ਚੰਡੀਗੜ੍ਹ: ਸੋਸ਼ਲ ਮੈਸੇਜਿੰਗ ਐਪ ਵ੍ਹੱਟਸਐਪ ਆਪਣੇ 'Delete For Everyone' ਫੀਚਰ ਵਿੱਚ ਬਦਲਾਅ ਕਰਨ ਜਾ ਰਿਹਾ ਹੈ ਜਿਸ ਦੇ ਬਾਅਦ ਭੇਜੇ ਗੇ ਮੈਸੇਜ ਨੂੰ ਡਿਲੀਟ ਕਰਨ ਦੀ ਟਾਈਮ ਲਿਮਿਟ ਵੀ ਤੈਅ ਹੋ ਜਾਏਗੀ। WABetaInfo ਮੁਤਾਬਕ ਨਵੀਂ ਅਪਡੇਟ ਬਾਅਦ ਮੈਸੇਜ ਦੇ ਡਿਲੀਟ ਹੋਣ ਦੀ ਰਿਕਵੈਸਟ ਜੇ ਰਿਸੀਵਰ ਨੂੰ 13 ਘੰਟੇ, 8 ਮਿੰਟ ਤੇ 16 ਸਕਿੰਟ ਤਕ ਨਹੀਂ ਮਿਲਦੀ ਤਾਂ ਉਸਦੇ ਬਾਅਦ ਮੈਸੇਜ ਨੂੰ ਡਿਲੀਟ ਨਹੀਂ ਕੀਤਾ ਜਾ ਸਕੇਗਾ।

ਦਰਅਸਲ, ਮੈਸੇਜ ਦਾ ਡਿਲੀਟ ਹੋਣਾ ਉਸ ਬੰਦੇ ’ਤੇ ਨਿਰਭਰ ਹੋਏਗਾ, ਜਿਸ ਨੂੰ ਇਹ ਮੈਸੇਜ ਭੇਜਿਆ ਗਿਆ ਹੋਏਗਾ। ਮਤਲਬ, ਜੇ ਸੈਂਡਰ ਕੋਈ ਮੈਸੇਜ ਭੇਜਦਾ ਹੈ ਤੇ ਉਸਨੂੰ ਡਿਲੀਟ ਕਰ ਦਿੰਦਾ ਹੈ, ਪਰ ਰਸੀਵਰ ਦਾ ਮੋਬਾਈਲ ਜਾਂ ਡੇਟਾ ਕੁਨੈਕਸ਼ਨ ਬੰਦ ਹੈ ਜਾਂ ਉਸਦਾ ਫੋਨ ਫਲਾਈਟ ਮੋਡ ’ਤੇ ਹੈ ਤਾਂ ਸੈਂਡਰ ਦੇ ਡਿਲੀਟ ਕੀਤੇ ਮੈਸੇਜਿਸ ਦੀ ਰਿਕਵੈਸਟ ਰਸੀਵਰ ਨੂੰ13 ਘੰਟੇ, 8 ਮਿੰਟ ਤੇ 16 ਸਕਿੰਟ ਦੇ ਅੰਦਰ ਨਹੀਂ ਮਿਲਦੀ, ਤਾਂ ਉਸ ਮੈਸੇਜ ਨੂੰ ਫਿਰ ਡਿਲੀਟ ਨਹੀਂ ਕੀਤਾ ਜਾ ਸਕੇਗਾ।

ਹਾਲਾਂਕਿ ਇਹ ਅਪਡੇਟ ਸਿਰਫ਼ ਬੀਟਾ ਵਰਜਨ ਵਿੱਚ ਹੀ ਜਾਰੀ ਕੀਤਾ ਗਿਆ ਹੈ। ਇਸ ਬਾਰੇ ਕੋਈ ਨਿਸ਼ਚਿਤ ਜਾਣਕਾਰੀ ਨਹੀਂ ਹੈ ਕਿ ਇਹ ਫੀਚਰ ਸਾਰੇ Android ਤੇ iPhone ਯੂਜ਼ਰਸ ਲਈ ਕਿੰਨੀ ਦੇਰ ਤਕ ਜਾਰੀ ਕੀਤੀ ਜਾਏਗੀ।

ਦਰਅਸਲ ਪਿਛਲੇ ਸਾਲ ਵੱਟਸਐਪ ਨੇ ਲੋਕਾਂ ਨੂੰ ਡਿਲੀਟ ਮੈਸੇਜ ਦਾ ਵਿਕਲਪ ਦਿੱਤਾ ਸੀ। ਇਸ ਤਹਿਤ ਯੂਜ਼ਰ ਆਪਣੇ ਵੱਲੋਂ ਭੇਜੇ ਕਿਸੇ ਵੀ ਮੈਸੇਜ ਨੂੰ 7 ਮਿੰਟਾਂ ਅੰਦਰ ਡਿਲੀਟ ਕਰ ਸਕਦੇ ਸਨ। ਬਾਅਦ ਵਿੱਚ ਮੈਸੇਜ ਡਿਲੀਟ ਕਰਨ ਦਾ ਸਮਾਂ ਵਧਾ ਕੇ ਇੱਕ ਘੰਟਾ 8 ਮਿੰਟ ਤੇ 16 ਸਕਿੰਟ ਕਰ ਦਿੱਤਾ ਗਿਆ, ਇਸ ਅਪਡੇਟ ਬਾਅਦ ਯੂਜ਼ਰ ਨੂੰ ਗੈਰਜ਼ਰੂਰੀ ਮੈਸੇਜ ਡਿਲੀਟ ਕਰਨ ਲਈ ਆਸਾਨੀ ਹੋ ਗਈ ਹੈ।