ਚੰਡੀਗੜ੍ਹ: ਟੈਲੀਕਾਮ ਆਪਰੇਟਰ ਇੱਕ ਦੂਜੇ ਨੂੰ ਟੱਕਰ ਦੇਣ ਲਈ ਰੋਜ਼ਾਨਾ ਆਪਣੇ ਪਲਾਨਜ਼ ਵਿੱਚ ਬਦਲਾਵ ਕਰ ਰਹੇ ਹਨ, ਜਿਸ ਨਾਲ ਆਮ ਯੂਜ਼ਰ ਨੂੰ ਕਾਲ ਤੇ ਡੇਟਾ ਦੀ ਸੁਵਿਧਾ ਮਿਲ ਰਹੀ ਹੈ। ਹੁਣ ਭਾਰਤੀ ਏਅਰਟੈਲ ਨੇ ਆਪਣੀ ਨਵੀਂ ਯੋਜਨਾ ਲੈ ਕੇ ਆਇਆ ਹੈ ਜਿਸਦੀ ਕੀਮਤ 398 ਰੁਪਏ ਹੈ। ਏਅਰਟੇਲ ਦੀ ਅਕਸਦ ਰਿਲਾਇੰਸ ਜੀਓ ਦੇ 398 ਤੇ 349 ਰੁਪਏ ਦੇ ਪਲਾਨ ਨੂੰ ਟੱਕਰ ਦੇਣਾ ਹੈ। ਏਅਰਟੈਲ ਦਾ ਇਹ ਪਲਾਨ ਵੋਡਾਫੋਨ ਦੇ 399 ਰੁਪਏ ਦੇ ਪਲਾਨ ਨੂੰ ਵੀ ਟੱਕਰ ਦੇਵੇਗਾ।
ਏਅਰਟੈਲ ਦਾ 398 ਰੁਪਏ ਦਾ ਇਹ ਪਲਾਨ 22 ਟੈਲੀਕਾਮ ਸਰਕਲ ਵੱਚ ਉਪਲੱਬਧ ਹੈ। ਪਲਾਨ ਦੀ ਮਿਆਦ 70 ਦਿਨ ਹੈ, ਜਿੱਥੇ ਯੂਜ਼ਰਸ ਨੂੰ ਰੋਜ਼ਾਨਾ 1.5 GB ਦਾ ਹਾਈ ਸਪੀਡ 3ਜੀ/4ਜੀ ਡੇਟਾ ਦੀ ਸਹੂਲਤ ਦਿੱਤੀ ਜਾਵੇਗੀ। ਪਲਾਨ ਵਿੱਚ ਯੂਜ਼ਰਜ਼ ਨੂੰ ਕੁੱਲ 105 ਜੀਬੀ ਡੇਟਾ ਮਿਲੇਗਾ। ਪਲਾਨ ਵਿੱਚ ਅਨਲਿਮਟਿਡ ਵਾਇਸ ਕਾਲ ਤੇ 90 ਲੋਕਲ ਤੇ ਨੈਸ਼ਨਲ SMS ਦੀ ਸਹੂਲਤ ਵੀ ਦਿੱਤੀ ਜਾਏਗੀ।
ਰਿਲਾਇੰਸ ਜੀਓ ਦੇ ਪਲਾਨ ਦੀ ਜੇ ਗੱਲ ਕੀਤੀ ਜਾਏ ਤਾਂ ਬਿਨ੍ਹਾਂ ਐਪਯੂਪੀ ਦੇ 100 ਐਸਐਮਐਸ ਨਾਲ ਅਨਲਿਮਟਿਡ ਲੋਕਲ ਐਸਟੀਡੀ ਤੇ ਆਊਟਗੋਇੰਗ ਕਾਲ ਦੀ ਸਹੂਲਤ ਮਿਲ ਰਹੀ ਹੈ। ਦੋਵੇਂ ਪਲਾਨ 70 ਦਿਨਾਂ ਦੀ ਮਿਆਦ ਦੇ ਹਨ। 349 ਰੁਪਏ ਦੇ ਪਲਾਨ ਵਿੱਚ 1.5 GB ਡੇਟਾ ਜਦਕਿ 398 ਰੁਪਏ ਦੇ ਪਲਾਨ ਵਿੱਚ ਰੋਜ਼ਾਨਾ 2 GB ਡੇਟਾ ਦੀ ਸਹੂਲਤ ਮਿਲਦੀ ਹੈ।
ਇਸੇ ਤਰ੍ਹਾਂ ਵੋਡਾਫੋਨ ਦੇ 399 ਰੁਪਏ ਵਾਲੇ ਪਲਾਨ ਵਿੱਚ ਰੋਜ਼ਾਨਾ 100 SMS, ਅਨਲਿਮਟਿਡ ਕਾਲਾਂ ਤੇ 1.4 GB ਡੇਟਾ ਦੀ ਸਹੂਲਤ ਮਿਲਦੀ ਹੈ। ਹਾਲਾਂਕਿ ਇਹ ਪਲਾਨ ਐਫਯੂਪੀ ਤੋਂ ਬਗੈਰ ਨਹੀਂ ਹੈ।