ਚੰਡੀਗੜ੍ਹ: ਜਦੋਂ ਦੀ 5G ਦੇ ਲਾਂਚ ਦੀ ਖ਼ਬਰ ਆਈ ਹੈ, ਹਰ ਪਾਸੇ ਇਸੇ ਦੀਆਂ ਚਰਚਾਵਾਂ ਹੋ ਰਹੀਆਂ ਹਨ। 5G ਨਾਲ ਨਾ ਸਿਰਫ ਇੰਟਰਨੈੱਟ ਨੂੰ ਅਪਗ੍ਰੇਡ ਕੀਤਾ ਜਾਏਗਾ ਬਲਕਿ ਅਗਲੀ ਜਨਰੇਸ਼ਨ ਦੀ ਤਕਨਾਲੋਜੀ ਵਿੱਚ ਵੀ ਵੱਡਾ ਬਦਲਾਅ ਆਏਗਾ। 5G ਨੂੰ ਅਗਲੇ ਸਾਲ ਦੁਨੀਆ ਦੇ ਕਈ ਹਿੱਸਿਆਂ ਵਿੱਚ ਲਾਂਚ ਕੀਤਾ ਜਾਏਗਾ। ਇਸ ਖ਼ਬਰ ਵਿੱਚ ਜਾਣਕਾਰੀ ਦੇਵਾਂਗੇ ਕਿ ਇਹ ਕਿਸ ਤਰ੍ਹਾਂ ਤੁਹਾਡੇ ਲਈ ਫਾਇਦੇਮੰਦ ਹੋਏਗਾ।

ਕੀ ਹੈ 5G?

ਦਰਅਸਲ ਮੋਬਾਈਲ ਉਦਯੋਗ ਹਰ ਸਾਲ ਆਪਣੇ ਨੈੱਟਵਰਕ ਨੂੰ ਬਣਾਉਂਦਾ ਹੈ, ਉਸ ਨੂੰ ਰੀਬਿਲਟ ਵੀ ਕਰਦਾ ਹੈ ਜਿਸ ਨੂੰ ਅਗਲੀ ਜਨਰੇਸ਼ਨ (G) ਕਿਹਾ ਜਾਂਦਾ ਹੈ। 5G, 4G ਦੀ ਅਗਲੀ ਜਨਰੇਸ਼ਨ ਹੈ। 5G ਪਹਿਲਾਂ ਹੀ ਉਪਲੱਬਧ LTE 4G ਨੈਟਵਰਕ ’ਤੇ ਹੀ ਯੂਜ਼ਰਸ ਨੂੰ ਤਿੰਨ ਅੱਪਗਰੇਡ ਦੇਵੇਗਾ। ਇਸ ਨਾਲ ਨੈੱਟਵਰਕ ਵਿੱਚ ਦਿੱਕਤਾਂ ਘਟਣਗੀਆਂ ਤੇ ਫੋਨ ਦੀ ਬੈਟਰੀ ਲਾਈਫ ਵੀ ਵਧੇਗੀ। ਇਸ ਨਾਲ ਫੋਨ ਦੇ ਪਾਵਰ ਯੂਸੇਜ ’ਤੇ ਵੀ ਚੰਗਾ ਅਸਰ ਪਏਗਾ ਤੇ ਵੱਡੀ ਗੱਲ ਇੰਟਰਨੈੱਟ ਦੀ ਸਪੀਡ ਕਾਫ਼ੀ ਹੱਦ ਤਕ ਵਧ ਜਾਏਗੀ।

ਐਵਰੇਜ ਯੂਜ਼ਰ ਨੈੱਟ ਦੀ ਆਮ ਸਪੀਡ ਲਈ 4G ਦਾ ਇਸਤੇਮਾਲ ਕਰਦੇ ਹਨ ਪਰ ਕਿਤੇ ਨਾ ਕਿਤੇ ਇਸ ਤੋਂ ਵੀ ਜ਼ਿਆਦਾ ਸਪੀਡ ਦੀ ਲੋੜ ਪੈਂਦੀ ਹੀ ਹੈ। 5G ਦੀ ਮਦਦ ਨਾਲ ਇਹ ਸਪੀਡ 10,000 Mbps ਤਕ ਪਹੁੰਚ ਜਾਏਗੀ। ਇਸ ਦੇ ਨਾਲ ਹੀ 4G LTE ਵੀ 1000 Mbps ਤੇ 3H 3.1 Mbps ’ਤੇ ਪਹੁੰਚ ਜਾਏਗਾ।

ਕਦੋਂ ਤੇ ਕਿੱਥੇ ਲਾਂਚ ਹੋਏਗਾ 5G ?

2019 ਦੇ ਪਹਿਲੇ ਮੱਧ ’ਚ ਅਮਰੀਕੀ ਟੈਲੀਕਾਮ ਕੈਰੀਅਰ AT ਤੇ T, ਵੈਰੀਜੋਨ, ਸਪ੍ਰਿੰਟ ਤੇ ਟੀ-ਮੋਬਾਈਲ ਦੱਖਣੀ ਕੋਰੀਆ ਤੋਂ ਇਸ ਦੀ ਸ਼ੁਰੂਆਤ ਕਰਨਗੇ ਤੇ ਅਗਲੇ ਸਾਲ ਮਾਰਚ ਦੇ ਮਹੀਨੇ ਤਕ ਇਸ ਨੂੰ ਲਾਂਚ ਕਰ ਦਿੱਤਾ ਜਾਵੇਗਾ। 2019 ਦੇ ਅੰਤ ਵਿੱਚ ਇਹ ਜਾਪਾਨ ਵਿੱਚ ਵੀ ਲਾਂਚ ਕੀਤਾ ਜਾਵੇਗਾ। 2020 ਵਿੱਚ ਚੀਨ ਆਪਣੇ ਕਈ ਸ਼ਹਿਰਾਂ ਵਿੱਚ ਇਸ ਦੀ ਸ਼ੁਰੂਆਤ ਕਰੇਗਾ ਤੇ ਉਸ ਤੋਂ ਬਾਅਦ ਭਾਰਤ ਸਰਕਾਰ ਇਸ ਪ੍ਰੋਜੈਕਟ ਦੀ ਸ਼ੁਰੂਆਤ ਕਰੇਗੀ। 2022 ਵਿੱਚ ਇਸ ਸੇਵਾ ਨੂੰ ਪੂਰੀ ਤਰ੍ਹਾਂ ਭਾਰਤ ਵਿੱਚ ਲਾਗੂ ਕਰ ਦਿੱਤਾ ਜਾਏਗਾ।