ਨਵੀਂ ਦਿੱਲੀ: ਸਮਾਰਟਫੋਨ ਕੰਪਨੀ ਸੈਮਸੰਗ ਨੇ ਗੈਲੇਕਸੀ ਐਮ10 ਅਤੇ ਐਮ20 ਸੀਰੀਜ਼ ਦੇ ਨਾਲ ਬਾਜ਼ਾਰ ‘ਚ ਜ਼ਬਰਦਸਤ ਦਸਤੱਕ ਦਿੱਤੀ ਹੈ। ਕੰਪਨੀ ਇੱਕ ਵਾਰ ਫੇਰ ਤੋਂ ਇਸੇ ਸੀਰੀਜ਼ ਦੇ ਅਗਲੇ ਸਮਾਰਟਫੋਨ ਨੂੰ ਰਿਲੀਜ਼ ਕਰਨ ਦੀ ਤਿਆਰੀ ਕਰ ਰਹੀ ਹੈ। ਇਹ ਐਮ ਸੀਰੀਜ਼ ਦਾ ਐਮ30 ਫੋਨ ਹੋਵੇਗਾ।


ਖ਼ਬਰਾਂ ਨੇ ਕਿ ਇਸ ਫੋਨ ‘ਚ ਤਿੰਨ ਕੈਮਰੇ ਹੋਣਗੇ। ਜਿਸ ਦੀ ਬੈਟਰੀ 5000ਐਮਏਐਚ ਦੀ ਹੋਵੇਗੀ। ਫੋਨ ਦੇ ਹੋਰ ਫੀਚਰਾਂ ਦੀ ਗੱਲ ਕਰੀਏ ਤਾਂ ਇਸ ‘ਚ 6.38 ਇੰਚ ਦਾ ਡਿਸਪਲੇ, 2220x1080 ਪਿਕਸਲ ਦਾ ਰੈਜਲੂਸ਼ਨ ਰਹੇਗਾ। ਫੋਨ ‘ਚ ਪਿੱਛੇ ਤਿੰਨ ਕੈਮਰੇ ਹੋਣਗੇ ਜੋ 13 ਮੈਗਾਪਿਕਸਲ ਅਤੇ ਪੰਜ ਮੈਗਾਪਿਕਸਲ ਦੇ ਦੋ ਕੈਮਰੇ ਹੋਣਗੇ। ਸੈਲਫੀ ਦੇ ਲਈ ਫੋਨ ‘ਚ 16 ਮੈਗਾਪਿਕਸਲ ਦਾ ਕੈਮਰਾ ਹੋਵੇਗਾ।



ਫੋਨ ਇਸ ਮਹੀਨੇ ਦੇਸ਼ ‘ਚ ਲੌਂਚ ਹੋ ਸਕਦਾ ਹੈ। ਇਸ ਦੇ ਨਾਲ ਹੀ ਇਹ ਗੈਲਕਸੀ ਐਮ ਸੀਰੀਜ਼ ਦਾ ਸਭ ਤੋਂ ਮਹਿੰਗਾ ਫੋਨ ਹੋਵੇਗਾ। ਜਿਸ ਦੀ ਕੀਮਤ ਬਾਰੇ ਅਜੇ ਖੁਲਾਸਾ ਨਹੀਂ ਹੋਇਆ। ਸੈਮਸੰਗ ਨੇ ਐਮ10 ਅਤੇ ਐਮ20 ਦੀ ਵਿਕਰੀ ਆਨ-ਲਾਈਨ ਸਾਈਟ ਐਮਜਾਨ ‘ਤੇ ਸ਼ੁਰੂ ਕੀਤੀ ਹੈ।

ਗੈਲੇਕਸੀ ਐਮ ਸੀਰੀਜ਼ ਦੇ ਫੋਨ ਦੀ ਹੁਣ ਤਕ ਦੋ ਸੇਲ ਹੋ ਚੁੱਕੀ ਹੈ। ਜਿਸ ‘ਚ ਮਿੰਟਾਂ ‘ਚ ਸਾਰੇ ਪੋਨ ਵਿੱਕ ਗਏ। ਜੋ ਇਹ ਫੋਨ ਪਹਿਲਾਂ ਖਰੀਦ ਨਹੀਂ ਸਕੇ ਉਹ ਫੋਨ ਫੇਰ ਤੋਂ 112 ਫਰਵਰੀ ਨੂੰ ਖਰੀਦ ਸਕਦੇ ਹਨ। ਇਹ ਸੇਲ 12 ਵਜੇ ਸ਼ੁਰੂ ਹੋਵੇਗੀ।