ਪਿਆਰ ਕਰਨ ਵਾਲਿਆਂ ਨੂੰ ਐਪਲ ਦਾ ਵੱਡਾ ਤੋਹਫਾ
ਏਬੀਪੀ ਸਾਂਝਾ | 11 Feb 2019 01:43 PM (IST)
ਨਵੀਂ ਦਿੱਲੀ: ਫਰਵਰੀ ਦਾ ਮਹੀਨਾ ਵੱਖ-ਵੱਖ ਤਰ੍ਹਾਂ ਦੇ ਤੋਹਫੇ ਦੇ ਕੇ ਪਿਆਰ ਦਾ ਇਜ਼ਹਾਰ ਕਰਨ ਲਈ ਜਾਣਿਆ ਜਾਂਦਾ ਹੈ। 7 ਫਰਵਰੀ ਤੋਂ ਪਿਆਰ ਦਾ ਹਫਤਾ ਸ਼ੁਰੂ ਹੋ ਜਾਂਦਾ ਹੈ ਤੇ 14 ਫਰਵਰੀ ਤਕ ਚੱਲਦਾ ਹੈ। ਅਜਿਹੇ ‘ਚ ਹਰ ਕੰਪਨੀ ਆਪਣੇ ਪ੍ਰੋਡਕਟਸ ‘ਚ ਭਾਰੀ ਡਿਸਕਾਉਂਟ ਦਿੰਦੀਆਂ ਹਨ। ਐਪਲ ਨੇ ਵੀ ਕੁਝ ਅਜਿਹਾ ਹੀ ਕੀਤਾ ਹੈ। ਜੀ ਹਾਂ, ਫੋਨ ਦੀ ਫੇਮਸ ਕੰਪਨੀ ਐਪਲ ਆਪਣੇ ਪ੍ਰੋਡਕਟ ਆਈਫੋਨ XR ‘ਤੇ ਭਾਰੀ ਡਿਸਕਾਊਂਟ ਦੇ ਰਿਹਾ ਹੈ। ਮੁੰਬਈ ਦੇ ਮਹੇਸ਼ ਟੈਲੀਕਾਮ ਮੁਤਾਬਕ 64 ਜੀਬੀ ਵੈਰੀਅੰਟ ਵਾਲੇ ਮਾਡਲ ਦੀ ਕੀਮਤ 70,500 ਰੁਪਏ ਕੀਤੀ ਗਈ ਹੈ ਜਦਕਿ ਇਸ ਦਾ 128 ਜੀਬੀ ਤੇ 256 ਜੀਬੀ 75,500 ਤੇ 85,900 ਰੁਪਏ ਤੈਅ ਕੀਤੀ ਗਈ ਹੈ। ਫੋਨ ਦੀ ਕੀਮਤਾਂ ਨੂੰ ਔਫੀਸ਼ੀਅਲ ਨਹੀਂ ਕੀਤਾ ਗਿਆ ਯਾਨੀ ਇਸ ਆਫਰ ਦਾ ਫਾਇਦਾ ਕੁਝ ਆਫਲਾਈਨ ਰਿਟੇਲਰਸ ‘ਤੇ ਵੀ ਮਿਲ ਸਕਦਾ ਹੈ। ਜੇਕਰ ਦੇਖਿਆ ਜਾਵੇ ਤਾਂ ਆਈਫੋਨ XR ਦੀ ਕੀਮਤਾਂ ‘ਚ 6400 ਰੁਪਏ ਦੀ ਕਮੀ ਕੀਤੀ ਹੈ।