ਨਵੀਂ ਦਿੱਲੀ: ਮਹਿਲਾ ਸਸ਼ਕਤੀਕਰਨ ‘ਤੇ ਫੋਕਸ ਕਰਦੇ ਹੋਏ ਬੁੱਧਵਾਰ ਨੂੰ ਫੇਸਬੁਕ ਨੇ ਭਾਰਤ ‘ਚ ਪੰਜ ਸੂਬਿਆਂ ‘ਚ ਡਿਜੀਟਲ ਸਕੀਲਿੰਗ ਇਨੀਸ਼ੀਏਟਿਵ ਨੂੰ ਲੌਂਚ ਕੀਤਾ। ਇਸ ਤਹਿਤ ਆਦੀਵਾਸੀ ਕੁੜੀਆਂ ਨੂੰ ਡਿਜੀਟਲ ਸਕਿਲਸ ‘ਚ ਟ੍ਰੇਨਿੰਗ ਕੀਤੀ ਜਾ ਰਹੀ ਹੈ ਤਾਂ ਜੋ ਪਿੰਡ ਪੱਧਰ ‘ਤੇ ਉਹ ਆਪਣੇ ਸਮੂਹ ‘ਚ ਡਿਜੀਟਲ ਯੰਗ ਲੀਡਰਸ ਬਣ ਸਕਣ।


ਇਸ ਮੁਹਿੰਮ ਦਾ ਨਾਂ GOAL ਯਾਨੀ Going Online As Leaders ਹੈ। ਇਸ ਦੇ ਤਹਿਤ ਪਛਮੀ ਬੰਗਾਲ, ਮਹਾਰਾਸ਼ਟਰ, ਓਡੀਸ਼ਾ, ਝਾਰਖੰਡ ਅਤੇ ਮੱਧ ਪ੍ਰਦੇਸ਼ ਦੀ ਕੁੜੀਆਂ ਨੂੰ ਡਿਜੀਟਲ ਲਿਟ੍ਰੇਸੀ, ਲਾਈਫ ਸਕੀਲ, ਲੀਡਰਸ਼ੀਪ ਅਤੇ ਹੋਰ ਦੂਜੀਆਂ ਚੀਜ਼ਾਂ ਸਿਖਾਈ ਜਾਣਗੀਆਂ।

ਆਨ-ਗ੍ਰਾਉਂਡ ਟ੍ਰੇਨਰਸ ਰਾਹੀਂ ਕੁੜੀਆਂ ਨੂੰ ਡਿਜੀਟਲ ਲਿਟ੍ਰੇਸੀ ਉਪਲਬਧ ਕਰਵਾਈ ਜਾਵੇਗੀ। ਇਸ ਤੋਂ ਇਲਾਵਾ 15 ਦਿਨਾਂ ‘ਤੇ ਫੇਸਬੁੱਕ ਜਾਂ ਵ੍ਹੱਟਸਐਪ ਰਾਹੀਂ ਵਪਾਰ, ਸਿੱਖਿਆ, ਸਿਹਤ, ਸਿਆਸਤ ਜਿਹੇ ਵੱਖ-ਵੱਖ ਬੈਕਗ੍ਰਾਊਂਡ ਦੀ 25 ਪ੍ਰਸਿੱਧ ਸ਼ਖ਼ਸੀਅਤਾਂ ਹਰ ਚਾਰ ਕੁੜੀਆਂ ਨੂੰ ਆਪਣੇ ਵਿਚਾਰ ਦੇਣਗੀਆਂ।

ਇਸ ਮੁਹਿੰਮ ਤਹਿਤ ਉਨ੍ਹਾਂ ਕੁੜੀਆਂ ‘ਤੇ ਖਾਸ ਫੋਕਸ ਕੀਤਾ ਜਾਣਾ ਹੈ ਜਿਨ੍ਹਾਂ ਨੇ ਪੈਸਿਆਂ ਦੀ ਤੰਗੀ ਕਰਕੇ ਸਕੂਲ ਛੁੱਟ ਗਿਆ ਸੀ। ਉਮੀਦਵਾਰਾਂ ਦੀ ਉਮਰ 18 ਸਾਲ ਤੋਂ ਜ਼ਿਆਦਾ ਹੋਣੀ ਚਾਹਿਦੀ ਹੈ ਅਤੇ ਉਸ ਦਾ ਆਦੀਵਾਸੀ ਮੂਲ ਦਾ ਹੋਣਾ ਵੀ ਜ਼ਰੂਰੀ ਹੈ।