ਏਅਰਟੈੱਲ 499 Vs ਵੋਡਾਫੋਨ 499 ਪਲਾਨ-ਜਾਣੋ ਕਿਸ 'ਚ ਹੈ ਵੱਧ ਫਾਇਦਾ?
ਏਬੀਪੀ ਸਾਂਝਾ | 11 Nov 2017 05:53 PM (IST)
NEXT PREV
ਨਵੀਂ ਦਿੱਲੀ: ਰਿਲਾਇੰਸ ਜੀਓ ਦੇ ਆਉਣ ਤੋਂ ਬਾਅਦ ਡੇਟਾ ਅਤੇ ਕਾਲ ਦਰਾਂ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ। ਜੀਓ ਨੂੰ ਟੱਕਰ ਦੇਣ ਦੇ ਲਈ ਸਾਰੀਆਂ ਟੈਲੀਕਾਮ ਕੰਪਨੀਆਂ ਆਪਣੇ ਗਾਹਕਾਂ ਲਈ ਨਵੇਂ-ਨਵੇਂ ਟੈਰਿਫ ਪਲਾਨ ਲਿਆ ਰਹੀਆਂ ਹਨ। ਇਸ ਕੜੀ ਵਿੱਚ ਏਅਰਟੈੱਲ ਅਤੇ ਵੋਡਾਫੋਨ ਨੇ ਆਪਣੇ ਪੋਸਟਪੇਡ ਯੂਜ਼ਰਜ਼ ਦਾ ਖਾਸ ਧਿਆਨ ਰੱਖਦਿਆਂ ਹੋਇਆਂ ਟੈਰਿਫ ਪਲਾਨ ਨੂੰ ਸੋਧਿਆ ਹੈ। ਦੋਵੇਂ ਹੀ ਕੰਪਨੀਆਂ ਆਪਣੇ ਪੋਸਟਪੇਡ ਯੂਜ਼ਰਸ ਨੂੰ 499 ਰੁਪਏ ਵਿੱਚ 20 ਜੀ.ਬੀ. ਡੇਟਾ ਅਤੇ ਅਸੀਮਤ ਕਾਲਿੰਗ ਦੇ ਰਹੀਆਂ ਹਨ। ਇਸ ਤੋਂ ਇਲਾਵਾ ਏਅਰਟੈੱਲ ਯੂਜ਼ਰਸ ਨੂੰ ਵਿੰਕ ਮਿਊਜ਼ਿਕ ਦਾ ਮੁਫ਼ਤ ਸਬਸਕ੍ਰਿਪਸ਼ਨ ਅਤੇ ਏਅਰਟੈੱਲ ਟੀ.ਵੀ. ਦਾ ਫਰੀ ਸਬਸਕ੍ਰਿਪਸ਼ਨ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਏਅਰਟੈੱਲ ਦੇ ਯੂਜ਼ਰਸ 499 ਰੁਪਏ ਦੇ ਪਲਾਨ ਵਿੱਚ ਏਅਰਟੈੱਲ ਸਿਕਿਓਰ ਦਾ ਸਬਸਕ੍ਰਿਪਸ਼ਨ ਵੀ ਪਾ ਸਕਣਗੇ। ਜੋ ਸਮਾਰਟਫੋਨ ਨੂੰ ਫਿਜ਼ੀਕਲ ਡੈਮੇਜ਼ ਅਤੇ ਮਾਲਵੇਅਰ ਤੋਂ ਬਚਾਏਗੀ। ਵੋਡਾਫੋਨ ਦੀ ਗੱਲ ਕਰੀਏ ਤਾਂ ਕੰਪਨੀ ਨੇ ਨਵਾਂ ਰੈੱਡ ਪਲਾਨ ਉਤਾਰਿਆ ਹੈ। ਵੋਡਾਫੋਨ ਵੀ 499 ਰੁਪਏ ਦੇ ਪਲਾਨ ਵਿੱਚ 20 ਜੀ.ਬੀ. ਡੇਟਾ ਅਤੇ ਅਨਲਿਮਿਟਿਡ ਕਾਲਿੰਗ ਦੇ ਰਹੀ ਹੈ। ਇਸ ਤੋਂ ਇਲਾਵਾ 100 ਮੈਸੇਜ ਵੀ ਯੂਜ਼ਰਸ ਨੂੰ ਦਿੱਤੇ ਜਾਣਗੇ। ਏਅਰਟੈੱਲ ਸਿਕਿਓਰ ਦੀ ਤਰਾਂ ਹੀ ਵੋਡਾਫੋਨ ਆਪਣੇ ਯੂਜ਼ਰਸ ਨੂੰ ਵੋਡਾਫੋਨ ਰੈਡ ਸ਼ੀਲਡ ਡਿਵਾਈਸ ਸਿਕਿਓਰਿਟੀ ਦਾ ਆਫਰ ਵੀ ਦੇ ਰਿਹਾ ਹੈ, ਜੋ ਸਮਾਰਟਫੋਨ ਦੇ ਡੈਮੇਜ਼ ਅਤੇ ਚੋਰੀ ਹੋ ਜਾਣ 'ਤੇ ਮਦਦ ਕਰੇਗਾ। ਦੋਹੇਂ ਹੀ ਕੰਪਨੀਆਂ ਡੈਟਾ ਰੋਲ ਆਊਟ ਦਾ ਵਿਕਲਪ ਦੇ ਰਹੀਆਂ ਹਨ. ਜਿਸਦਾ ਮਤਲਬ ਹੈ ਕਿ ਜੇਕਰ ਤੁਹਾਡਾ ਅਨ-ਯੂਜ਼ਡ ਡੈਟਾ ਬੱਚਦਾ ਹੈ ਤਾਂ ਉਹ ਅਗਲੇ ਮਹੀਨੇ ਦੇ ਅਕਾਊਂਟ ਵਿੱਚ ਜੁੜ ਜਾਵੇਗਾ। ਮਤਲਬ ਬਿਲ ਸਾਈਕਲ ਨਵਾਂ ਹੋਣ ਦੇ ਬਾਵਜੂਦ ਤੁਸੀਂ ਪੁਰਾਣਾ ਡੈਟਾ ਇਸਤਮਾਲ ਕਰ ਸਕੋਗੇ।