ਪ੍ਰਦੂਸ਼ਣ ਸਿਖਰਾਂ 'ਤੇ ਵੇਖ ਸ਼ਿਓਮੀ ਨੇ 'ਏਅਰ ਪਿਊਰੀਫਾਇਰ' ਦੀ ਕੀਮਤ ਘਟਾਈ
ਏਬੀਪੀ ਸਾਂਝਾ | 09 Nov 2017 04:34 PM (IST)
ਪ੍ਰਤੀਕਾਤਮਕ ਤਸਵੀਰ
ਨਵੀਂ ਦਿੱਲੀ: ਐਨ.ਸੀ.ਆਰ. ਵਿੱਚ ਛਾਈ ਹੋਈ ਧੁੰਦ ਕਾਰਨ ਲੋਕਾਂ ਦਾ ਸਾਹ ਲੈਣਾ ਮੁਸ਼ਕਲ ਹੋ ਗਿਆ ਹੈ। ਲੋਕਾਂ ਦੀ ਸਾਫ ਹਵਾ ਦੀ ਜ਼ਰੂਰਤ ਤੇ ਆਪਣੀ ਵਿਕਰੀ ਦਾ ਖਿਆਲ ਕਰਦਿਆਂ ਸ਼ਿਓਮੀ ਨੇ ਹੋਰਾਂ ਕੰਪਨੀਆਂ ਨਾਲੋਂ ਬਾਜ਼ੀ ਮਾਰ ਲਈ ਹੈ। ਕੰਪਨੀ ਆਪਣੇ ਏਅਰ ਪਿਊਰੀਫਾਇਰ 'ਤੇ 1000 ਰੁਪਏ ਦੀ ਛੋਟ ਦੇ ਰਹੀ ਹੈ। [embed]https://twitter.com/manukumarjain/status/928228703649243137[/embed] ਸ਼ਿਓਮੀ ਆਪਣੇ ਏਅਰ ਪਿਊਰੀਫਾਇਰ 2 ਨੂੰ ਹੁਣ 8,999 ਰੁਪਏ ਦੇ ਹਿਸਾਬ ਨਾਲ ਵੇਚੇਗੀ। ਕੰਪਨੀ ਦੇ ਪ੍ਰਬੰਧਕੀ ਨਿਰਦੇਸ਼ਕ ਮਨੂੰ ਕੁਮਾਰ ਜੈਨ ਨੇ ਟਵੀਟ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਹੈ। ਹਵਾ ਸ਼ੁੱਧ ਕਰਨ ਵਾਲੀ ਇਸ ਮਸ਼ੀਨ ਦੀ ਗੱਲ ਕਰੀਏ ਤਾਂ ਇਸ ਵਿੱਚ ਤੀਹਰੀ ਝਿੱਲੀ ਵਾਲੀ ਤਕਨਾਲੋਜੀ ਵਰਤੀ ਗਈ ਹੈ, ਜੋ ਵਧੇਰੇ ਬਾਰੀਕ ਤਰੀਕੇ ਨਾਲ ਹਵਾ ਨੂੰ ਛਾਣਦਾ ਹੈ। ਸਲੰਡਰਨੁਮਾ ਇਹ ਮਸ਼ੀਨ ਆਪਣੇ ਆਕਾਰ ਦੇ ਹਿਸਾਬ ਨਾਲ 360 ਡਿਗਰੀ ਤੋਂ ਹਵਾ ਖਿੱਚਣ ਦੇ ਕਾਬਲ ਹੈ। ਇਸ ਵਿੱਚ PET ਪ੍ਰੀ-ਫਿਲਟਰ, EFA ਫਿਲਟਰ ਤੇ ਐਕਟੀਵੇਟਿਡ ਕਾਰਬਨ ਫਿਲਟਰ ਨਾਂ ਦੀ ਤਿੰਨ ਪੜਾਅ ਵਾਲੀ ਛਾਨਣੀ ਹੈ। ਇਸ ਨੂੰ ਕੰਪਨੀ ਦੀ ਵੈਬਸਾਈਟ ਜਾਂ ਐਪ 'ਤੇ ਜਾ ਕੇ ਖਰੀਦਿਆ ਜਾ ਸਕਦਾ ਹੈ।