ਇਨ੍ਹਾਂ ਵਿੱਚੋਂ ਬਹੁਤੀਆਂ ਮਸ਼ਹੂਰ ਵੈੱਬਸਾਈਟਾਂ ਦੇ ਹੈਕ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ।
ਇਹ ਪਤਾ ਲਾਉਣ ਲਈ ਕਿ ਵੈੱਬਸਾਈਟ ਕਦੋਂ ਹੈਕ ਹੁੰਦੀ ਹੈ, ਇੱਕ ਡਿਵਾਇਸ ਬਣਾਈ ਗਈ ਹੈ। ਇਸ ਦਾ ਟੈਸਟ ਕਾਮਯਾਬ ਵੀ ਰਿਹਾ। ਇਸ ਦਾ ਨਾਂ ਟ੍ਰਿਪ ਵਾਇਰ ਹੈ। ਇਹ ਡਿਵਾਇਸ ਆਪਣੇ ਨਾਲ ਜੁੜੇ ਈਮੇਲ ਅਕਾਉਂਟ ਨੂੰ ਚੈੱਕ ਕਰਦਾ ਹੈ। ਇਸ ਡਿਵਾਇਸ ਨੂੰ ਲੰਡਨ ਵਿੱਚ ਪੇਸ਼ ਕੀਤਾ ਗਿਆ ਹੈ।