ਚੰਡੀਗੜ੍ਹ: ਏਅਰਟੈਲ ਨੇ ਸਤੰਬਰ ਦੇ ਮਹੀਨੇ 6 ਸਮਾਰਟ ਰਿਚਾਰਜ ਪ੍ਰੀਪੇਡ ਪਲਾਨ ਲਾਂਚ ਕੀਤੇ ਸੀ ਜਿਸ ਦੀ ਸ਼ੁਰੂਆਤੀ ਕੀਮਤ 25 ਰੁਪਏ ਤੋਂ ਲੈ ਕੇ 245 ਰੁਪਏ ਤਕ ਸੀ। ਇਹ ਪਲਾਨ 28 ਤੋਂ 84 ਦਿਨਾਂ ਦੀ ਮਿਆਦ ਵਾਲੇ ਹਨ ਜਿਨ੍ਹਾਂ ਵਿੱਚ 100 MB ਤੋਂ ਲੈ ਕੇ 200 GB ਤਕ ਡੇਟਾ ਮਿਲਦਾ ਸੀ। ਹੁਣ ਏਅਰਟੈਲ ਨੇ 5 ਹੋਰ ਨਵੇਂ ਪ੍ਰੀਪੇਡ ਪਲਾਨ ਬਾਜ਼ਾਰ ’ਚ ਉਤਾਰੇ ਹਨ।

ਇਨ੍ਹਾਂ ਵਿੱਚ ਸਭ ਤੋਂ ਘੱਟ ਕੀਮਤ ਵਾਲਾ ਏਅਰਟੈਲ ਦਾ 34 ਰੁਪਏ ਦਾ ਪਲਾਨ ਹੈ ਜੋ 28 ਦਿਨਾਂ ਦੀ ਵੈਲਡਿਟੀ ਨਾਲ ਆਉਂਦਾ ਹੈ। ਇਸ ਵਿੱਚ ਯੂਜ਼ਰ ਨੂੰ 100MB ਡੇਟਾ ਤੇ 25.66 ਰੁਪਏ ਦਾ ਟਾਕਟਾਈਮ ਮਿਲਦਾ ਹੈ। ਆਊਟਗੋਇੰਗ ਕਾਲਾਂ ਲਈ 2.5 ਪੈਸੇ ਪ੍ਰਤੀ ਸੈਕਿੰਡ ਦੇ ਹਿਸਾਬ ਨਾਲ ਵਸੂਲੇ ਜਾਣਗੇ।

ਇਸ ਤੋਂ ਬਾਅਦ 64 ਰੁਪਏ ਦਾ ਸਮਾਰਟ ਰਿਚਾਰਜ ਪਲਾਨ ਹੈ। ਇਸ ਦੀ ਮਿਆਦ ਵੀ 28 ਦਿਨ ਹੈ ਪਰ ਇਸ ਦੀਆਂ ਆਊਟਗੋਇੰਗ ਕਾਲਾਂ ਉਕਤ ਪਲਾਨ ਨਾਲੋਂ ਸਸਤੀਆਂ ਹਨ। ਇਸ ਪਲਾਨ ਵਿੱਚ 200 MB ਡੇਟਾ ਤੇ 54 ਰੁਪਏ ਦਾ ਟਾਕਟਾਈਮ ਮਿਲਦਾ ਹੈ।

ਇਨ੍ਹਾਂ ਦੇ ਨਾਲ ਹੀ ਇੱਕ ਹੋਰ 94 ਰੁਪਏ ਵਾਲਾ ਪਲਾਨ ਵੀ 28 ਦਿਨਾਂ ਦੀ ਮਿਆਦ ਨਾਲ ਬਾਜ਼ਾਰ ਵਿੱਚ ਉਤਾਰਿਆ ਗਿਆ ਹੈ। ਇਸ ਵਿੱਚ 500 MB ਡੇਟਾ ਤੇ 94 ਰੁਪਏ ਦਾ ਹੀ ਫੁੱਲ ਟਾਕਟਾਈਮ ਮਿਲੇਗਾ। ਹਾਲਾਂਕਿ ਇਹ ਹੋਮ ਨੈਟਵਰਕ ’ਤੇ ਕਾਲ ਕਰਨ ਲਈ ਫਾਇਦੇਮੰਦ ਹੈ ਜਿੱਥੇ ਹਰ ਮਿੰਟ ਲਈ ਸਿਰਫ 30 ਪੈਸੇ ਦੇਣੇ ਪੈਣਗੇ।

ਇਨ੍ਹਾਂ ਤੋਂ ਇਲਾਵਾ 42 ਦਿਨਾਂ ਦੀ ਮਿਆਦ ਨਾਲ 144 ਰੁਪਏ ਦਾ ਪਲਾਨ ਵੀ ਲਾਂਚ ਕੀਤਾ ਗਿਆ ਹੈ। ਇਸ ਪਲਾਨ ਵਿੱਚ ਕਾਲ ’ਤੇ 30 ਪੈਸੇ ਪ੍ਰੀਤ ਮਿੰਟ ਖ਼ਰਚੇ ਜਾਣਗੇ। ਇਸ ਤੋਂ ਬਾਅਦ 244 ਰੁਪਏ ਦਾ ਪਲਾਨ ਆਉਂਦਾ ਹੈ ਜਿਸ ਦੀ ਮਿਆਦ 84 ਦਿਨ ਹੈ। ਇਸ ਵਿੱਚ ਯੂਜ਼ਰ ਨੂੰ 2 GB 3G/4G ਡੇਟਾ ਮਿਲੇਗਾ ਤੇ 30 ਪੈਸੇ ਪ੍ਰਤੀ ਮਿੰਟ ਦੀ ਦਰ ਨਾਲ ਕਾਲਾਂ ਮਿਲਣਗੀਆਂ।