ਨਵੀਂ ਦਿੱਲੀ: ਸੈਮਸੰਗ ਨੇ ਮਹੀਨਾ ਪਹਿਲਾਂ ਹੀ ਨਵੇਂ ਗੈਲੇਕਸੀ ਐਮ ਸੀਰੀਜ਼ ਨੂੰ ਭਾਰਤ ‘ਚ ਲੌਂਚ ਕੀਤਾ ਸੀ। ਕੰਪਨੀ ਆਪਣੀ ਐਮ ਸੀਰੀਜ਼ ਨੂੰ ਆਨਲਾਈਨ ਵੇਚ ਰਹੀ ਹੈ। ਦੋਵੇਂ ਗੈਲੇਕਸੀ M10-M20 ਦੀ ਪਹਿਲੀ ਸੇਲ ਕੁਝ ਹੀ ਮਿੰਟਾਂ ‘ਚ ਆਊਟ ਆਫ ਸਟੌਕ ਹੋ ਗਏ।
ਅੱਜ ਇਸ ਫੋਨ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਫੋਨ 12 ਵਜੇ ਤੋਂ ਬਾਅਦ ਐਮਜੌਨ ਇੰਡੀਆ ‘ਤੇ ਸ਼ੁਰੂ ਕਰ ਸਕਦੇ ਹੋ। ਕੰਪਨੀ ਪਹਿਲਾਂ ਹੀ ਦੱਸ ਚੁੱਕੀ ਹੈ ਕਿ ਫੋਨ ਦਾ ਲਿਮਟਿਡ ਸਟਾਕ ਹੈ। ਹੁਣ ਤੁਸੀਂ ਜਾਣੋ ਫੋਨਾਂ ‘ਤੇ ਕਿਹੜੇ ਆਫਰ ਮਿਲ ਰਹੇ ਹਨ।
ਸੈਮਸੰਗ ਗੈਲੇਕਸੀ ਐਮ10 ਦੋ ਵੈਰੀਅੰਟ ‘ਚ ਆਉਂਦਾ ਹੈ ਜੋ 2 ਜੀਬੀ ਤੇ 3 ਜੀਬੀ ਰੈਮ ਤੇ 16 ਜੀਬੀ ਤੇ 32 ਜੀਬੀ ਸਟੋਰੇਜ ਦੇ ਨਾਲ ਆਉਂਦਾ ਹੈ। ਦੋਵੇਂ ਵੈਰੀਅੰਟ ਦੀ ਕੀਮਤ 7,990 ਰੁਪਏ ਤੇ 8,990 ਰੁਪਏ ਹੈ। ਗੈਲੇਕਸੀ ਐਮ10 ਦੀ ਕੀਮਤ 10,990 ਰੁਪਏ ‘ਚ ਤੁਸੀਂ 3ਜੀਬੀ ਤੇ 32ਜੀਬੀ ਸਟੋਰੇਜ ਫੋਨ ਤੇ 12,990 ਰੁਪਏ ‘ਚ 4ਜੀਬੀ ਤੇ 64 ਜੀਬੀ ਵੈਰੀਅੰਟ ਫੋਨ ਨੂੰ ਖਰੀਦ ਸਕਦੇ ਹੋ।