ਕਿਵੇਂ ਹੁੰਦੀ ATM ਸਕੀਮਿੰਗ
ਦਰਅਸਲ ਹੈਕਰ ਸਕੀਮਿੰਗ ਨੂੰ ਅੰਜਾਮ ਦੇਣ ਲਈ ATM ਮਸ਼ੀਨ ਦੇ ਕਾਰਡ ਸਲੌਟ ਅੰਦਰ ਸਕੀਮਰ ਨਾਂ ਦਾ ਡਿਵਾਈਸ ਲਾ ਦਿੰਦੇ ਹਨ। ਇਸ ਸਕੀਮਰ ਦੀ ਮਦਦ ਨਾਲ ਕਾਰਡ ਦੀ ਮੈਗਨੈਟਿਕ ਸਟ੍ਰਿਪ ਤੋਂ ਸਾਰੀ ਜਾਣਕਾਰੀ ਚੋਰੀ ਕਰ ਲਈ ਜਾਂਦੀ ਹੈ। ਇਸ ਦੇ ਨਾਲ ਹੀ ਹੈਕਰ ATM ਦੇ ਕੀਪੈਡ ਉੱਪਰ ਇੱਕ ਕੈਮਰਾ ਲਾ ਦਿੰਦੇ ਹਨ। ਇਸ ਤੋਂ ਉਨ੍ਹਾਂ ਨੂੰ ATM ਯੂਜ਼ਰ ਦੇ ਪਿਨ ਸਬੰਧੀ ਸਾਰੀ ਜਾਣਕਾਰੀ ਮਿਲ ਜਾਂਦੀ ਹੈ। ਇਸ ਦੇ ਇਲਾਵਾ ATM ਦੇ ਕੀਪੈਡ ’ਤੇ ਪਤਲੀ ਫਿਲਮ ਲਾ ਲਈ ਜਾਂਦੀ ਹੈ ਜਿਸ ਤੋਂ ਕੀਪੈਡ ’ਤੇ ਉਂਗਲੀ ਦੇ ਨਿਸ਼ਾਨ ਲੱਗ ਜਾਂਦੇ ਹਨ। ਇਸ ਸਾਰੀ ਜਾਣਕਾਰੀ ਦੀ ਮਦਦ ਨਾਲ ਹੈਕਰ ਕਲੋਨ ਤਿਆਰ ਕਰ ਲੈਂਦੇ ਹਨ ਤੇ ਗਾਹਕ ਦੇ ਖ਼ਾਤੇ ਨਾਲ ਹੇਰ-ਫੇਰ ਕਰਦੇ ਹਨ।
ਬੈਂਕ ਦੀ ਚੇਤਾਵਨੀ ਮੁਤਾਬਕ ਏਟੀਐਮ ਤੋਂ ਪੈਸੇ ਕਢਵਾਉਂਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖ ਕੇ ਫਰਾਡ ਤੋਂ ਬਚਿਆ ਜਾ ਸਕਦਾ ਹੈ-
- ਜਦੋਂ ਵੀ ਏਟੀਐਮ ਜਾਓ ਤਾਂ ਧਿਆਨ ਰੱਖੋ ਕਿ ਕੈਮਰਾ ਕਿੱਥੇ ਲੱਗਾ ਹੈ। ਜੇ ਕੈਮਰਾ ਅਜਿਹਾ ਥਾਂ ਲੱਗਾ ਹੈ ਜਿੱਥੋਂ ਕੀਪੈਡ ਦਿੱਸਦਾ ਹੈ ਤਾਂ ਉੱਥੋਂ ਪੈਸੇ ਨਾ ਕਢਵਾਓ।
- ਜੇਕਰ ਏਟੀਐਮ ਦਾ ਕਾਰਡ ਸਲੌਟ (ਜਿਸ ਥਾਂ ATM ਕਾਰਡ ਲਾਇਆ ਜਾਂਦਾ ਹੈ) ਆਮ ਨਾਲੋਂ ਜ਼ਿਆਦਾ ਲੰਮਾ ਜਾਂ ਢਿੱਲਾ ਲੱਗੇ ਤਾਂ ਪੈਸੇ ਨਾ ਕਢਵਾਓ।
- ATM ਤੋਂ ਪੈਸੇ ਕਢਵਾਉਂਦੇ ਸਮੇਂ ਕੀਪੈਡ ਨੂੰ ਆਪਣੇ ਹੱਥ ਨਾਲ ਲੁਕਾ ਲਓ।
- ਪੈਸੇ ਕੱਢਣ ਬਾਅਦ ATM ਰਸੀਦ ਨੂੰ ਇੱਧਰ-ਉੱਧਰ ਨਾ ਸੁੱਟੋ।
- ਪੈਸੇ ਕੱਢਣ ਬਾਅਦ ਜੇ ਹੋ ਸਕੇ ਤਾਂ ਫੋਨ ’ਤੇ ਕੈਸ਼ ਵਿਦਡ੍ਰਾਅਲ ਦਾ ਮੈਸੇਜ ਆਉਣ ਤਕ ਉਡੀਕ ਕਰੋ।
- ਜੇ ਲੱਗੇ ਕਿ ਤੁਹਾਡੇ ATM ਦੀ ਜਾਣਕਾਰੀ ਲੀਕ ਹੋ ਗਈ ਹੈ ਤਾਂ ਤੁਰੰਤ ਬੈਂਕ ਨੂੰ ਇਸ ਬਾਰੇ ਜਾਣਕਾਰੀ ਦਿਓ।
- ਕਾਰਡ ਗੁਆਚ ਜਾਣ ’ਤੇ ਫੌਰਨ ਬੈਂਕ ਨੂੰ ਇਸ ਦੀ ਜਾਣਕਾਰੀ ਦਿਉ।