ਚੰਡੀਗੜ੍ਹ: ਅੱਜਕਲ੍ਹ ਐਪ ਬਾਜ਼ਾਰ ਵਿੱਚ ਕਈ ਤਰ੍ਹਾਂ ਦੀਆਂ ਐਪਸ ਆ ਚੁੱਕੀਆਂ ਹਨ। ਇਨ੍ਹਾਂ ਵਿੱਚੋਂ ਕੁਝ ਐਪਸ ਤੁਹਾਡੇ ਫੋਨ ਦੀ ਸਟੋਰੇਜ਼ ਲਈ ਵੱਡਾ ਸੰਕਟ ਬਣ ਜਾਂਦੀਆਂ ਹਨ। ਦੱਸ ਦੇਈਏ ਕਿ ਫੇਸਬੁੱਕ ਤੇ ਇੰਸਟਾਗ੍ਰਾਮ ਵਰਗੀਆਂ ਐਪਸ ਤੁਹਾਡੇ ਫੋਨ ਦੀ ਸਟੋਰੇਜ ਦੇ ਨਾਲ-ਨਾਲ ਰੈਮ ਵੀ ਖਿੱਚਦੀਆਂ ਹਨ। ਜਿਸ ਕਰਕੇ ਫੋਨ ਦੀ ਸਪੀਡ ਥੋੜੀ ਮੱਠੀ ਪੈ ਜਾਂਦਾ ਹੈ।
ਫੋਨ ਵਿੱਚ ਜ਼ਿਆਦਾ ਐਪਸ ਰੱਖਣ ਨਾਲ ਅਕਸਰ ਸਟੋਰੇਜ ਦੀ ਦਿੱਕਤ ਹੋ ਜਾਂਦੀ ਹੈ ਜਿਸ ਕਰਕੇ ਹੁਣ ਸਮਾਰਟਫੋਨ ਵੀ 6GB ਤੇ 8GB ਰੈਮ ਨਾਲ ਲਾਂਚ ਕੀਤੇ ਜਾ ਰਹੇ ਹਨ। ਇਸ ਲਈ ਜੇ ਤੁਸੀਂ ਸਮਾਰਟਫੋਨ ਖਰੀਦਣਾ ਹੈ ਤਾਂ ਸਭ ਤੋਂ ਪਹਿਲਾਂ ਉਸ ਦੀ ਰੈਮ ਚੈੱਕ ਕਰ ਲਉ ਪਰ ਜੇ ਤੁਹਾਨੂੰ ਐਪਸ ਦੀ ਵਜ੍ਹਾ ਕਰਕੇ ਸਟੋਰੇਜ ਵਿੱਚ ਦਿੱਕਤ ਆਉਂਦੀ ਹੈ ਤਾਂ ਤੁਸੀਂ ਐਪਸ ਨੂੰ ਰੀਸਟਾਰਟ ਕਰ ਦਿੰਦੇ ਹੋ ਜਾਂ ਉਸ ਨੂੰ ਅਨਇੰਸਟਾਲ ਕਰ ਦਿੰਦੇ ਹੋ। ਹੇਠਾਂ ਕੁਝ ਐਪਸ ਦਿੱਤੀਆਂ ਗਈਆਂ ਹਨ ਜੋ ਤੁਹਾਡੇ ਫੋਨ ਨੂੰ ਮੱਠਾ ਕਰ ਦਿੰਦੀਆਂ ਹਨ।
• ਸਭ ਤੋਂ ਪਹਿਲਾਂ ਫੋਨ ਦੀਆਂ ਸੈਟਿੰਗਜ਼ ਵਿੱਚ ਜਾਓ।
• ਸਕ੍ਰੋਲ ਕਰਕੇ ਮੈਮਰੀ ਸੈਟਿੰਗਜ਼ ਵਿੱਚ ਜਾਓ।
• ਇੱਥੋਂ ਪਤਾ ਚੱਲੇਗਾ ਕਿ ਕਿਹੜੀ ਐਪ ਕਿੰਨੀ ਸਟੋਰੇਜ ਲੈ ਰਹੀ ਹੈ। ਇਨ੍ਹਾਂ ਵਿੱਚ ਸਿਰਫ ਇੰਟਰਨ ਸਟੋਰੇਜ ਹੀ ਸ਼ਾਮਲ ਹੋਏਗਾ।
• ਇਸ ਪਿੱਛੋਂ ਮੈਮਰੀ ਤੇ ਮੈਮਰੀ ਦਾ ਇਸਤੇਮਾਲ ਕਰਨ ਵਾਲੇ ਐਪਸ ’ਤੇ ਕਲਿੱਕ ਕਰੋ।
• ਇਹ ਤੁਹਾਨੂੰ ਰੈਮ ਦਾ ਪੂਰਾ ਵੇਰਵਾ ਦਏਗਾ ਜਿੱਥੋਂ ਪਤਾ ਚੱਲੇਗਾ ਕਿ ਕਿਹੜੀ ਐਪ ਸਭ ਤੋਂ ਵੱਧ ਥਾਂ ਘੇਰ ਰਹੀ ਹੈ।
ਹੁਣ ਇਸ ਜਾਣਕਾਰੀ ਦੇ ਆਧਾਰ ’ਤੇ ਤੁਸੀਂ ਉਸ ਐਪ ਨੂੰ ਅਨਇੰਸਟਾਲ ਜਾਂ ਰੀਸਟਰਾਟ ਕਰ ਸਕਦੇ ਹੋ। ਜੇ ਤੁਹਾਡੇ ਫੋਨ ਦੀ ਇੰਟਰਨਲ ਸਟੋਰੇਜ ਫੁੱਲ ਹੋ ਗਈ ਹੈ ਤਾਂ ਤੁਹਾਡਾ ਫੋਨ ਸਲੋਅ ਹੋਏਗਾ। ਇਸ ਲਈ ਹਮੇਸ਼ਾ ਆਪਣੇ ਫੋਨ ਦੀ ਸਟੋਰੇਜ ਖਾਲੀ ਰੱਖੋ। ਇਸ ਨਾਲ ਤੁਹਾਡਾ ਫੋਨ ਵੀ ਤੇਜ਼ ਚੱਲੇਗਾ ਤੇ ਰੋਜ਼ਾਨਾ ਫੋਨ ਰੀਸਟਾਰਟ ਕਰਨ ਦੀ ਲੋੜ ਨਹੀਂ ਪਏਗੀ।