ਰਿਲਾਇੰਸ ਜੀਓ ਨੇ ਉਡਾਏ ਏਅਰਟੈਲ ਦੇ ਹੋਸ਼
ਏਬੀਪੀ ਸਾਂਝਾ | 28 Oct 2016 03:03 PM (IST)
ਗੁੜਗਾਓਂ: ਰਿਲਾਇੰਸ ਜੀਓ ਦੇ ਗੱਫਿਆਂ ਤੋਂ ਏਅਰਟੈਲ ਦੁਖੀ ਹੈ। ਭਾਰਤੀ ਏਅਰਟੈਲ ਦੇ ਮੁਖੀ ਸੁਨੀਲ ਮਿੱਤਲ ਨੇ ਟਰਾਈ ਨੂੰ ਕਿਹਾ ਹੈ ਕਿ ਇਸ ਮਾਮਲੇ ਨਾਲ ਨਜਿੱਠਿਆ ਜਾਵੇ। ਉਨ੍ਹਾਂ ਕਿਹਾ ਕਿ ਹਮੇਸ਼ਾਂ ਲਈ ਸਭ ਕੁਝ ਮੁਫਤ ਨਹੀਂ ਹੋ ਸਕਦਾ। ਮੀਡੀਆ ਰਿਪੋਰਟ ਮੁਤਾਬਕ ਰਿਲਾਇੰਸ ਜੀਓ ਇੱਕ ਸਾਲ ਹੋਰ ਮੁਫਤ ਇੰਟਰਨੈੱਟ ਤੇ ਕਾਲ ਸੇਵਾ ਦੇਣ ਦੀ ਯੋਜਨਾ ਬਣਾ ਰਿਹਾ ਹੈ। ਰਿਲਾਇੰਸ ਦਾ ਕਹਿਣਾ ਹੈ ਕਿ ਜਦੋਂ ਤੱਕ ਬਿੱਲਕੁਲ ਦਰੁਸਤ ਸੇਵਾ ਮੁਹੱਈਆ ਨਹੀਂ ਕਰਵਾਈ ਜਾਂਦੀ, ਉਦੋਂ ਤੱਕ ਗਾਹਕਾਂ ਤੋਂ ਬਿੱਲ ਵਸੂਲਣਾ ਸਹੀ ਨਹੀਂ। ਇਨ੍ਹਾਂ ਮੀਡੀਆ ਰਿਪੋਰਟਾਂ ਨੇ ਦੂਜੀਆਂ ਕੰਪਨੀਆਂ ਦੀ ਨੀਂਦ ਉਡਾ ਦਿੱਤੀ ਹੈ। ਇਸ 'ਤੇ ਇਤਰਾਜ਼ ਜਤਾਉਂਦੇ ਹੋਏ ਭਾਰਤੀ ਏਅਰਟੈਲ ਦੇ ਮੁਖੀ ਸੁਨੀਲ ਮਿੱਤਲ ਨੇ ਕਿਹਾ ਹੈ ਕਿ ਕੁਝ ਵੀ ਹਮੇਸ਼ਾਂ ਲਈ ਮੁਫਤ ਨਹੀਂ ਦਿੱਤਾ ਜਾ ਸਕਦਾ। ਉਨ੍ਹਾਂ ਟਰਾਈ ਨੂੰ ਇਸ ਮਸਲੇ ਵੱਲ ਧਿਆਨ ਦੇਣ ਲਈ ਕਿਹਾ ਹੈ। ਉਧਰ ਟਰਾਈ ਨੇ ਹਾਲ ਵਿੱਛ ਹੀ ਕਿਹਾ ਸੀ ਕਿ ਉਸ ਨੂੰ ਜੀਓ ਪਲਾਨ ਵਿੱਚ ਕੋਈ ਗੜਬੜੀ ਨਹੀਂ ਮਿਲੀ।