ਨਵੀਂ ਦਿੱਲੀ: ਲਿੰਕਡਇਨ ਨੇ ਆਪਣੇ ਯੂਜ਼ਰਜ਼ ਨੂੰ ਇੱਕ ਵਧੀਆ ਬਾਇਓਡੇਟਾ ਬਣਾਉਣ 'ਚ ਮਦਦ ਕਰਨ ਦੇ ਮਕਸਦ ਨਾਲ ਇੱਕ ਫੀਚਰ 'ਰਿਜ਼ਿਊਮੇ ਅਸਿਸਟੈਂਟ' ਲਾਂਚ ਕੀਤਾ ਹੈ। ਇਸ ਨਾਲ ਕਮਰਸ਼ੀਅਲ ਨੈਟਵਰਕਿੰਗ ਵੈਬਸਾਇਟ ਦਾ ਸਿੱਧਾ ਡਿਸਪਲੇਅ ਮਾਇਕ੍ਰੋਸਾਫਟ ਵਰਡ 'ਤੇ ਹੋ ਸਕੇਗਾ।
ਆਪਣੀ ਸ਼੍ਰੇਣੀ ਤੇ ਕਿੱਤੇ ਦੀ ਚੋਣ ਕਰਨ ਤੋਂ ਬਾਅਦ ਰਿਜ਼ਿਊਮੇ ਅਸਿਸਟੈਂਟ ਲਿੰਕਡਇਨ ਸਾਇਟ ਤੋਂ ਲੱਖਾਂ ਪ੍ਰੋਫਾਇਲ ਮੈਂਬਰ ਨੂੰ ਲੱਭ ਲਿਆਏਗਾ ਤਾਂ ਜੋ ਫਾਰਮੇਟ ਵੇਖੇ ਜਾ ਸਕਣ। ਇਨ੍ਹਾਂ 'ਚੋਂ ਵੇਖ ਕੇ ਉਸ ਹਿਸਾਬ ਨਾਲ ਆਪਣਾ ਰਿਜ਼ਿਊਮੇ ਬਣਾਇਆ ਜਾ ਸਕੇਗਾ।
ਰਿਜ਼ਿਊਮੇ ਅਸਿਸਟੈਂਟ ਦੇ ਅੰਦਰ ਤੁਸੀ ਲਿੰਕਡਇਨ ਦੇ ਅੰਦਰ 1.1 ਕਰੋੜ ਤੋਂ ਵੱਧ ਨੌਕਰੀਆਂ ਨਾਲ ਜੁੜੇ ਬਾਇਡੇਟਾ ਫਾਰਮੇਟ ਵੇਖ ਸਕੋਗੇ। ਲਿੰਕਡਇਨ ਨੇ ਬੁੱਧਵਾਰ ਨੂੰ ਇਕ ਬਲੌਗ ਪੋਸਟ 'ਚ ਕਿਹਾ- ਜਿਹੜੀਆਂ ਨੌਕਰੀਆਂ ਮੌਜੂਦ ਹਨ ਉਨ੍ਹਾਂ ਬਾਰੇ ਵੀ ਪਤਾ ਲੱਗੇਗਾ।
ਮਾਇਕ੍ਰੋਸਾਫਟ ਦੀ ਮਲਕੀਅਤ ਵਾਲੀ ਫਰਮ ਲਿੰਕਡਇਨ ਨੇ ਕਿਹਾ ਕਿ ਵਿੰਡੋਜ਼ 'ਤੇ ਇਸ ਹਫਤੇ ਸ਼ੁਰੂ ਰਹੇ ਮਾਇਕ੍ਰੋਸਾਫਟ ਇਨਸਾਇਡਰ 'ਚ ਰਿਜ਼ਿਊਮੇ ਅਸਿਸਟੈਂਟ ਨੂੰ ਸ਼ੁਰੂ ਕੀਤਾ ਜਾਵੇਗਾ। ਨਾਲ ਹੀ ਆਉਣ ਵਾਲੇ ਮਹੀਨੇ 'ਚ ਇਹ ਆਫਿਸ 365 ਚਲਾਉਣ ਵਾਲਿਆਂ ਲਈ ਮੌਜੂਦ ਹੋਵੇਗਾ।