ਨਵੀਂ ਦਿੱਲੀ: ਨਵਾਂ ਸਾਲ ਦਸਤਕ ਦੇਣ ਵਾਲਾ ਹੈ। ਅਜਿਹੇ ਵਿੱਚ ਸਾਰੀਆਂ ਟੈਲੀਕਾਮ ਕੰਪਨੀਆਂ ਨਵੇਂ ਪਲਾਨ ਲੈ ਕੇ ਆ ਗਈਆਂ ਹਨ। ਨਵੇਂ ਸਾਲ 'ਤੇ ਤੁਹਾਨੂੰ ਕਿਹੜਾ ਰੀਚਾਰਜ ਲੈਣਾ ਚਾਹੀਦਾ ਹੈ, ਇਸ ਨੂੰ ਲੈ ਕੇ ਜੇਕਰ ਤੁਹਾਨੂੰ ਕੋਈ ਦੁਬਿਧਾ ਹੈ ਤਾਂ ਇੱਥੇ ਅਸੀਂ ਤੁਹਾਡੀ ਇਸ ਦੁਬਿਧਾ ਨੂੰ ਦੂਰ ਕਰਨ ਜਾ ਰਹੇ ਹਾਂ। ਏਅਰਟੈੱਲ, ਵੋਡਾਫੋਨ ਤੇ ਜੀਓ ਦੇ ਇਹ ਪਲਾਨ ਹਰ ਦਿਨ 2 ਜੀਬੀ ਡਾਟਾ ਤੇ ਅਨਲਿਮਟਿਡ ਕਾਲਿੰਗ ਨਾਲ ਆਏ ਹਨ। ਜਾਣੋ ਕਿਹੜੀ ਕੰਪਨੀ ਕਿੰਨੇ ਵਿੱਚ ਦੇ ਰਹੀ ਹੈ ਇਹ ਪਲਾਨ।
ਏਅਰਟੈੱਲ ਦਾ 349 ਰੁਪਏ ਵਾਲਾ ਪਲਾਨ: ਜੀਓ ਨੂੰ ਟੱਕਰ ਦਿੰਦਿਆਂ ਹੁਣ ਏਅਰਟੈੱਲ ਨੇ ਆਪਣੇ 349 ਰੁਪਏ ਨੂੰ ਰਿਵਾਈਜ਼ ਕੀਤਾ ਹੈ। ਏਅਰਟੈੱਲ ਨੇ ਇਸ ਪਲਾਨ ਨੂੰ ਫਿਰ ਰਿਵਾਈਜ਼ ਕੀਤਾ ਹੈ। ਹੁਣ ਇਸ ਪਲਾਨ ਵਿੱਚ ਹਰ ਦਿਨ 2 ਜੀਬੀ ਡਾਟਾ ਤੇ ਅਨਲਿਮਟਿਡ ਕਾਲ ਤੇ 100 ਮੈਸੇਜ ਦਿੱਤੇ ਜਾਣਗੇ। ਇਹ ਪਲਾਨ 28 ਦਿਨ ਦੀ ਵੈਲੀਡਿਟੀ ਨਾਲ ਆਵੇਗਾ। ਹੁਣ ਇਸ ਪਲਾਨ ਵਿੱਚ 56ਜੀਬੀ 4ਜੀ ਡਾਟਾ ਮਿਲੇਗਾ। ਇਸ ਪਲਾਨ ਵਿੱਚ ਪਹਿਲਾਂ 1.5 ਜੀਬੀ ਡਾਟਾ ਮਿਲ ਰਿਹਾ ਸੀ ਪਰ ਕੰਪਨੀ ਨੇ ਇਸ ਨੂੰ ਰਿਵਾਈਜ਼ ਕਰਕੇ 500 ਐਮਬੀ ਡਾਟਾ ਵਧੇਰੇ ਦੇਣ ਦਾ ਫੈਸਲਾ ਕੀਤਾ ਹੈ। ਹੁਣ ਇਸ ਪਲਾਨ ਵਿੱਚ 2ਜੀਬੀ ਡਾਟਾ ਹਰ ਦਿਨ ਮਿਲੇਗਾ।
ਜੀਓ ਦਾ 299 ਰੁਪਏ ਪਲਾਨ: ਜੀਓ ਨੇ ਨਵੇਂ ਹੈਪੀ ਨਿਊ ਈਅਰ 2018 ਪਲਾਨ ਦਾ ਐਲਾਨ ਕੀਤਾ ਹੈ। ਇਸ ਤਹਿਤ 299 ਰੁਪਏ ਦਾ ਤਾਰੀਫ ਪਲਾਨ ਲਿਆਂਦਾ ਗਿਆ ਹੈ। 299 ਰੁਪਏ ਦੇ ਪਲਾਨ ਵਿੱਚ ਹਰ ਦਿਨ 2 ਜੀਬੀ ਡਾਟਾ, ਅਨਲਿਮਟਿਡ ਕਾਲ ਤੇ ਅਨਲਿਮਟਿਡ ਮੈਸੇਜ ਮਿਲਣਗੇ। ਇਸ ਪਲਾਨ ਦੀ ਵੈਲੀਡਿਟੀ ਵੀ 28 ਦਿਨਾਂ ਦੀ ਦਿੱਤੀ ਗਈ ਹੈ। ਇਸ ਪਲਾਨ ਦਾ ਫਾਇਦਾ ਜੀਓ ਦੇ ਪ੍ਰਾਈਮ ਸਬਸਕਰਾਈਬਰ ਹੀ ਉਠਾ ਸਕਦੇ ਹਨ।
ਵੋਡਾਫੋਨ 348 ਪਲਾਨ: ਏਅਰਟੈਲ ਤੇ ਰਿਲਾਇੰਸ ਜੀਓ ਹਰ ਦਿਨ ਨਵੇਂ ਟੈਰੀਫ ਪਲਾਨ ਲੈ ਕੇ ਆ ਰਹੇ ਹਨ। ਅਜਿਹੇ ਵਿੱਚ ਵੋਡਾਫੋਨ ਪਿੱਛੇ ਨਾ ਰਹਿੰਦਿਆਂ ਨਵਾਂ ਟੈਰਿਫ ਪਲਾਨ ਲੈ ਕੇ ਆਇਆ ਹੈ। ਇਸ ਪਲਾਨ ਵਿੱਚ ਤੁਹਾਨੂੰ 56 ਜੀਬੀ ਡਾਟਾ ਤੇ ਵਾਇਸ ਕਾਲ ਦਿੱਤੀ ਜਾਵੇਗੀ। ਇਸ ਪਲਾਨ ਦੀ ਮਿਆਦ 28 ਦਿਨ ਹੈ ਤੇ ਇਸ ਦੀ ਕੀਮਤ 348 ਰੁਪਏ ਹੋਵੇਗੀ। ਵੋਡਾਫੋਨ ਇੰਡੀਆ 2 ਜੀਬੀ ਡਾਟਾ ਹਰ ਦਿਨ ਯੂਜ਼ਰ ਨੂੰ ਦੇ ਰਿਹਾ ਹੈ। ਇਸ ਦੇ ਨਾਲ ਹੀ ਵਾਇਸ ਕਾਲ ਵੀ ਯੂਜ਼ਰਸ ਨੂੰ ਦਿੱਤੀ ਜਾ ਰਹੀ ਹੈ। ਯੂਜ਼ਰਸ ਲਈ ਇਹ ਕਾਲ ਅਨਲਿਮਟਿਡ ਨਹੀਂ ਹੋਵੇਗੀ। ਇਸ ਵਿੱਚ ਹਰ ਦਿਨ ਯੂਜ਼ਰ 250 ਮਿਨਟ ਫਰੀ ਕਾਲ ਕਰ ਸਕਦਾ ਹੈ। ਉੱਥੇ ਹੀ ਇੱਕ ਹਫਤੇ ਲਈ ਇਹ ਲਿਮਟ 1000 ਮਿੰਟ ਰੱਖੀ ਗਈ ਹੈ।