ਨਵੀਂ ਦਿੱਲੀ: ਟੈਲੀਕਾਮ ਕੰਪਨੀਆਂ 'ਚ ਡੇਟਾ ਦੀ ਜੰਗ ਜਾਰੀ ਹੈ। ਹੁਣ ਟੈਲੀਕਾਮ ਕੰਪਨੀ ਏਅਰਟੈਲ ਨੇ ਆਪਣੇ ਗਾਹਕਾਂ ਲਈ ਦੋ ਨਵੇਂ ਪਲਾਨ ਪੇਸ਼ ਕੀਤੇ ਹਨ। ਏਅਰਟੈਲ ਨੇ ਇਹ ਪਲਾਨ ਜੀਓ ਨੂੰ ਟੱਕਰ ਦੇਣ ਲਈ ਲਾਂਚ ਕੀਤੇ ਹਨ। ਹਾਲ ਹੀ 'ਚ ਜੀਓ ਨੇ ਆਪਣੇ ਪਲਾਨ ਮਹਿੰਗੇ ਕਰ ਦਿੱਤੇ ਹਨ। ਇਸ ਲਈ ਏਅਰਟੈਲ ਕੋਲ ਗਾਹਕਾਂ ਨੂੰ ਆਪਣੇ ਵੱਲ ਖਿੱਚਣ ਦਾ ਇਹ ਚੰਗਾ ਵੇਲਾ ਹੈ। ਏਅਰਟੈਲ ਦਾ ਪਹਿਲਾ ਪਲਾਨ ਆਪਣੇ ਪੋਸਟਪੇਡ ਗਾਹਕਾਂ ਲਈ ਹੈ। 499 ਰੁਪਏ ਵਾਲੇ ਇਸ ਪਲਾਨ 'ਚ ਅਣਲਿਮਟਿਡ ਕਾਲਿੰਗ ਤੇ ਨੈਸ਼ਨਲ ਰੋਮਿੰਗ ਫਰੀ ਹੈ। ਇਸ ਤੋਂ ਇਲਾਵਾ ਲੋਕਲ-ਐਸਟੀਡੀ ਕਾਲਿੰਗ ਵੀ ਪੂਰੀ ਤਰ੍ਹਾਂ ਫਰੀ ਹੈ। ਡੇਟਾ ਦੀ ਗੱਲ ਕਰੀਏ ਤਾਂ ਇਸ ਪਲਾਨ 'ਚ ਕੰਪਨੀ 20 ਜੀਬੀ ਡਾਟਾ ਦੇ ਰਹੀ ਹੈ। ਇਸ ਨੂੰ ਜੀਓ ਨੂੰ ਟੱਕਰ ਦੇ ਮਕਸਦ ਨਾਲ ਲਾਂਚ ਕੀਤਾ ਗਿਆ ਹੈ। ਪਿੱਛੇ ਜਿਹੇ ਜੀਓ ਨੇ ਆਪਣਾ ਡੇਟਾ ਪਲਾਨ ਮਹਿੰਗਾ ਕੀਤਾ ਹੈ। ਇਸ ਲਈ ਏਅਰਟੈਲ ਕੋਲ ਇਸ ਦਾ ਲਾਹਾ ਲੈਣ ਦਾ ਸਮਾਂ ਹੈ। ਏਅਰਟੈਲ ਨੇ ਨਾ ਸਿਰਫ ਪੋਸਟਪੇਡ ਕਸਟਮਰਾਂ ਲਈ ਪਲਾਨ ਲਾਂਚ ਕੀਤਾ ਹੈ ਜਦਕਿ ਪ੍ਰੀਪੇਡ ਗਾਹਕਾਂ ਵੱਲ ਵੀ ਏਅਰਟੈਲ ਦੀ ਪੂਰੀ ਨਜ਼ਰ ਹੈ। ਇਹ ਪਲਾਨ 448 ਰੁਪਏ ਦਾ ਹੈ। ਇਸ 'ਚ ਫਰੀ ਅਨਲਿਮਟਿਡ ਨੈਸ਼ਨਲ ਲੋਕਲ ਕਾਲਿੰਗ ਤੇ 70 ਜੀਬੀ ਡਾਟਾ ਮਿਲ ਰਿਹਾ ਹੈ। ਇਹ ਦੇਸ਼ ਭਰ ਦੇ ਸਾਰੇ ਗਾਹਕਾਂ ਲਈ ਹੈ।