ਨਵੀਂ ਦਿੱਲੀ: ਐਂਡ੍ਰੌਇਡ ਫੋਨ ਨੂੰ ਹੈਕ ਕਰਨ ਲਈ ਹੈਕਰ ਹਮੇਸ਼ਾ ਨਵੇਂ-ਨਵੇਂ ਤਰੀਕਿਆਂ ਦੀ ਤਲਾਸ਼ ਵਿੱਚ ਰਹਿੰਦੇ ਹਨ। ਫੋਨ ਵਿੱਚ ਯੂਜ਼ਰ ਦੀ ਨਿੱਜੀ ਜਾਣਕਾਰੀ ਸ਼ਾਮਲ ਹੁੰਦੀ ਹੈ। ਹੁਣ ਗੂਗਲ ਨੇ ਇੱਕ ਨਵੇਂ ਬਗ ਦਾ ਖ਼ੁਲਾਸਾ ਕੀਤਾ ਹੈ। ਇਸ ਦੀ ਮਦਦ ਨਾਲ ਹੈਕਰ ਆਸਾਨੀ ਨਾਲ ਤੁਹਾਡਾ ਫੋਨ ਹੈਕ ਕਰ ਸਕਦੇ ਹਨ।

ਦਰਅਸਲ ਜੇ ਤੁਹਾਡੇ ਫੋਨ ਵਿੱਚ ਕਿਸੇ ਵਿਅਕਤੀ, ਜਾਨਵਰ ਜਾਂ ਕੋਈ ਹੋਰ ਮੀਮ ਦੇ ਫੋਨੋ ਆਉਂਦੀ ਹੈ ਜਿਸ ਦਾ ਫਾਈਲ ਫਾਰਮੈਟ .PNG ਹੈ ਤਾਂ ਇਹ ਫਾਈਲ ਤੁਹਾਡੇ ਐਂਡ੍ਰੌਇਡ ਫੋਨ ਨੂੰ ਹੈਕ ਕਰਵਾ ਸਕਦੀ ਹੈ। ਹਾਲਾਂਕਿ ਇਹ ਨਹੀਂ ਕਿਹਾ ਜਾ ਰਿਹਾ ਕਿ ਸਾਰੇ PNG ਫਾਈਲਾਂ ਐਂਡ੍ਰੌਇਡ ਫੋਨ ਲਈ ਖ਼ਤਰਨਾਕ ਹਨ ਪਰ ਇਸ ਦੀ ਮਦਦ ਨਾਲ ਐਂਡ੍ਰੌਇਡ ਵਰਜਨ 7.0 ਤੋਂ ਲੈ ਕੇ 9.0 ਵਰਜਨ ਤਕ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ।

ਗੂਗਲ ਨੇ ਆਪਣੇ ਲੇਟੇਸਟ ਫਰਵਰੀ ਐਂਡ੍ਰੌਇਡ ਸਕਿਉਰਟੀ ਪੈਚ ਵਿੱਚ ਇਸ ਬਗ ਸਬੰਧੀ ਜਾਣਕਾਰੀ ਦਿੱਤੀ ਹੈ। ਗੂਗਲ ਦਾ ਕਹਿਣਾ ਹੈ ਕਿ ਜੇ ਇਹ ਗਲਤੀ ਨਾਲ ਵੀ ਤੁਹਾਡੇ ਫੋਨ ਅੰਦਰ ਆ ਜਾਏ ਤਾਂ ਹੈਕਰਾਂ ਕੋਲ ਤੁਹਾਡੀ ਸਾਰੀ ਜਾਣਕਾਰੀ ਦਾ ਐਕਸੈੱਸ ਆ ਜਾਏਗਾ।