ਵਾਸ਼ਿੰਗਟਨ: ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਨੇ ਖ਼ੁਲਾਸਾ ਕੀਤਾ ਕਿ ਹਾਲ ਹੀ ਵਿੱਚ ਉਸਦੇ ਸਿਸਟਮ ਨੂੰ ਹੈਕ ਕਰ ਲਿਆ ਗਿਆ ਜਿਸ ਪਿੱਛੋਂ ਕਰੀਬ 3 ਕਰੋੜ ਫੇਸਬੁੱਕ ਅਕਾਊਂਟ ਪ੍ਰਭਾਵਿਤ ਹੋਏ ਹਨ, ਜਿਸ ਦਾ ਸਭ ਤੋਂ ਵੱਧ ਸ਼ਿਕਾਰ ਭਾਰਤੀ ਹੋਏ ਹਨ। ਫੇਸਬੁੱਕ ਪ੍ਰੋਡਕਟ ਮੈਨੇਜਮੈਂਟ ਦੇ ਮੀਤ ਪ੍ਰਧਾਨ ਗਾਏ ਰੋਸੇਨ ਨੇ ਸ਼ੁੱਕਰਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ।

ਇਸਤੋਂ ਪਹਿਲਾਂ ਹੈਕਰਾਂ ਨੇ ਅਕਾਊਂਟ ਤੋਂ ਅਕਾਊਂਟ ਜਾਣ ਲਈ ਸਵੈਚਾਲੀ ਤਕਨੀਕ ਦਾ ਇਸਤੇਮਾਲ ਕੀਤਾ ਜਿਸ ਨਾਲ ਉਹ ਯੂਜ਼ਰਸ, ਉਨ੍ਹਾਂ ਦੇ ਦੋਸਤਤੇ ਅੱਗੇ ਦੋਸਤਾਂ ਦੇ ਦੋਸਤਾਂ ਤਕ ਪਹੁੰਚ ਟੋਕਨ ਚੋਰੀ ਕਰ ਸਕਣ। ਇਸ ਤਰੀਕੇ ਨਾਲ ਹੈਕਰਾਂ ਨੇ ਕਰੀਬ 400,000 ਲੋਕਾਂ ਦੇ ਖ਼ਾਤਿਆਂ ਨੂੰ ਸੰਨ੍ਹ ਲਾਈ ਸੀ। ਰੋਸੇਨ ਨੇ ਦੱਸਿਆ ਕਿ 1.5 ਕਰੋੜ ਲੋਕਾਂ ਦੇ ਖ਼ਾਤਿਆਂ ਤੋਂ ਹੈਕਰਾਂ ਨੇ ਦੋ ਤਰ੍ਹਾਂ ਦੀ ਜਾਣਕਾਰੀ ਹਾਸਲ ਕੀਤੀ, ਜਿਨ੍ਹਾਂ ਵਿੱਚ ਨਾਂ ਤੇ ਸੰਪਰਕ ਦਾ ਬਿਓਰਾ ਜਿਵੇਂ ਫੰਨ ਨੰਬਰ, ਈਮੇਲ ਜਾਂ ਦੋਵੇਂ। ਇਸ ਇਸ ’ਤੇ ਨਿਰਭਰ ਕਰਦਾ ਸੀ ਕਿ ਲੋਕਾਂ ਨੇ ਆਪਣੀ ਪ੍ਰੋਫਾਈਲ ’ਤੇ ਕੀ ਸਾਂਝਾ ਕੀਤਾ ਹੋਇਆ ਸੀ।

ਬਾਕੀ 1.4 ਲੋਕਾਂ ਦੇ ਖ਼ਾਤਿਆਂ ’ਤੇ ਕੀਤਾ ਹਮਲਾ ਕੁਝ ਜ਼ਿਆਦਾ ਹਾਨੀਕਾਰਕ ਸੀ ਕਿਉਂਕਿ ਹੈਕਰਾਂ ਨੇ ਉਨ੍ਹਾਂ ਦੇ ਨਾਂ ਤੇ ਸੰਪਰਕ ਦੇ ਨਾਲ-ਨਾਲ ਲਿੰਗ, ਭਾਸ਼ਾ, ਰਿਸ਼ਤੇ ਦੀ ਸਥਿਤੀ, ਧਰਮ, ਜਨਮ ਤਾਰੀਖ਼, ਫੇਸਬੁੱਕ ਇਸਤੇਮਾਲ ਕਰਨ ਲਈ ਵਰਤੀ ਜਾਣ ਵਾਲੀ ਡਿਵਾਈਸ, ਸਿੱਖਿਆ, ਨੌਕਰੀ, ਚੈੱਕ ਇਨ, ਲੋਕ ਜਾਂ ਪੇਜ ਜਿਨ੍ਹਾਂ ਨੂੰ ਉਹ ਫਾਲੋ ਕਰਦੇ ਹਨ, ਹਾਲ ਹੀ ’ਚ ਸਰਚ ਕੀਤੀ ਜਾਣਕਾਰੀ ਆਦਿ ਮਹੱਤਵਪੂਰਨ ਜਾਣਕਾਰੀ ਵੀ ਹਾਸਲ ਕੀਤੀ।

ਇਨ੍ਹਾਂ ਤੋਂ ਇਲਾਵਾ ਬਾਕੀ ਬਚੇ 10 ਲੱਖ ਲੋਕਾਂ ਦੇ ਐਕਸੈਸ ਟੋਕਨ ਤਾਂ ਚੋਰੀ ਹੋ ਗਏ ਪਰ ਹਮਲਾਵਰਾਂ ਉਨ੍ਹਾਂ ਬਾਰੇ ਕੋਈ ਜਾਣਕਾਰੀ ਹਾਸਲ ਨਹੀਂ ਕੀਤੀ। ਹਾਲਾਂਕਿ ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਫੇਸਬੁੱਕ ਨੇ ਦੋ ਹਫ਼ਤੇ ਪਹਿਲਾਂ ਹੀ ਯੂਜ਼ਰਾਂ ਦੇ ਖ਼ਾਤੇ ਸੁਰੱਖਿਅਤ ਕਰ ਦਿੱਤੇ ਹਨ ਤੇ ਉਨ੍ਹਾਂ ਨੂੰ ਦੁਬਾਰਾ ਲਾਗ ਆਊਟ ਕਰਨ ਜਾਂ ਪਾਸਵਰਡ ਬਦਲਣ ਦੀ ਜ਼ਰੂਰਤ ਨਹੀਂ ਹੈ।