Jio Effect: ਏਅਰਟੈੱਲ ਨੇ ਕੀਤੇ ਰੇਟ ਅੱਧੇ
ਏਬੀਪੀ ਸਾਂਝਾ | 06 Dec 2017 03:59 PM (IST)
ਨਵੀਂ ਦਿੱਲੀ: ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਜੀਓ ਦੇ ਜਵਾਬ 'ਚ ਏਅਰਟੈੱਲ ਨੇ ਆਪਣ 4ਜੀ ਹੌਟਸਪੌਟ ਤੇ 4ਜੀ ਡੋਂਗਲ ਦੀ ਕੀਮਤ 'ਚ 50 ਫੀਸਦੀ ਦੀ ਕਟੌਤੀ ਕੀਤੀ ਹੈ। ਏਅਰਟੈਲ ਦਾ 4ਜੀ ਹੌਟਸਪੋਟ ਹੁਣ 999 ਰੁਪਏੇ 'ਚ ਮੌਜੂਦ ਹੈ। ਇਸ ਦੀ ਕੀਮਤ ਪਹਿਲਾਂ 1950 ਰੁਪਏ ਸੀ। ਇਸੇ ਤਰ੍ਹਾਂ 4ਜੀ ਡੋਂਗਲ ਦੀ ਕੀਮਤ ਵੀ 50 ਫੀਸਦੀ ਘਟਾ ਦਿੱਤੀ ਗਈ ਹੈ। ਹੁਣ ਇਹ 1500 ਰੁਪਏ 'ਚ ਮੌਜੂਦ ਹੈ। ਇਸ ਦੀ ਕੀਮਤ ਪਹਿਲਾਂ 3000 ਰੁਪਏ ਸੀ। ਏਅਰਟੈਲ ਦਾ ਇਹ ਕਦਮ ਜੀਓ ਨੂੰ ਵਾਈ-ਫਾਈ ਦੀ ਦੁਨੀਆ 'ਚ ਟੱਕਰ ਦੇਣ ਲਈ ਹੈ। ਸਤੰਬਰ ਮਹੀਨੇ 'ਚ ਰਿਲਾਇੰਸ ਜੀਓ ਨੇ ਆਪਣੇ ਜੀਓਫਾਈ ਦੀ ਕੀਮਤ 1999 ਰੁਪਏ ਤੋਂ ਘਟਾ ਕੇ 999 ਰੁਪਏ ਕਰ ਦਿੱਤੀ ਸੀ। ਏਅਰਟੈਲ ਦਾ ਇਹ ਆਫਰ ਪੋਸਟਪੇਡ ਕਸਟਮਰਸ ਲਈ ਹੈ। ਜਿਹੜੇ ਇਸ ਆਫਰ ਦਾ ਫਾਇਦਾ ਲੈਣਾ ਚਾਹੁੰਦੇ ਹਨ, ਉਹ 501 ਰੁਪਏ ਦੀ ਅਡਵਾਂਸ ਪੇਮੇਂਟ ਕਰਕੇ ਲੈ ਸਕਦੇ ਹਨ। ਗਾਹਕਾਂ ਦਾ ਇਹ 500 ਰੁਪਏ ਪਹਿਲੇ ਤੇ ਦੂਜੇ ਬਿੱਲ 'ਚ ਐਡਸਜਟ ਕਰ ਦਿੱਤਾ ਜਾਵੇਗਾ। ਇਨ੍ਹਾਂ ਆਫਰਾਂ ਦੇ ਨਾਲ ਘੱਟੋ-ਘੱਟ 499 ਰੁਪਏ ਦਾ ਪੋਸਟਪੇਡ ਪਲਾਨ ਲੈਣਾ ਜ਼ਰੂਰੀ ਹੈ। ਇਹ ਸ਼ਰਤ ਸਿਰਫ 4ਜੀ ਹੌਟਸਪੌਟ ਲਈ ਹੀ ਹੈ। ਡੋਂਗਲ ਲਈ ਇਸ ਤਰ੍ਹਾਂ ਦੀ ਕੋਈ ਸ਼ਰਤ ਨਹੀਂ ਰੱਖੀ ਗਈ। ਏਅਰਟੈੱਲ ਦੇ 4ਜੀ ਹੌਟਸਪੌਟ ਦ ਨਾਲ 10 ਡਿਵਾਇਸ ਇੱਕ ਵਾਰ 'ਚ ਕਨੈਕਟ ਕੀਤੇ ਜਾ ਸਕਦੇ ਹਨ। ਜੀਓਫਾਈ ਆਫਰ ਸਿਰਫ ਜੀਓਫਾਈ ਐਮਟੂਐਸ ਮਾਡਲ 'ਤੇ ਹੀ ਮੌਜੂਦ ਹੈ। ਇਹ 2300 ਐਮਏਐਚ ਬੈਟਰੀ ਨਾਲ ਆਉਂਦਾ ਹੈ। ਇਸ ਜੀਓਫਾਈ ਦੇ ਨਾਲ ਜੀਓ ਸਿਮ ਮਿਲੇਗੀ ਜਿਸ ਅਧਾਰ ਦੀ ਮਦਦ ਨਾਲ ਤੁਹਾਨੂੰ ਐਕਟੀਵੇਟ ਕਰਾਉਣਾ ਹੋਵੇਗਾ। ਜੀਓਫਾਈ ਡਿਵਾਇਸ ਸਾਰੇ ਰਿਲਾਇੰਸ ਡਿਜੀਟਲ ਸਟੋਰ ਤੋਂ ਖਰੀਦਿਆ ਜਾ ਸਕਦਾ ਹੈ।