ਚੰਡੀਗੜ੍ਹ: ਆਏ ਦਿਨ ਫੇਸਬੁੱਕ ਦੇ ਹੈਕ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਪਿਛਲੇ ਮਹੀਨੇ ਹੀ ਫੇਸਬੁੱਕ ਨੇ 50 ਮਿਲੀਅਨ ਅਕਾਊਂਟਸ ਦੇ ਹੈਕ ਹੋਣ ਤੇ ਨਿੱਜੀ ਜਾਣਕਾਰੀ ਨੂੰ ਸੰਨ੍ਹ ਲੱਗਣ ਦਾ ਐਲਾਨ ਕੀਤਾ ਸੀ। ਫੇਸਬੁੱਕ ਦਾ ਕਹਿਣਾ ਹੈ ਕਿ ਉਹ FBI ਨਾਲ ਮਿਲ ਕੇ ਕੰਮ ਕਰ ਰਹੀ ਹੈ। ਚੋਰੀ ਕੀਤੇ ਡੇਟਾ ਤੇ ਨਿੱਜੀ ਜਾਣਕਾਰੀਆਂ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਤਾਂ ਕਿ ਅਗਲੀ ਵਾਰ ਲੋਕਾਂ ਦੇ ਫੇਸਬੁੱਕ ਖਾਤਿਆਂ ’ਤੇ ਦੁਬਾਰਾ ਹਮਲਾ ਨਾ ਹੋ ਸਕੇ। ਹਾਲਾਂਕਿ ਕੰਪਨੀ ਨੇ ਹੁਣ ਤਕ ਇਸ ਗੱਲ ਦਾ ਐਲਾਨ ਨਹੀਂ ਕੀਤਾ ਕਿ ਉਹ ਹੈਕ ਹੋਏ ਖਾਤਿਆਂ ਤਕ ਪਹੁੰਚ ਸਕੀ ਹੈ ਜਾਂ ਨਹੀਂ।
ਇਸ ਸਮੱਸਿਆ ਨਾਲ ਨਜਿੱਠਣ ਲਈ ਫੇਸਬੁੱਕ ਲੋਕਾਂ ਨੂੰ ਮੈਸੇਜ ਰਾਹੀਂ ਇਸ ਗੱਲ ਦੀ ਜਾਣਕਾਰੀ ਦਏਗੀ ਕਿ ਉਨ੍ਹਾਂ ਦੇ ਅਕਾਊਂਟ ਹੈਕ ਹੋਏ ਹਨ ਜਾਂ ਨਹੀਂ, ਜਾਂ ਕਿਤੇ ਉਨ੍ਹਾਂ ਦਾ ਗ਼ਲਤ ਇਸਤੇਮਾਲ ਤਾਂ ਨਹੀਂ ਕੀਤਾ ਜਾ ਰਿਹਾ। ਇਸ ਦੇ ਨਾਲ ਹੀ ਪਤਾ ਲਾਇਆ ਜਾ ਸਕਦਾ ਹੈ ਕਿ ਨਿੱਜੀ ਜਾਣਕਾਰੀ ਵਿੱਚੋਂ ਕੀ-ਕੀ ਲੀਕ ਹੋਇਆ ਹੈ।
ਫੇਸਬੁੱਕ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਯੂਜ਼ਰਸ ਕੋਲ ਇੱਕ ਹੋਰ ਵਿਕਲਪ ਮੌਜੂਦ ਹੈ ਜਿਸ ਨਾਲ ਉਹ ਇਸ ਗੱਲ ਦਾ ਪਤਾ ਕਰ ਸਕਦੇ ਹਨ ਕਿ ਉਨ੍ਹਾਂ ਦਾ ਖ਼ਾਤਾ ਹੈਕ ਹੋਇਆ ਹੈ ਜਾਂ ਨਹੀਂ। ਇਹ ਪਤਾ ਕਰਨ ਲਈ ਹੇਠ ਲਿਖੇ ਸਟੈਪ ਫਾਲੋ ਕਰੋ।
- ਸਭ ਤੋਂ ਪਹਿਲਾਂ ਫੇਸਬੁਕ ਖੋਲ੍ਹੋ ਤੇ ਇਸ ਲਿੰਕ ’ਤੇ ਕਲਿੱਕ ਕਰੋ-https://www.facebook.com/help/securitynotice
- ਇਸ ਤੋਂ ਬਾਅਦ ਸਕਰਾਲ ਕਰਕੇ ਪੇਜ ਦੇ ਵਿਚਕਾਰ ਜਾਓ ਜਿੱਥੇ ਤੁਹਾਨੂੰ ਵਿਕਲਪ ਦਿੱਸੇਗਾ ਕਿ ਕੀ ਸਕਿਉਰਟੀ ਦੀ ਵਜ੍ਹਾ ਕਰਕੇ ਤੁਹਾਡੇ ਅਕਾਊਂਟ ’ਤੇ ਕੋਈ ਅਸਰ ਪੈ ਰਿਹਾ ਹੈ? ਇੱਥੇ ਜੇ ਤੁਹਾਡਾ ਖ਼ਾਤਾ ਹੈਕ ਹੁੰਦਾ ਹੈ ਤਾਂ ਤੁਹਾਨੂੰ ਇਹ ਮੈਸੇਜ ਆਏਗਾ।
- ਪੂਰੀ ਜਾਂਚ ਬਾਅਦ ਇੱਥੇ ਪਤਾ ਚੱਲੇਗਾ ਕਿ ਹੈਕਰਾਂ ਨੇ ਨਿੱਜੀ ਜਾਣਕਾਰੀ ਲੀਕ ਕੀਤੀ ਹੈ ਜਿਸ ਵਿੱਚ ਤੁਹਾਡਾ ਨਾਂ, ਈਮੇਲ, ਫੋਨ ਨੰਬਰ ਆਦਿ ਸ਼ਾਮਲ ਹਨ। ਇਹ ਵੀ ਪਤਾ ਚੱਲੇਗਾ ਕਿ ਤੁਹਾਡੇ ਖ਼ਾਤੇ ਵਿੱਚੋਂ ਕੀ ਜਾਣਕਾਰੀ ਚੋਰੀ ਕੀਤੀ ਗਈ ਹੈ ਜਾਂ ਨਹੀਂ। ਜੇ ਖ਼ਾਤਾ ਹੈਕ ਨਹੀਂ ਹੋਇਆ ਤਾਂ ਤੁਹਾਨੂੰ ਮੈਸੇਜ ਆ ਜਾਏਗਾ ਕਿ ਤੁਹਾਡਾ ਖ਼ਾਤਾ ਸੁਰੱਖਿਅਤ ਹੈ।