ਨਵੀਂ ਦਿੱਲੀ: ਸੈਕਿਊਲਰ ਸਰਵੀਸ ਭਾਰਤੀ ਏਅਰਟੇਲ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਟੈਲੀਕਾ ਕੰਪਨੀਆਂ ‘ਚ ਜ਼ਬਰਦਸਤ ਟੱਕਰ ਚਲ ਰਹੀ ਹੈ ਜਿਸ ਕਾਰਨ ਕੰਪਨੀ ਨੂੰ ਆਪਣੇ ਪਲਾਨ ਅਤੇ ਕੀਮਤ ‘ਚ ਲਗਾਤਾਰ ਬਦਲਾਅ ਕਰਨੇ ਪਏ ਸੀ। ਪਰ ਇਸ ਤੋਂ ਬਾਅਦ ਹੁਣ ਕੰਪਨੀ ਇੱਕ ਵੀ ਬਦਲਾਅ ਕਰਨ ਦੇ ਮੂਡ ‘ਚ ਨਹੀਂ ਹੈ।

5ਵੇਂ ਬੰਗਾਲ ਬਿਜਨਸ ਸਮਿਟ ‘ਚ ਭਾਰਤ ਇੰਰਟਪ੍ਰਾਇਸ ਦੇ ਵੀਸੀ ਅਤੇ ਐਮਡੀ ਰਾਜਨ ਭਾਰਤੀ ਮਿਤੱਲ ਨੇ ਕਿਹਾ, “ਫਿਲਹਾਲ ਸਾਡੇ ਪਲਾਨ ਦੀ ਕੀਮਤ ਬੇਹੱਦ ਘੱਟ ਹੈ ਅਤੇ ਅਸੀਂ ਹੁਣ ਇਸ ਨੂੰ ਹੋਰ ਘੱਟ ਨਹੀਂ ਕਰ ਸਕਦੇ। ਪਰ ਇਸ ਦੇ ਲਈ ਕਿਸੇ ਨਾ ਕਿਸੇ ਨੂੰ ਤਾਂ ਕਦਮ ਚੁੱਕਣਾ ਹੀ ਪਵੇਗਾ। ਸਾਨੂੰ ਪੂਰਾ ਯਕੀਨ ਹੈ ਕਿ ਆਉਣ ਵਾਲੇ ਸਮੇਂ ‘ਚ ਮਾਰਕਿਟ ‘ਚ ਜ਼ਰੂਰ ਸੁਦਾਰ ਦੇਖਣ ਨੂੰ ਮਿਲੇਗਾ। ਜਿਸ ਦੀ ਕੀਮਤ ਜ਼ਰੂਰ ਵਧੇਗੀ”।

ਜੀਓ ‘ਤੇ ਮਿਤੱਲ ਨੇ ਕਿਹਾ, “ਅਜੇ ਮਾਰਕਿਟ ‘ਚ ਸਿਰਫ ਤਿੰਨ ਪਲੇਅਰਹ ਹਨ, ਜਿਓ, ਏਅਰਟੇਲ ਅਤੇ ਵੋਡਾਫੋਨ। ਮੈਨੂੰ ਯਕੀਨ ਹੈ ਕਿ ਮਾਰਕਿਟ ‘ਚ ਠਹਿਰਾਅ ਆਵੇਗਾ। ਕਿਉਂਕਿ ਜੋ ਬੁਰਾ ਸਮਾਂ ਸੀ ਉਹ ਲੰਘ ਗਿਆ ਹੈ”।

ਨੇਟ ਪ੍ਰੋਫਿਟ ਦੀ ਗੱਲ ਕਰੀਏ ਤਾਂ ਏਅਰਟੇਲ ਦੇ ਵਪਾਰ ‘ਚ 72 ਫੀਸਦ ਦੀ ਗਿਰਾਵਟ ਦਰਜ ਕੀਤੀ ਗਈ ਹੈ ਜਿੱਥੇ ਕੰਪਨੀ ਨੂੰ ਪਿਛਲੇ ਸਾਲ 306 ਕਰੋੜ ਰੁਪਏ ਦਾ ਫਾਈਦਾ ਹੋਇਆ ਸੀ ਤਾਂ ਉਹ ਇਸ ਸਾਲ ਸਿਰਪ 86 ਕਰੋੜ ਹੈ।

ਉਧਰ ਦੂਜੇ ਪਾਸੇ ਜੀਓ ਦਾ ਐਵਰੇਜ ਰੈਵਨਿਊ ਪ੍ਰਤੀ ਯੂਜ਼ਰ 130, ਏਅਰਟੇਲ 104 ਅਤੇ ਵੋਡਾਫੋਨ ਦਾ 89 ਸੀ। ਜਿਸ ਤੋਂ ਸਾਫ ਅੰਦਾਜ਼ਾ ਲੱਗਾਇਆ ਜਾ ਸਕਦਾ ਹੈ ਕਿ ਏਅਰਟੇਲ ਨੇ ਬਾਕੀ ਕੰਪਨੀਆਂ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ।