ਨਵੀਂ ਦਿੱਲੀ: ਨੋਕੀਆ ਦੇ ਸਮਾਰਟਫੋਨ ਖਰੀਦਣੇ ਹੋਣ ਤਾਂ ਤੁਹਾਡੇ ਲਈ ਚੰਗਾ ਮੌਕਾ ਹੈ। ਅਮੇਜ਼ੌਨ ਨੇ 13 ਤੋਂ 17 ਨਵੰਬਰ ਤੱਕ ਨੋਕੀਆ ਪ੍ਰਮੋਸ਼ਨਲ ਸੇਲ ਇਵੇਂਟ ਸ਼ੁਰੂ ਕੀਤਾ ਹੈ। ਇਸ 'ਚ ਦੋ ਨੋਕੀਆ ਫੋਨ ਨੋਕੀਆ-6 ਤੇ ਨੋਕੀਆ-8 'ਤੇ ਡਿਸਕਾਉਂਟ ਦਿੱਤਾ ਜਾ ਰਿਹਾ ਹੈ। ਨੋਕੀਆ-6 'ਤੇ 2500 ਰੁਪਏ ਦਾ ਡਿਸਕਾਉਂਟ ਹੈ। ਇਸ ਦੇ ਨਾਲ ਹੀ 14,999 ਰੁਪਏ ਵਾਲੇ ਇਸ ਸਮਾਰਟਫੋਨ ਨੂੰ 12,499 ਰੁਪਏ 'ਚ ਖਰੀਦਿਆ ਜਾ ਸਕਦਾ ਹੈ।


ਇਹ 2500 ਰੁਪਏ ਦਾ ਆਫਰ ਲੈਣ ਵਾਸਤੇ ਅਮੇਜ਼ੌਨ ਵਲੋਂ ਇਹ ਖਾਸ ਸ਼ਰਤ ਰੱਖੀ ਗਈ ਹੈ ਕਿ ਕਸਟਮਰ ਨੂੰ ਪ੍ਰਾਈਮ ਮੈਂਬਰ ਹੋਣਾ ਹੋਵੇਗਾ। ਇਸ ਦੇ ਨਾਲ ਹੀ ਇਹ ਪੇਮੈਂਟ ਅਮੇਜ਼ੌਨ ਪੇ ਦਾ ਇਸਤੇਮਾਲ ਕਰਕੇ ਹੋਣੀ ਚਾਹੀਦੀ ਹੈ। ਇਹ 2500 ਰੁਪਏ ਦਾ ਡਿਸਕਾਉਂਟ ਗਾਹਕ 13 ਤੋਂ 17 ਨਵੰਬਰ ਵਿਚਾਲੇ ਹੀ ਮਿਲ ਸਕਦਾ ਹੈ। ਇਹ ਕੈਸ਼ਬੈਕ ਰਾਹੀਂ ਤੁਹਾਡੇ ਕੋਲ ਆਵੇਗਾ। ਜਦੋਂ ਫੋਨ ਖਰੀਦ ਲਿਆ ਉਸ ਤੋਂ 21 ਦਿਨਾਂ ਦੇ ਅੰਦਰ-ਅੰਦਰ ਇਹ 2500 ਦਾ ਕੈਸ਼ਬੈਕ ਤੁਹਾਡੇ ਅਕਾਉਂਟ 'ਚ ਜਾ ਜਾਵੇਗਾ। ਜੇਕਰ ਤੁਸੀਂ ਅਮੇਜ਼ੌਨ ਪ੍ਰਾਇਮ ਮੈਂਬਰ ਨਹੀਂ ਹੋ ਤਾਂ ਤੁਹਾਨੂੰ 1500 ਰੁਪਏ ਦਾ ਡਿਸਕਾਉਂਟ ਮਿਲੇਗਾ। ਇੱਥੇ ਵੀ ਤੁਸੀਂ ਅਮੇਜ਼ਨ ਪੇ ਦੀ ਮਦਦ ਨਾਲ ਭੁਗਤਾਨ ਕਰਨਾ ਹੋਵੇਗਾ ਤੇ ਕੈਸ਼ਬੈਕ ਅਮੇਜ਼ਨ ਪੇ ਵਾਲੇਟ 'ਚ ਮਿਲੇਗਾ।

ਨੋਕੀਆ 6 ਫੋਨ ਦੀ ਜੇਕਰ ਗੱਲ ਕਰੀਏ ਤਾਂ ਇਸ ਦਾ ਡਿਸਪਲੇ 5.5 ਇੰਚ ਐਚਡੀ ਹੈ। ਉੱਥੇ ਇਸ 'ਚ ਸਨੈਪਡ੍ਰੈਗਨ ਦਾ 430 ਪ੍ਰੋਸੈਸਰ ਹੈ। ਇਸ ਸਮਾਰਟਫੋਨ 'ਚ 4 ਜੀਬੀ ਰੈਮ ਦਿੱਤੀ ਗਈ ਹੈ। ਫੋਨ 'ਚ 32 ਜੀਬੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਇਸ ਨੂੰ 128 ਜੀਬੀ ਤੱਕ ਐਕਸਪੈਂਡ ਕੀਤਾ ਜਾ ਸਕਦਾ ਹੈ। ਨੋਕੀਆ 6 ਨੂੰ 64 ਜੀਬੀ ਵੈਰੀਏਂਟ ਨਾਲ ਵੀ ਲਾਂਚ ਕੀਤਾ ਗਿਆ ਹੈ, ਹਾਲਾਂਕਿ ਇੰਡੀਆ 'ਚ ਇਹ ਮਾਡਲ ਮੌਜੂਦ ਨਹੀਂ।