ਚੰਡੀਗੜ੍ਹ: ਹੁਣ ਰੇਲ ਗੱਡੀ ਵਿਚ ਬੈਠੇ ਯਾਤਰੀ ਮੋਬਾਈਲ ਐਪ ਰਾਹੀਂ ਐਫਆਈਆਰ ਦਰਜ ਕਰ ਸਕਦੇ ਹਨ, ਜਿਸ ਨੂੰ ਜ਼ੀਰੋ ਐਫਆਈਆਰ ਅਧੀਨ ਰਜਿਸਟਰਡ ਹੋਵੇਗੀ ਜਦਕਿ ਆਰਪੀਐਫ ਵੀ ਇਸ ਦੀ ਜਾਂਚ ਕਰੇਗੀ। ਇੱਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਮੋਬਾਈਲ ਐਪ ਦੀ ਮਦਦ ਨਾਲ ਚੋਰੀ, ਅਪਰਾਧ, ਸੋਸ਼ਣ ਆਦਿ ਘਟਨਾਵਾਂ ਬਾਰੇ ਐਫਆਈਆਰ ਦਰਜ ਕਰ ਸਕਦੇ ਹੋ। ਮੱਧ ਪ੍ਰਦੇਸ਼ ਵਿੱਚ ਇਸ ਮੋਬਾਈਲ ਐਪ ਪਹਿਲਾਂ ਹੀ ਵਰਤਿਆ ਜਾ ਰਿਹਾ ਹੈ।
ਆਰਪੀਐਫ ਦੇ ਡੀਜੀ ਅਰੁਨ ਕੁਮਾਰ ਨੇ ਦੱਸਿਆ ਕਿ ਪਹਿਲਾਂ ਜੇ ਯਾਤਰਾ ਦੌਰਾਨ ਕਿਸੇ ਯਾਤਰੀ ਨਾਲ ਕੋਈ ਘਟਨਾ ਵਾਪਰ ਜਾਂਦੀ ਸੀ ਹੈ ਤਾਂ ਉਸ ਨੂੰ ਐਫਆਈਆਰ ਜਾਂ ਸ਼ਿਕਾਇਤ ਕਰਨ ਲਈ ਅਗਲੇ ਸਟੇਸ਼ਨ ਤਕ ਇੰਤਜ਼ਾਰ ਕਰਨਾ ਪੈਂਦਾ ਸੀ। ਹੁਣ ਯੂਜ਼ਰ ਜਿਵੇਂ ਹੀ ਮੋਬਾਇਲ ਐਪ ਦੀ ਮਦਦ ਨਾਲ ਸ਼ਿਕਾਇਤ ਕਰੇਗਾ, ਆਰਪੀਐਫ ਦੀ ਟੀਮ ਤੁਰੰਤ ਉਸ ਕੋਲ ਪਹੁੰਚ ਜਾਏਗੀ।
ਉਨ੍ਹਾਂ ਦੱਸਿਆ ਕਿ ਇਸ ਸ਼ਿਕਾਇਤ ਨੂੰ ਜ਼ੀਰੋ ਐਫਆਈਆਰ ਕਿਹਾ ਜਾਵੇਗਾ। ਜ਼ੀਰੋ ਐਫਆਈਆਰ ਦਾ ਮਤਲਬ ਹੈ ਕਿ ਤੁਸੀਂ ਕਿਸੇ ਵੀ ਪੁਲਿਸ ਸਟੇਸ਼ਨ ਨੂੰ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਇਸ ਤੋਂ ਬਾਅਦ ਇਸ ਸ਼ਿਕਾਇਤ ਨੂੰ ਕਿਸੇ ਹੋਰ ਥਾਣੇ ਵਿੱਚ ਟ੍ਰਾਂਸਫਰ ਕੀਤਾ ਜਾ ਸਕਦਾ ਹੈ।
ਮੌਜੂਦਾ ਜੇ ਕਿਸੇ ਯਾਤਰੀ ਨੂੰ ਕੁਝ ਰਿਪੋਰਟ ਕਰਨ ਦੀ ਲੋੜ ਪੈਂਦੀ ਸੀ ਤਾਂ ਸਭ ਤੋਂ ਪਹਿਲਾਂ ਉਸਨੂੰ ਟਿਕਟ ਐਗਜ਼ੀਮੀਨਰ ਤੋਂ ਇੱਕ ਸ਼ਿਕਾਇਤ ਫਾਰਮ ਲੈ ਕੇ ਉਸਨੂੰ ਆਰਪੀਐਫ ਜਾਂ ਜੀਆਰਪੀ ਨੂੰ ਅਗਲੇ ਸਟੇਸ਼ਨ ਵਿੱਚ ਦੇਣਾ ਪੈਂਦਾ ਸੀ। ਬਾਅਦ ਵਿੱਚ ਇਹ ਫਾਰਮ ਆਟੋਮੈਟਿਕ ਐਫਆਈਆਰ ਵਿੱਚ ਬਦਲ ਜਾਂਦਾ ਹੈ। ਇਸ ਤਰੀਕੇ ਨਾਲ ਇੱਕ ਤਾਂ ਯਾਤਰੀ ਦੀ ਜਲਦੀ ਤੋਂ ਜਲਦੀ ਕਾਰਵਾਈ ਨਹੀਂ ਹੁੰਦੀ ਤੇ ਦੂਜਾ ਸਮਾਂ ਵੀ ਬਹੁਤ ਲੱਗਦਾ ਹੈ।
ਪਰ ਹੁਣ ਇਸ ਐਪੀ ਦੀ ਮਦਦ ਨਾਲ ਸਿਰਫ ਆਰਪੀਐਫ ਹੀ ਤੁਹਾਡੀ ਸਹਾਇਤਾ ਨਾਲ ਨਹੀਂ ਆਏਗਾ ਸਗੋਂ GRP, ਟੀਟੀ ਤੇ ਟ੍ਰੇਨ ਕੰਡਕਟਰ ਵੀ ਤੁਹਾਡੇ ਨਾਲ ਹੋਵੇਗਾ। ਔਰਤਾਂ ਲਈ ਇਸ ਐਪ ਵਿੱਚ ਪੈਨਿਕ ਬਟਨ ਦੀ ਸਹੂਲਤ ਦਿੱਤੀ ਗਈ ਹੈ।