ਨਵੀਂ ਦਿੱਲੀ: ਏਅਰਟੈਲ ਨੇ ਆਪਣੇ ਗਾਹਕਾਂ ਲਈ ਨਵਾਂ ਪਲਾਨ ਬਾਜ਼ਾਰ 'ਚ ਲਿਆਂਦਾ ਹੈ। ਜਿਹੜੇ ਇੱਕ ਵਾਰ 'ਚ ਹੀ ਇੱਕ ਸਾਲ ਦੇ ਰਿਚਾਰਜ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ, ਉਨ੍ਹਾਂ ਲਈ ਇਹ ਬੜਾ ਚੰਗਾ ਹੈ। ਇਹ ਪਲਾਨ 360 ਦਿਨ ਦੀ ਵੈਲੀਡਿਟੀ ਨਾਲ ਆਉਂਦਾ ਹੈ। ਏਅਰਟੈਲ ਦੇ 3999 ਰੁਪਏ ਦੇ ਰਿਚਾਰਜ ਨਾਲ ਤੁਸੀਂ ਇੱਕ ਸਾਲ 'ਚ ਰਿਚਾਰਜ ਕਰਵਾਉਣ ਤੋਂ ਮੁਕਤ ਹੋ ਸਕਦੇ ਹੋ। ਇਸ ਨਾਲ ਪੂਰੇ ਸਾਲ 'ਚ ਬਚਤ ਵੀ ਹੋਵੇਗੀ। ਇਸੇ ਤਰ੍ਹਾਂ ਦਾ ਪਲਾਨ ਜੀਓ ਵੀ ਆਪਣੇ ਗਾਹਕਾਂ ਨੂੰ ਦੇ ਰਿਹਾ ਹੈ। ਵੇਖੋ ਦੋਹਾਂ ਕੰਪਨੀਆਂ ਦੇ ਪਲਾਨ 'ਚ ਕੀ ਫਰਕ ਹੈ।


ਏਅਰਟੈਲ: ਜ਼ਿਆਦਾ ਡSਟਾ ਇਸਤੇਮਾਲ ਕਰਨ ਵਾਲੇ ਗਾਹਕਾਂ ਨੂੰ ਧਿਆਨ 'ਚ ਰੱਖਦੇ ਹੋਏ ਏਅਰਟੈੱਲ ਨੇ ਇਸ ਪਲਾਨ 'ਚ 300 ਜੀਬੀ 4ਜੀ ਡਾਟਾ ਲਿਆਂਦਾ ਹੈ। ਇਹ 360 ਦਿਨ ਤੱਕ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਇਸ 'ਚ ਹਰ ਦਿਨ 100 ਮੈਸੇਜ ਤੇ ਅਣਲਿਮਿਟਿਡ ਕਾਲਿੰਗ ਮਿਲੇਗੀ। ਇਸ ਪਲਾਨ ਦੀ ਕੀਮਤ 3999 ਰੁਪਏ ਹੈ।


 

ਖਾਸ ਗੱਲ ਇਹ ਹੈ ਕਿ ਇਸ ਪਲਾਨ 'ਚ ਯੂਜ਼ਰ ਲਈ ਹਰ ਦਿਨ ਡੇਟਾ ਦੀ ਕੋਈ ਲਿਮਟ ਨਹੀਂ। ਇਸ 'ਚ ਯੂਜ਼ਰ ਇੱਕ ਦਿਨ 'ਚ ਆਪਣੀ ਜ਼ਰੂਰਤ ਮੁਤਾਬਕ ਜਿੰਨਾ ਮਰਜ਼ੀ ਚਾਹੁਣ ਡੇਟਾ ਇਸਤੇਮਾਲ ਕਰ ਸਕਦਾ ਹੈ। ਜੇਕਰ ਇਸ ਪਲਾਨ ਨੂੰ ਮਹੀਨੇ ਦੇ ਹਿਸਾਬ ਨਾਲ ਜੋੜਿਆ ਜਾਵੇ ਤਾਂ ਹਰ ਮਹੀਨੇ 334 ਰੁਪਏ ਪਵੇਗਾ। ਇਸ 'ਚ 25 ਜੀਬੀ ਡਾਟਾ ਮਿਲੇਗਾ। ਜੇਕਰ ਤੁਸੀਂ ਕੋਈ ਹੋਰ ਪਲਾਨ ਲੈਂਦੇ ਹੋ ਤਾਂ ਤਕਰੀਬਨ ਇੰਨੀ ਹੀ ਕੀਮਤ 'ਚ 28 ਜੀਬੀ ਡੇਟਾ ਤੇ ਅਣਲਿਮਿਟਿਡ ਕਾਲ ਮਿਲੇਗੀ ਤੇ ਇਸ ਦੀ ਵੈਲੀਡਿਟੀ 28 ਦਿਨ ਲਈ ਹੋਵੇਗੀ। ਇਸ ਦੀ ਕੀਮਤ 349 ਰੁਪਏ ਦੇਣੀ ਪਵੇਗੀ।

ਰਿਲਾਇੰਸ ਜੀਓ: ਜੀਓ ਨੇ ਆਪਣੇ ਗਾਹਕਾਂ ਨੂੰ 350 ਜੀਬੀ ਡਾਟਾ ਦੇਣ ਦੀ ਗੱਲ ਆਖੀ ਹੈ। ਰੋਜ਼ਾਨਾ ਦੀ ਕੋਈ ਲਿਮਟ ਵੀ ਨਹੀਂ। ਮਤਲਬ ਤੁਸੀਂ ਜਿੰਨਾ ਚਾਹੋ ਡਾਟਾ ਆਪਣੀ ਜ਼ਰੂਰਤ ਮੁਤਾਬਕ ਇਸਤੇਮਾਲ ਕਰ ਸਕਦੇ ਹੋ। ਇਸ ਦੇ ਨਾਲ ਹੀ ਅਣਲਿਮਿਟਿਡ ਐਸਟੀਡੀ-ਰੋਮਿੰਗ ਕਾਲ ਮਿਲੇਗੀ। ਇਸ ਪਲਾਨ ਦੀ ਕੀਮਤ 4999 ਰੁਪਏ ਹੈ। ਇਹ ਤੁਹਾਨੂੰ 260 ਦਿਨ ਲਈ ਮਿਲੇਗਾ। ਇਹ ਪਲਾਨ ਦੇ ਏਅਰਟੈਲ ਦੇ ਪਲਾਨ ਤੋਂ ਮਹਿੰਗਾ ਤਾਂ ਹੈ ਪਰ ਇਸ 'ਚ ਯੂਜ਼ਰ ਨੂੰ 50 ਜੀਬੀ ਡਾਟਾ ਜ਼ਿਆਦਾ ਮਿਲ ਰਿਹਾ ਹੈ। ਇੱਥੇ ਏਅਰਟੈਲ 'ਚ 300 ਜੀਬੀ ਡਾਟਾ ਦਿੱਤਾ ਜਾ ਰਿਹਾ ਹੈ।