ਨਵੀਂ ਦਿੱਲੀ: ਸ਼ਿਓਮੀ ਦਾ ਬੇਹੱਦ ਸਸਤਾ ਸਮਾਰਟਫ਼ੋਨ ਰੈਡਮੀ 5-ਏ ਜਲਦ ਹੀ ਔਨਲਾਈਨ ਦੇ ਨਾਲ-ਨਾਲ ਔਫਲਾਈਨ ਬਾਜ਼ਾਰ ਵਿੱਚ ਵੀ ਉਪਲਬਧ ਹੋਵੇਗਾ। ਇਸ ਸਮਾਰਟਫ਼ੋਨ ਦੇ ਦੋ ਮਾਡਲ 2 ਜੀਬੀ ਰੈਮ ਤੇ 3 ਜੀਬੀ ਰੈਮ ਮੌਜੂਦ ਹਨ। ਫਲਿਪਕਾਰਟ ਵਿੱਚ 2 ਜੀਬੀ ਰੈਮ ਵਾਲੇ ਫ਼ੋਨ ਦੀ ਕੀਮਤ 4999 ਰੁਪਏ ਹੈ।


3 ਜੀਬੀ ਰੈਮ ਵਾਲੇ ਫ਼ੋਨ ਦੀ ਕੀਮਤ 6999 ਰੁਪਏ ਫਲਿਪਕਾਰਟ ਤੇ mi.com 'ਤੇ ਰੱਖੀ ਗਈ ਹੈ ਪਰ ਔਫਲਾਈਨ ਵਿੱਚ ਇਸ ਦੀ ਕੀਮਤ 7499 ਰੁਪਏ ਹੋਵੇਗੀ।ਰੇਡਮੀ-5ਏ ਵਿੱਚ 5 ਇੰਚ ਦੀ ਸਕਰੀਨ ਦਿੱਤੀ ਹੈ ਜੋ ਫੁੱਲ ਐਚਡੀ ਹੈ।

ਇਸ ਸਮਾਰਟ ਫ਼ੋਨ ਵਿੱਚ 64 ਬਿੱਟ ਕਵਾਰਡਕੋਰ ਸਨੈਪਡ੍ਰੈਗਨ 425 ਪ੍ਰੋਸੈੱਸਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਹ 2 ਜੀਬੀ ਤੇ 3 ਜੀਬੀ ਰੈਮ ਦੇ ਨਾਲ ਆਉਂਦਾ ਹੈ। ਡੁਅਲ ਸਿਮ ਵਾਲੇ ਇਸ ਸਮਾਰਟ ਫ਼ੋਨ ਦੀ ਇੰਟਰਨਲ ਮੈਮਰੀ 128 ਜੀਬੀ ਤੱਕ ਵਧਾਈ ਜਾ ਸਕਦੀ ਹੈ।

ਫ਼ੋਟੋਗਰਾਫੀ ਦੀ ਗੱਲ ਕਰੀਏ ਤਾਂ ਇਸ ਵਿੱਚ 13 ਮੈਗਾਪਿਕਸਲ ਦਾ ਪਿਛਲਾ ਕੈਮਰਾ ਤੇ ਅਗਲਾ 5 ਮੈਗਾਪਿਕਸਲ ਦਾ ਹੈ। ਸਭ ਤੋਂ ਵੱਡੀ ਖ਼ੂਬੀ ਇਸ ਦੀ ਬੈਟਰੀ ਹੈ ਜੋ ਅੱਠ ਦਿਨ ਦਾ ਸਟੈਂਡਬਾਈ ਦਿੰਦੀ ਹੈ। ਇਸ ਨਾਲ 7 ਘੰਟੇ ਵੀਡੀਓ ਅਤੇ 6 ਘੰਟੇ ਗੇਮ ਖੇਡੀ ਜਾ ਸਕਦੀ ਹੈ।